*ਮਰਦਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਬਲੈਕਮੇਲ ਕਰਨ ਵਾਲੇ ਔਰਤ ਅਤੇ ਮਰਦਾਂ ਦੇ ਗਰੋਹ ਖ਼ਿਲਾਫ਼ ਮਾਮਲਾ ਦਰਜ*

0
254

ਮਾਨਸਾ12 ਅਪਰੇੈਲ (ਸਾਰਾ ਯਹਾਂ/ ਬੀਰਬਲ ਧਾਲੀਵਾਲ) ਮਾਨਸਾ ਜ਼ਿਲ੍ਹੇ ਵਿੱਚ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਕੇ ਔਰਤਾਂ ਦੇ ਝਾਂਸੇ ਵਿੱਚ ਫਸਾ ਕੇ ਫਿਰ ਬਲੈਕਮੇਲ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਸਿਟੀ ਟੂ ਮਾਨਸਾ ਨੇ ਇਕ ਮਾਮਲਾ ਦਰਜ ਕੀਤਾ ਹੈ ।ਜਿਸ ਵਿੱਚ ਗੁਰਮੀਤ ਸਿੰਘ ਪੁੱਤਰ ਗੁਰਦਾਸ ਸਿੰਘ ਵਾਸੀ ਮੋਹਰ ਸਿੰਘ ਵਾਲਾ ਨੇ  ਸਿਟੀ ਟੁੂੰ ਪੁਲਿਸ ਨੂੰ ਦੱਸਿਆ ਸੀ ਕਿ ਉਸ ਨੂੰ ਫੋਨ ਉੱਪਰ ਬੁਲਾ ਕੇ ਕੁਝ ਔਰਤਾਂ ਅਤੇ ਬੰਦਿਆਂ ਨੇ ਬਲੈਕਮੇਲ ਕਰਕੇ ਪੈਸੇ ਬਟੋਰਨ ਦੀ ਕੋਸ਼ਿਸ਼ ਕੀਤੀ ਹੈ । ਜਿਸ ਤੋਂ ਬਾਅਦ ਉਸ ਨੇ ਥਾਣਾ ਸਿਟੀ ਟੂ ਵਿਚ ਇਕ ਦਰਖਾਸਤ ਦਿੱਤੀ ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਅਧਿਕਾਰੀਆਂ  ਨੇ ਦੱਸਿਆ ਕਿ ਮੁਕੱਦਮਾ ਨੰਬਰ 68 ਮਿਤੀ 10/4/22 ਅੰਡਰ ਸੇੈਕਸਨ 384/34 ipc ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ।ਜਿਸ ਵਿੱਚ ਸੰਦੀਪ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਬੋੜਾਵਾਲ, ਸੁਖਦੀਪ ਕੌਰ, ਮਨਪ੍ਰੀਤ ਕੌਰ ,ਕੁਲਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ, ਵਾਰਡ ਨੰਬਰ ਦੋ ਵਾਸੀ ਮਾਨਸਾ ਮਹਿਕਜੋਤ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਹੈ ।ਕੁਲਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਦੋਸ਼ੀ ਅਜੇ ਫਰਾਰ ਹਨ ।ਪੁਲਸ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ।ਤਾਂ ਜੋ ਇਹ ਪਤਾ ਲੱਗ ਸਕੇ ਕਿ ਇਸ  ਗਰੋਹ ਨੇ ਕਿੰਨੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਠੱਗੀਆਂ ਮਾਰੀਆਂ ਹਨ । ਅਤੇ ਉਨ੍ਹਾਂ ਤੋਂ ਰੁਪਏ ਬਟੋਰੇ ਹਨ ਇਸ ਮਾਮਲੇ ਦੀ ਪੜਤਾਲ ਉਪਰੰਤ ਸਾਰਾ ਕੁਝ ਸਾਹਮਣੇ ਲਿਆਂਦਾ ਜਾਵੇਗਾ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਲੰਘੇ ਸਮਿਆਂ ਦੌਰਾਨ ਵੀ ਮਾਨਸਾ ਜ਼ਿਲ੍ਹੇ ਵਿੱਚ ਅਜਿਹੇ ਬਹੁਤ ਸਾਰੇ ਸਕੈਂਡਲ ਸਾਹਮਣੇ ਆਉਂਦੇ ਰਹੇ ਹਨ। ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਵੀ ਹੁੰਦੀ ਰਹੀ ਹੈ ਪਰ ਫਿਰ ਵੀ ਅਜਿਹੇ ਗਿਰੋਹ ਸਰਗਰਮ ਰਹਿੰਦੇ ਹਨ।  ਜ਼ਿਲ੍ਹਾ ਵਾਸੀਆਂ ਦੀ ਪੁਲਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਅਜਿਹੇ ਗਰੋਹ ਚਲਾ ਰਹੇ ਲੋਕਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਹ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਉਨ੍ਹਾਂ ਦੀ ਲੁੱਟ ਨਾ ਕਰ ਸਕਣ ਕਿਉਂਕਿ ਅਜਿਹੇ ਲੋਕਾਂ ਕਾਰਨ ਉਨ੍ਹਾਂ ਦੇ ਜਾਲ ਵਿਚ ਫਸੇ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

NO COMMENTS