*ਮਨੋਜ ਕੁਮਾਰ ਛਾਪਿਆਂਵਾਲੀ ਨੁੰ ਮਿਲੇਗਾ ਪੰਜਾਬ ਸਰਕਾਰ ਵੱਲੋਂ ਨੋਜਵਾਨਾਂ ਨੁੰ ਦਿੱਤਾ ਜਾਣ ਵਾਲਾ ਸ਼ਹੀਦੇ ਆਜਮ ਭਗਤ ਸਿੰਘ ਯੁਵਾ ਪੁਰਸਕਾਰ*

0
44

ਮਾਨਸਾ  (ਸਾਰਾ ਯਹਾਂ/  ਮੁੱਖ ਸੰਪਾਦਕ) : ਕਿਸੇ ਵਿਅਕਤੀ ਨੁੰ ਜਦੋਂ ਉਸ ਦੇ ਕੀਤੇ ਕੰਮਾਂ ਲਈ ਸਰਕਾਰ ਵੱਲੋ ਸਨਮਾਨਿਤ ਕੀਤਾ ਜਾਂਦਾ ਤਾਂ ਇਸ ਨਾਲ ਨਾ ਕੇਵਲ ਉਸ ਵਿਅਕਤੀ ਜਾਂ ਉਸ ਦੇ ਪਰਿਵਾਰ ਦੇ ਮਾਣ ਸਨਮਾਨ ਵਿਚ ਵਾਧਾ ਹੁੰਦਾ ਬਲਿਕ ਇਸ ਨਾਲ ਉਸ ਵਰਗ ਨਾਲ ਸਬੰਧਤ ਸੰਸਥਾਵਾਂ ਅਤੇ ਉਸ ਨਾਲ ਕੰਮ ਕਰਨ ਵਾਲੇ ਵਿਅਕਤੀਆਂ ਦਾ ਵੀ ਮਾਨ ਸਨਮਾਨ ਵਧਦਾ।
ਅਜਿਹਾ ਕੁਝ ਹੀ ਕੀਤਾ ਛਾਪਿਆਂਵਾਲੀ ਪਿੰਡ ਦੇ ਨੋਜਵਾਨ ਅਤੇ ਯੁਵਕ ਸੇਵਾਵਾਂ ਵਿਭਾਗ ਅਤੇ ਨਹਿਰੂ। ਯੁਵਾ ਕੇਦਰ ਮਾਨਸਾ ਦੇ ਵਲੰਟੀਅਰਜ ਮਨੋਜ ਕੁਮਾਰ ਨੇ ਜਿਸ ਨੁੰ ਕਲ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਤੇ ਪੰਜਾਬ ਸਰਕਾਰ ਦਾ ਨੋਜਵਾਨਾਂ ਨੁੰ ਦਿਤਾ ਜਾਣ ਵਾਲਾ ਅਹਿਮ ਅਵਾਰਡ ਮਿਲਣ ਜਾ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆ ਰਘਵੀਰ ਸਿੰਘ ਮਾਨ ਸਹਾਇਕ ਡਾਇਰਕੈਟਰ ਯੁਵਕ ਸੇਵਾਵਾ ਮਾਨਸਾ ਨੇ ਦੱਸਿਆ ਕਿ ਇਸ ਅਵਾਰਡ ਵਿੱਚ ਬਲੈਜਰ(ਕੋਟ) ਤੋਂ ਇਲਾਵਾ ਸਨਮਾਨ ਪੱਤਰ ਅਤੇ 51 ਹਜਾਰ ਦੀ ਨਗਦ ਰਾਸ਼ੀ ਦਿਤੀ ਜਾਂਦੀ ਹੈ।ਉਹਨਾ ਇਹ ਵੀ ਦੱਸਿਆ ਕਿ ਇਹ ਅਵਾਰਡ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਸ਼ਹੀਦੇ ਆਜਮ ਭਗਤ ਸਿੰਘ ਜੀ ਦੇ ਸ਼ਹੀਦੀ ਸਥਾਨ ਹੂਸੈਨੀਵਾਲਾ ਵਿਖੇ ਦਿੱਤਾ ਜਾ ਰਿਹਾ ਹੈ।
ਮਨੋਜ ਕੁਮਾਰ ਪਿਛਲੇ 16 ਸਾਲ ਤੋਂ ਯਾਨੀ ਕਿ ਸਾਲ 2007 ਤੋਂ ਨਹਿਰੂ ਯੁਵਾ ਕੇਦਰ ਅਤੇ ਯੁਵਕ ਸੇਵਾਵਾਂ ਵਿਭਾਗ ਨਾਲ ਜੁੜ ਕੇ ਗਤੀਵਿਧੀਆ ਕਰ ਰਿਹਾ ਹੈ।
ਜਿਲਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਨਹਿਰੂ ਯੁਵਾ ਕੇਦਰ ਦੇ ਪ੍ਰੋਗਰਾਮ ਅਫਸਰ ਡਾ ਸੰਦੀਪ ਘੰਡ ਨੇ ਦੱਸਿਆ ਕਿ ਮਨੋਜ ਕੁਮਾਰ ਵਲੋਂ ਨੋਜਵਾਨਾਂ ਵਿਚ ਰਾਸ਼ਟਰੀ ਏਕਤਾ ਬਣਾਈ ਰੱਖਣ ਹਿੱਤ ਸ਼੍ਰੀਨਗਰ,ਪੁੰਛ ਕਰਨਾਟਕਾ,ਉੜੀਸਾ,ਮਥਰਾ,
ਸਿਕਮ,ਤਿਰੁਪਰਾ, ਭੀਲਵਾੜਾ,ਪਟਨਾ,ਚੰਡੀਗੜ੍ਹ, ਮਾਨਸ ਦੇਵੀ,ਬਰਨਾਲਾ ਆਦਿ ਰਾਜਾਂ ਵਿੱਚ15 ਦੇ ਕਰੀਬ ਰਾਸ਼ਟਰੀ ਏਕਤਾ ਕੈਂਪ ਲਾ ਚੁਕਾ ਹੈ।
ਮਨੋਜ ਕੁਮਾਰ ਵੱਲੋਂ ਨੋਜਵਾਨਾਂ ਵਿੱਚ ਹਥੀ ਕੰਮ ਕਰਨ ਦੀ ਪਿਰਤ ਪਾਉਣ ਹਿੱਤ ਪਿੰਡਾਂ ਵਿੱਚ ਵਰਕ ਕੈਪ ਲਗਾਕੇ ਬਸ ਸਟੈਂਡ ਸ਼ੈਡ,ਸਟੇਜ,ਕਲੱਬ ਇਮਾਰਤ ਬਣਾਉਣ ਵਿੱਚ ਯੋਗਦਾਨ ਪਾਇਆ ਗਿਆ ਹੈ।ਦੋ ਰਾਜਾਂ ਵਿਚ ਸਭਿਆਚਾਰ ਦਾ ਅਦਾਨ ਪ੍ਰਦਾਨ ਕਰਨ ਹਿੱਤ ਸਿਲਵਾਸਾ ਦਾਦਰ ਠਗਰ ਹਵੇਲੀ ਵਿਖੇ ਅੰਤਰ ਰਾਜੀ ਦੋਰਾ ਵੀ ਕੀਤਾ ਗਿਆ।ਕੋਵਿਡ ਸਮੇਂ ਵੀ ਮਨੋਜ ਕੁਮਾਰ ਨੇ ਯੁਵਕ ਸੇਵਾਵਾਂ ਵਿਭਾਗ,ਨਹਿਰੂ ਯੁਵਾ ਕੇਦਰ ਮਾਨਸਾ ਅਤੇ ਜਿਲਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਲੋੜਵੰਦਾਂ ਨੁੰ ਖਾਣਾ,ਮਾਸਕ ਵੰਡਣ ਅਤੇ ਮੰਡੀਆਂ ਵਿੱਚ ਅਨਾਜ ਦੀ ਖਰੀਦੋ ਫਰੋਖਤ ਸਮੇ ਆਪਣੀਆਂ ਸੇਵਾਵਾਂ ਦਿੱਤੀਆਂ ਗਈਆ ਹਨ।ਮਿਸ਼ਨ ਫਤਿਹ ਵਿੱਚ ਵੀ ਕੰਮ ਕਰਨ ਲਈ ਉਸ ਨੁੰ ਗੋਲਡਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਸਹਾਇਕ ਡਾਇਰਕੈਟਰ ਯੁਵਕ ਸੇਵਾਵਾਂ ਰਘਵੀਰ ਸਿੰਘ ਮਾਨ ਨੇ ਕਿਹਾ ਕਿ ਮਨੋਜ ਕੁਮਾਰ ਵੱਲੋਂ ਕੀਤੀਆਂ ਗਤੀਵਿਧੀਆ ਨੁੰ ਸ਼ਬਦਾਂ ਵਿੱਚ ਲਿਖ ਕੇ ਬਿਆਨ ਨਹੀ ਕੀਤਾ ਜਾ ਸਕਦਾ।ਇੰਨੀ ਛੋਟੀ ਉਮਰ ਖੂਨਦਾਨ ਦੀ ਚੇਟਕ ਨਾਲ ਉਹ ਹੁਣ ਤੱਕ 17/18 ਵਾਰ ਖੂਨਦਾਨ ਕਰ ਚੁਕਿਆ ਹੈ।
ਜਿਲਾ ਪ੍ਰਸਾਸ਼ਨ ਮਾਨਸਾ ਵੱਲੋ ਕਰਵਾਏ ਜਾਣ ਵਾਲੇ ਹਰ ਪ੍ਰੋਗਰਾਮ ਬੇਸ਼ਕ ਉਹ ਰੋਜ਼ਗਾਰ ਮੇਲੇ ਹੋਣ,ਕੋਰੋਨਾ ਟੀਕਾਕਰਣ ਕਲੀਨ ਇੰਡੀਆ ਮੁਹਿੰਮ ਪਾਣੀ ਦੀ ਸਾਂਭ-ਸੰਭਾਲ,ਮਗਨਰੇਗਾ ਦਾ ਸ਼ੋਸ਼ਲ ਆਡਿਟ ਅਤੇ ਅੰਤਰ ਰਾਸ਼ਟਰੀ ਯੋਗ ਦਿਵਸ ਵਿੱਚ ਉਸ ਨੇ ਪੂਰਨ ਸਹਿਯੋਗ ਦਿਤਾ ਹੈ।ਨਹਿਰੂ ਯੁਵਾ ਕੇਦਰ ਅਤੇ ਯੁਵਕ ਸੇਵਾਵਾ ਵਿਭਾਗ ਦੇ ਪਹਿਲੇ ਬੋਲ ਤੇ ਉਹ ਸਮਾਜਿਕ ਬੁਰਾਈਆਂ ਨੁੰ ਰੋਕਣ ਹਿੱਤ ਆਪਣਾ ਯੋਗਦਾਨ ਪਾਉਦਾ ਹੈ।ਨਹਿਰੂ ਯੁਵਾ ਕੇਦਰ, ਸੰਗਠਨ ਵੱਲੋ ਕਰਵਾਏ ਜਾਂਦੇ ਕੋਮੀ ਯੁਵਾ ਮੇਲਿਆਂ ਵਿੱਚ ਵੀ ਉਹ ਆਪਣੀ ਭੂਮਿਕਾ ਨਿਭਾਉਦਾਂ ਰਿਹਾ ਹੈ।
ਜਿਲੇ ਦੀਆਂ ਯੂਥ ਕਲੱਬਾਂ ਵਿਚ ਮਨੋਜ ਕੁਮਾਰ ਨੁੰ ਅਵਾਰਡ ਮਿਲਣ ਤੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸਹਾਇਕ ਡਾਇਰਕੈਟਰ ਯੁਵਕ ਸੇਵਾਵਾਂ ਰਘਵੀਰ ਸਿੰਘ ਮਾਨ ਸਰਬਜੀਤ ਸਿੰਘ ਜਿਲਾ ਯੂਥ ਅਫਸਰ ਅਤੇ ਡਾ ਸੰਦੀਪ ਘੰਡ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਹੋਰ ਨੋਜਵਾਨਾਂ ਦਾ ਉਤਸ਼ਾਹ ਵਧਦਾ ਹੈ ਉਹਨਾ ਜਿਲੇ ਦੇ ਨੋਜਵਾਨਾਂ ਨੁੰ ਅਪੀਲ ਕੀਤੀ ਕਿ ਉਹ ਵੀ ਅੱਗੇ ਆਕੇ ਯੁਵਕ ਗਤੀਵਿਧੀਆ ਵਿੱਚ ਸ਼ਾਮਲ ਹੋਣ ਅਤੇ ਆਪਣੇ ਮਾਪਿਆਂ ਅਤੇ ਆਪਣੇ ਜਿਲੇ ਦਾ ਨਾਮ ਰੋਸ਼ਨ ਕਰਨ।
ਜਿਲੇ ਦੀਆਂ ਯੂਥ ਕਲੱਬਾਂ ਦੇ ਨੋਜਵਾਨਾਂ ਹਰਦੀਪ ਸਿੰਘ ਸਿੱਧੂ ਪ੍ਰਧਾਨ ਸਿੱਖਿਆ ਵਿਕਾਸ ਮੰਚ ਮਾਨਸਾ,ਹਰਿੰਦਰ ਮਾਨਸ਼ਾਹੀਆ ਜਨਰਲ ਸਕੱਤਰ ਸੋਸ਼ਲਿਸਟ ਪਾਰਟੀ ਇੰਦਰਜੀਤ ਸਿੰਘ ਉਭਾ,ਰਜਿੰਦਰ ਕੁਮਾਰ ਵਰਮਾ ਨਿਰਮਲ ਮੌਜੀਆ,ਅਮਨਦੀਪ ਹੀਰਕੇ ਅਤੇ ਜਗਾ ਸਿੰਘ ਅਲੀਸ਼ੇਰ ਕਲਾਂ ਸਮੂਹ ਸਟੇਟ ਅਵਾਰਡੀ ਸੁਰਿੰਦਰਪਾਲ ਗਰਗ ਭੀਖੀ ਸੁਖਰਾਜ ਸਿੰਘ ਮੂਲਾ ਸਿੰਘ ਵਾਲਾ ਮੈਡਮ ਪਰਮਜੀਤ ਸਾਬਕਾ ਜਿਲਾ ਯੁਵਾ ਅਧਿਕਾਰੀ ਸੰਦੀਪ ਕੋਰ ਭੀਖੀ ਸੁਖਵਿੰਦਰ ਸਿੰਘ ਚਕੇਰੀਆਂ ਨੇ ਵਧਾਈ ਦਿੰਦਿਆ ਕਿਹਾ ਕਿ ਯੂਥ ਕਲੱਬਾਂ ਵੱਲੋ ਵੀ ਮਨੋਜ ਕੁਮਾਰ ਨੁੰ ਅਵਾਰਡ ਮਿਲਣ ਉਪਰਾਂਤ ਮਾਨਸਾ ਪਹੁੰਚਣ ਤੇ ਪੂਰੇ ਜੋਸ਼ਪੂਰਨ ਢੰਗ ਨਾਲ ਸਵਾਗਤ ਕੀਤਾ ਜਾਵੇਗਾ।

NO COMMENTS