*ਮਨੁੱਖੀ ਜ਼ਿੰਦਗੀ ਲਈ ਘਾਤਕ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਅਣ ਮਿੱਥੇ ਸਮੇਂ ਲਈ ਨਹੀਂ ਟਾਲਿਆ ਜਾ ਸਕਦਾ – ਡਾਕਟਰ ਜਨਕ ਰਾਜ ਸਿੰਗਲਾ*

0
23

ਮਾਨਸਾ, 19 ਅਕਤੂਬਰ-(ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ) ਅਵਾਰਾ ਪਸ਼ੂ ਕਹੀਏ ਜਾਂ ਬੇਸਾਹਰਾ ਕਹੀਏ, ਪਰ ਅੱਜ ਇਹ ਬੇਸਮਝ ਜਾਨਵਰ ਮਨੁੱਖੀ ਜਿੰਦਗੀ ਲਈ ਸਭ ਤੋਂ ਵੱਧ ਘਾਤਕ ਬਣੇ ਪਏ ਹਨ। ਸਿੰਧਾਤਿਕ ਤੌਰ ਤੇ ਦੇਖਿਆ ਜਾਵੇ ਤਾਂ ਜੋ ਵੀ ਬੰਦਾ ਇਹਨਾਂ ਦਾ ਮਾਲਿਕ ਹੈ, ਉਸਦੀ ਹੀ ਜਿੰਮੇਵਾਰੀ ਬਣਦੀ ਹੈ ਕਿ ਉਹ ਇਨ੍ਹਾਂ ਦੀ ਜਾ ਤਾਂ ਦੇਖਭਾਲ ਕਰੇ ਜਾਂ ਫਿਰ ਕਿਸੇ ਗਾਊਸ਼ਾਲਾ ਆਦਿ ਨਾਲ ਗੱਲ ਕਰਕੇ ਉੱਥੇ ਛੱਡ ਕੇ ਆਵੇ ਜਾਂ ਫਿਰ ਆਪਣੇ ਦੀ ਨਗਰ ਖੇੜੇ ਵਿਚ ਕੋਈ ਪ੍ਰਬੰਧ ਕਰਕੇ ( ਪੰਚਾਇਤ ਦੁਆਰ ਪ੍ਰਸ਼ਾਸ਼ਨ ਤੋਂ ਮਦਦ ਲੈਕੇ), ਰੱਬ ਦਾ ਧਿਆਨ ਕਰਦਿਆ ਕਦੇ ਵੀ ਇਹਨਾਂ ਪਸ਼ੂਆ ਨੂੰ ਸੜਕਾਂ ਤੇ ਛੱਡ ਕੇ  ਲੋਕਾਂ ਅਤੇ ਆਪਣੇ ਧੀਆਂ ਪੁੱਤਰਾਂ ਦੀ ਜਿੰਦਗੀ ਨੂੰ ਖਤਰੇ ਵਿਚ ਨਹੀਂ ਪਾਉਣਾ ਚਾਹੀਦਾ। 
   ਕੱਲ ਸਾਡਾ ਵੀਰ ਗੁਰਪ੍ਰੀਤ ਸਿੰਘ ਉਰਫ ਪੱਪੀ ਜਿਸਦਾ ਕਿ 3-4 ਦਿਨ ਪਹਿਲਾ ਅਵਾਰਾ ਪਸ਼ੂਆਂ ਕਾਰਨ ਹੀ ਐਕਸੀਡੈਂਟ ਹੋਇਆ ਸੀ, ਕੱਲ ਇਸ ਦੁਨੀਆ ਨੂੰ ਛੱਡ ਕੇ, ਮਾੜੇ ਸਿਸਟਮ ਦੀ ਭੇਟ ਚੜ੍ਹ ਗਿਆ। ਇਸ ਨੌਜਵਨ ਦੀਆਂ 2 ਛੋਟੀਆਂ- ਛੋਟੀਆਂ ਬੱਚੀਆਂ ਹਨ ਅਤੇ ਇਸ ਤੋਂ ਇਲਾਵਾ ਪਰਿਵਾਰ ਦੇ ਹਲਾਤਾਂ ਨੂੰ ਦੇਖਦੇ ਹੋਏ ਲਗਦਾ ਹੈ ਜਿਵੇਂ ਉਸ ਪਰਿਵਾਰ ਲਈ ਤਾਂ ਦੁਨੀਆ ਹੀ ਮੁੱਕ ਗਈ ਹੋਵੇ। ਰੱਲੇ ਪਿੰਡ ਦਾ ਇਕ ਹੋਰ ਨੌਜਵਾਨ ਸੰਦੀਪ ਖਾਂਨ ਅਵਾਰਾ ਪਸ਼ੂਆਂ ਨਾਲ ਹੋਏ ਐਕਸੀਡੈਂਟ ਕਾਰਨ ਏਮਜ਼ ਬਠਿੰਡਾ ਵਿਖੇ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਅਜਿਹੇ ਹੋਰ ਵੀ ਕਈ ਐਕਸੀਡੈਂਟ ਹਰ ਰੋਜ ਹੁੰਦੇ ਰਹਿੰਦੇ ਹਨ। ਅੱਜ ਦੇ ਸਮੇਂ ਮੁਤਾਬਿਕ ਇਹ ਅਵਾਰਾ ਪਸ਼ੂਆਂ ਦੀ ਸਮੱਸਿਆ ਸਾਡੇ ਸਭ ਲਈ ਇਕ ਮਜਾਜਿਕ ਚਨੌਤੀ ਹੋਣ ਦੇ ਨਾਲ ਨਾਲ ਭਿਆਨਿਕ ਰੂਪ ਧਾਰਨ ਕਰਦੀ ਹੈ। ਕੁਝ ਸਾਲ ਪਹਿਲਾਂ ਹਰਿਆਣਾ ਦੇ ਇਕ ਅਵਾਰਾ ਪਸ਼ੂਆਂ ਨਾਲ ਹੋਏ ਐਕਸੀਡੈਂਟ ਕੇਸ ਵਿਚ ਮਾਣਯੋਗ ਹਾਈਕੋਰਟ ਨੇ ਉੱਥੇ ਦੀ ਨਗਰਪਾਲਿਕਾ ਨੂੰ ਮੋਟਾ ਜੁਰਮਾਨਾ ਕਰਨ ਦੇ ਨਾਲ ਨਾਲ ਅਵਾਰਾ ਪਸ਼ੂਆਂ ਕਰਕੇ ਹੋਏ ਕਿਸੇ ਵੀ ਨੁਕਸਾਨ ਜਾ ਮੌਤ ਲਈ ਸੰਬਧਿਤ ਨਗਰਪਲਿਕਾ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਸੀ। ਪ੍ਰਸ਼ਾਸਨ ਅਤੇ ਨਗਰਪਲਿਕਾ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਨਾਗਰਿਕਾਂ ਨੂੰ ਰੁਕਾਵਟ ਫਰੀ ਅਤੇ ਸੁਰੱਖਿਅਤ ਸੜਕਾਂ ਮਹਿਆ ਕਰਾਏ।       ਟੌਲ ਰੋਡ ਤੇ ਟੌਲ ਪਲਾਜ਼ਾ ਵਾਲਿਆ ਦੀ ਜਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਦੁਆਰਾ ਜਿਸ ਸੜਕ ਸੰਬੰਧੀ ਟੌਲ ਟੈਕਸ ਲਿਆ ਜਾਂਦਾ ਹੈ, ਉਸ ਸੜਕ ਤੇ ਕੋਈ ਅਵਾਰਾ ਪਸ਼ੂ ਜਾ ਹੋਰ ਰੁਕਾਵਟ ਨਾ ਆਵੇ। ਸੋ ਕਿਸੇ ਵੀ ਐਕਸੀਡੈਂਟ ਨੁਕਸਾਨ ਹੋਣ ਦੀ ਹਾਲਤ ਵਿਚ ਜ਼ਿੰਮੇਵਾਰ ਅਫ਼ਸਰ ਨੂੰ ਦੋਸ਼ੀ ਕਰਾਰ ਦਿੱਤਾ ਜਾਵੇਗਾ।            ਅਸੀ ਕਈ ਸਾਲਾਂ ਤੋਂ ਸਰਕਾਰਾਂ ਨੂੰ ਬੇਨਤੀਆਂ ਕਰਦੇ ਆ ਰਹੇ ਹਾਂ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਕੋਈ ਹੱਲ ਕੱਢਿਆ ਜਾਵੇ ਅਤੇ ਗਾਊ ਸੈਸ ਨਾਲ ਭਾਰੀ ਮਾਤਰਾ ਵਿੱਚ ਇੱਕਠੀ ਕੀਤੀ ਜਾ ਰਹੀ ਧਨ ਰਾਸ਼ੀ ਨੂੰ ਇਹਨਾਂ ਪਸ਼ੂਆ ਦੇ ਪ੍ਰਬੰਧ ਤੇ ਪਾਰਦਰਸ਼ੀ ਤਰੀਕੇ ਨਾਲ ਖਰਚ ਕੀਤਾ ਜਾਵੇ ਤਾਂ ਜ਼ੋ ਕਿ ਗੁਰਪ੍ਰੀਤ ਸਿੰਘ ਵਰਗਾ ਕੋਈ ਹੋਰ ਨੌਜਵਾਨ ਆਪਣੇ ਬਦਕਿਸਮਤ ਪਰਿਵਾਰ ਨੂੰ ਛੱਡ ਕੇ ਨਾ ਜਾਵੇ ਅਤੇ ਕਿਸੇ ਨੂੰ ਵੀ ਬੇ-ਆਈ ਮੌਤ ਨਾ ਮਰਨਾ ਪਵੇ।          ਕੁਝ ਸਮਾਂ ਪਹਿਲਾਂ ਵੁਆਇਸ ਆਫ ਮਾਨਸਾ ਦਾ ਇਕ ਵਫਦ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲਕੇ ਲਿਖਤੀ ਰੂਪ ਵਿੱਚ ਕੁਝ ਸੁਝਾਅ ਦੇ ਕੇ ਆਇਆ ਸੀ। ਜਿਸ ਵਿਚ ਕੁਝ ਸੁਝਾਅ ਅਸਥਾਈ ਤੌਰ ਲਈ ਅਤੇ ਕੁਝ ਸੁਝਾਅ ਸਥਾਈ ਤੌਰ ਤੇ ਹੱਲ ਲਈ ਜੋਂ ਕਿ ਸਰਕਾਰ ਦੇ ਲੈਵਲ ਤੇ ਹੋਣੇ ਹਨ, ਦੇ ਕੇ ਆਏ ਸੀ।            ਅਸਥਾਈ ਤੌਰ ਤੇ ਨਗਰ ਪਲਿਕਾ ਕਿਸੇ ਨੂੰ ਇਹ ਠੇਕਾ ਦੇ ਸਕਦੀ ਹੈ ਕਿ ਸ਼ਹਿਰ ਜਾ ਇਸਦੇ ਆਲੇ ਦੁਆਲੇ ਕੋਈ ਵੀ ਪਸ਼ੂ ਨਜਰ ਨਹੀਂ ਆਉਣਾ ਚਾਹੀਦਾ। ਉਹ ਠੇਕੇਦਾਰ ਸਾਰੇ ਪਸ਼ੂ ਗਾਊਸ਼ਾਲਾ ਖੋਖਰ ਵਿਚ ਜਾ ਫਿਰ ਸਿਰਸਾ ਰੋਡ ਤੇ PTU ਵੱਡਾ ਬਾਗਲ ਵੱਜਿਆ ਹੋਇਆ ਹੈ, ਇਕ ਵਾਰ  ਉਸ ਵਿੱਚ ਇਕੱਠੇ ਕੀਤੇ ਜਾ ਸਕਦੇ ਹਨ।

NO COMMENTS