*ਮਨਿਸਟੀਰੀਅਲ ਮੁਲਾਜਮਾਂ ਨੇ ਪੇਅ ਕਮਿਸ਼ਨ ਦੀ ਰਿਪੋਰਟ ਦੀਆਂ ਕਾਪੀਆਂ ਸਾੜ ਕੇ ਸਰਕਾਰ ਦਾ ਕੀਤਾ ਪਿੱਟ ਸਿਆਪਾ*

0
71

ਮਾਨਸਾ 05 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ): ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ ਯੂਨੀਅਨ ਵੱਲੋਂ ਸੰਘਰਸ਼ ਦਾ ਰੁੱਖ ਬਦਲਦੇ ਹੋਏ ਅਗਲੇਰੇ
ਐਕਸ਼ਨ ਅਮਲ ਵਿੱਚ ਲਿਆਉਣ ਦੇ ਹੁਕਮ ਜਾਰੀ ਕੀਤੇ ਹਨ। ਜਿਸ ਨੂੰ ਲਾਗੂ ਕਰਦੇ ਹੋਏ ਜਿਲਾ ਮਾਨਸਾ ਪ੍ਰਧਾਨ ਰਵਿੰਦਰਪਾਲ ਸਿੰਘ,
ਜਿਲਾ ਜਨਰਲ ਸਕੱਤਰ ਸੰਦੀਪ ਸਿੰਘ ਅਤੇ ਸੂਬਾ ਮੀਤ ਪ੍ਰਧਾਨ ਜਸਦੀਪ ਸਿੰਘ ਚਹਿਲ ਦੀ ਅਗਵਾਈ ਹੇਠ ਵੱਖ-ਵੱਖ ਦਫਤਰਾਂ ਵਿੱਚ ਪੇਅ
ਕਮਿਸ਼ਨ ਦੀ ਰਿਪੋਰਟ ਦੀਆਂ ਕਾਪੀਆਂ ਸਾੜੀਆਂ ਗਈਆ। ਭਾਰੀ ਗਿਣਤੀ ਮਨਿਸਟੀਰੀਅਲ ਮੁਲਾਜਮਾਂ ਵੱਲੋਂ ਇਸ ਐਕਸ਼ਨ ਵਿੱਚ
ਸ਼ਮੂਲੀਅਤ ਕੀਤੀ ਗਈ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਜਾਣਕਾਰੀ ਦਿੱਤੀ ਕਿ ਮਨਿਸਟੀਰੀਅਲ ਮੁਲਾਜਮ ਮਿਤੀ 05.07.2021 ਅਤੇ
06.07.2021 ਨੂੰ ਸੂਬੇ ਭਰ ਵਿੱਚ ਆਪਣੇ-ਆਪਣੇ ਦਫਤਰਾਂ ਦੇ ਬਾਹਰ ਪੇਅ ਕਮਿਸ਼ਨ ਦੀਆ ਕਾਪੀਆਂ ਨੂੰ ਸਾੜ ਕੇ ਰੋਸ ਜਤਾਉਣਗੇ ਅਤੇ
ਮਿਤੀ 07.07.2021 ਨੂੰ ਕਾਲੀਆਂ ਝੰਡੀਆਂ ਲਗਾ ਕੇ ਬਾਇਕ ਰੈਲੀ ਕੱਢਣ ਉਪਰੰਤ ਜਿਲ੍ਹਾ ਪੱਧਰ ਤੇ ਪੰਜਾਬ ਸਰਕਾਰ ਦੇ ਅਰਥੀ ਫੂਕ
ਮੁਜਾਹਰੇ ਕੀਤੇ ਜਾਣਗੇ ਅਤੇ ਘੱੜੇ ਭੰਨੇ ਜਾਣਗੇ। ਇਸ ਉਪਰੰਤ ਸਮੁੱਚੇ ਪੰਜਾਬ ਦੇ ਮੁਲਾਜਮ ਮਿਤੀ 08.07.2021 ਅਤੇ 09.07.2021
ਨੂੰ ਸਾਝਾ ਫਰੰਟ ਵੱਲੋਂ ਦਿੱਤੀ ਗਈ ਹੜਤਾਲ ਦੀ ਕਾਲ ਵਿੱਚ ਭਰਵੀਂ ਸ਼ਮੂਲੀਅਤ/ ਹਮਾਇਤ ਕਰਨਗੇ। ਇਸ ਉਪਰੰਤ 11.07.2021 ਸ਼ਾਮ
ਨੂੰ ਸੂਬਾ ਕਮੇਟੀ ਵੱਲੋਂ ਅਗਲੇ ਦਿਨਾਂ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਜਾਵੇਗਾ। ਇਹਨਾਂ ਐਕਸ਼ਨਾਂ ਤੋਂ ਬਾਅਦ ਵੀ ਸਰਕਾਰ ਨੇ ਜੇਕਰ ਕੋਈ
ਮੰਗਾ ਮੰਨਣ ਲਈ ਹਾਮੀਂ ਨਾ ਭਰੀ ਅਤੇ 16.07.2021 ਤੱਕ ਸਰਕਾਰ ਵੱਲੋਂ ਬਣਾਈ ਗਈ ਸਬ-ਕਮੇਟੀ ਵੱਲੋਂ ਮੁਲਾਜ਼ਮਾਂ ਦੇ ਹੱਕ ਵਿੱਚ
ਜੇਕਰ ਕੋਈ ਫੈਸਲਾ ਨਾ ਜਾਰੀ ਕੀਤਾ ਗਿਆ ਤਾਂ ਮਿਤੀ 19.07.2021 ਤੋਂ ਪੂਰਾ ਪੰਜਾਬ ਅਣ-ਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ ਤੇ
ਚਲਾ ਜਾਵੇਗਾ ਅਤੇ ਪੂਰੇ ਪੰਜਾਬ ਦੇ ਕਾਮੇ ਹੱਕੀ ਮੰਗਾਂ ਦੀ ਪੂਰਤੀ ਨਾ ਹੋਂਣ ਤੱਕ ਨਾ ਕਲਮ ਨਾਲ ਅਤੇ ਨਾ ਹੀ ਆਨਲਾਇਨ ਕੰਮ ਕਰਨਗੇ।
ਕਾਪੀਆਂ ਸਾੜਨ ਸਮੇਂ ਸ਼੍ਰੀ ਬਿਕਰ ਸਿੰਘ ਮਾਖਾ, ਸ਼੍ਰੀ ਜਗਦੇਵ ਸਿੰਘ ਘੁਰਕਣੀ, ਸ਼੍ਰੀ ਬਾਬੂ ਸਿੰਘ ਫਤਿਹਪੁਰ, ਸ਼੍ਰੀ ਹਰਦੀਪ ਸਿੰਘ, ਸ਼੍ਰੀਮਤੀ
ਅਨੀਤਾ ਰਾਣੀ ਡਰੇਨੇਜ ਵਿਭਾਗ, ਸ਼੍ਰੀ ਮੁਨੀਸ਼ ਕੁਮਾਰ ਖੁਰਾਕ ਸਪਲਾਈ, ਸ਼੍ਰੀ ਤਰਸੇਮ ਸਿੰਘ, ਸ਼੍ਰੀ ਜਸਪ੍ਰੀਤ ਸਿੰਘ,ਸ਼੍ਰੀ ਹਿੰਮਤ ਸਿੰਘ, ਸ਼੍ਰੀ
ਗੁਰਕਿਰਨਦੀਪ ਸਿੰਘ ਸੁਪਰਡੈਟ, ਸ਼੍ਰੀ ਜਗਸੀਰ ਸਿੰਘ ਪ੍ਰਧਾਨ ਆਬਾਕਰੀ ਵਿਭਾਗ, ਸ਼੍ਰ ਮਨਦੀਪ ਸਿੰਘ ਸਿਹਤ ਵਿਭਾਗ, ਸ਼੍ਰੀਮਤੀ ਨਿਸ਼ਾ
ਰਾਣੀ, ਸ਼੍ਰੀਮਤੀ ਅਲਕਾ ਰਾਣੀ, ਸ਼੍ਰੀ ਇੰਦਰਜੀਤ ਸਿੰਘ, ਸ਼੍ਰੀ ਬਲੌਰ ਸਿੰਘ, ਸ਼੍ਰੀ ਸੰਦਲਜੀਤ ਸਿੰਘ, ਸ਼੍ਰੀ ਰਮਨਦੀਪ ਸਿੰਘ, ਸ਼੍ਰੀ ਨਿਰਪਾਲ ਸਿੰਘ,
ਸ਼੍ਰੀ ਸੌਰਵ ਮਿੱਢਾ, ਸ਼੍ਰੀ ਸੁਮਨਦੀਪ ਸਿੰਘ ਆਦਿ ਹਾਜਰ ਸਨ।

NO COMMENTS