*ਮਨਰੇਗਾ ਕਾਮਿਆਂ ਦਾ ਬਕਾਇਆ ਜਾਰੀ ਨਾ ਹੋਣਾ , ਕੇਂਦਰ ਸਰਕਾਰ ਦੀ ਬਦਨੀਤੀ ਦਾ ਨਤੀਜਾ, ਔਰਤਾਂ ਸਮੇਤ ਮਜਦੂਰਾਂ ਨੂੰ ਕਰਜ਼ ਮੁਕਤ ਕਰੇ ਮੋਦੀ ਸਰਕਾਰ ,,,:ਕਾ.-ਅਰਸ਼ੀ*

0
65

20 ਫਰਵਰੀ ਮਾਨਸਾ(ਸਾਰਾ ਯਹਾਂ/ਆਤਮਾ ਸਿੰਘ ਪਮਾਰ) ਲੰਬੇ ਸੰਘਰਸ਼ ਅਤੇ ਯਤਨਾਂ ਸਦਕਾ ਕਿਰਤੀਆਂ ਦੇ ਹੱਕ ਵਿੱਚ ਬਣੇ ਮਨਰੇਗਾ ਬਜ਼ਟ ਵਿੱਚ ਕੀਤੀ ਗਈ ਕਟੌਤੀ ਕਰਕੇ ਮਨਰੇਗਾ ਕਾਮਿਆਂ ਦਾ ਬਕਾਇਆ ਜਾਰੀ ਨਹੀਂ ਹੋ ਸਕਿਆ ਜੋ ਕਿ ਮੋਦੀ ਸਰਕਾਰ ਦੀ ਮਜ਼ਦੂਰਾਂ ਪ੍ਰਤੀ ਬਦਨੀਤੀ ਨੂੰ ਜੱਗ ਜ਼ਾਹਰ ਕਰਦਾ ਹੈ। ਬੇਰੁਜ਼ਗਾਰੀ ਤੇ ਗਰੀਬੀ ਦੇ ਸਤਾਏ ਹੋਏ ਲੋਕਾਂ ਕੋਲ ਕੇਵਲ ਮਨਰੇਗਾ ਕਾਨੂੰਨ ਹੀ ਇੱਕੋ ਇੱਕ ਰੋਜ਼ੀ ਰੋਟੀ ਦਾ ਸਾਧਨ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਮਾਨਸਾ ਵਿਖੇ ਕਿਰਤੀਆਂ ਦੀ ਇੱਕ ਵਿਸ਼ਾਲ ਲਲਕਾਰ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਮਨਰੇਗਾ ਕਾਨੂੰਨ ਨੂੰ ਇੰਨਬਿੰਨ ਅਤੇ ਇਸਦੀ ਸਹੀ ਭਾਵਨਾ ਅਨੁਸਾਰ ਲਾਗੂ ਕਰਨ, ਅਤੇ ਮਜ਼ਦੂਰਾਂ ਦੀ ਬਕਾਇਆ ਰਾਸ਼ੀ ਜਾਰੀ ਕਰਨ ਅਤੇ ਔਰਤਾਂ ਸਮੇਤ ਮਜਦੂਰਾਂ ਦੇ ਸਮੁੱਚੇ ਕਰਜ਼ ਮੁਆਫ਼ੀ ਦੀ ਮੰਗਕੇਂਦਰ ਸਰਕਾਰ ਤੋਂ ਕੀਤੀ।
ਇਸ ਮੌਕੇ ਸਾਬਕਾ ਵਿਧਾਇਕ ਅਰਸ਼ੀ ਨੇ ਮੋਦੀ ਸਰਕਾਰ ਤੇ ਵਰਦਿਆਂ ਕਿਹਾ ਕਿ ਬੇਰੁਜ਼ਗਾਰੀ, ਭ੍ਰਿਸ਼ਟਾਚਾਰ,ਨਸ਼ੇ ਤੇ ਭੁਖਮਰੀ ਅਮਰਵੇਲ ਵਾਂਗ ਵਧ ਰਹੀ ਹੈ ਪਰੰਤੂ ਮੋਦੀ ਸਰਕਾਰ ਆਮ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਰਾਮ ਰਾਜ ਸਥਾਪਿਤ ਕਰਨ ਦੇ ਝੂਠੇ ਵਾਅਦੇ ਕਰਕੇ ਉਲਟਾ ਦਲਿਤਾਂ ਮਜ਼ਦੂਰਾਂ ਤੇ ਅੱਤਿਆਚਾਰ ਕਰਕੇ ਮਨੂੰ ਸਮ੍ਰਿਤੀ ਲਾਗੂ ਕਰਨ ਦਾ ਰਾਹ ਪੱਧਰਾ ਕਰ ਰਹੀ ਹੈ ਜੋ ਕਿਸੇ ਤਰ੍ਹਾਂ ਵੀ ਸ਼ਹਿਣ ਯੋਗ ਨਹੀਂ।
ਲਲਕਾਰ ਰੈਲੀ ਮੌਕੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ ਕ੍ਰਿਸ਼ਨ ਚੌਹਾਨ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ‘ਤੇ ਦੋਸ਼ ਲਾਇਆ ਕਿ ਦਲਿਤਾਂ ਮਜਦੂਰਾਂ ਨੂੰ ਸਹੂਲਤਾਂ ਦੇਣ ਸਮੇਂ ਹੀ ਮਾਨ ਸਰਕਾਰ ਦੇ ਹਰੇ ਪੈਂਨ ਦੀ ਸ਼ਾਿਆਹੀ ਕਿਉਂ ਮੁੱਕਦੀ ਹੈ? ਜਦੋਂ ਕਿ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਵਾਅਦੇ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਭੱਤਾ, ਮੁਫਤ ਬੱਸ ਸਫ਼ਰ, ਕੱਟੇ ਰਾਸ਼ਨ ਕਾਰਡ, ਲੋੜਵੰਦਾਂ ਦੇ ਨਵੇਂ ਰਾਸ਼ਨ ਕਾਰਡ ਬਣਾਉਣ, ਬੁਢਾਪਾ ਪੈਨਸ਼ਨ ਪੰਜ ਹਜ਼ਾਰ ਰੁਪਏ ਕਰਨ, ਘੱਟੋ ਘੱਟ ਉਜਰਤ 26000/ ਰੁਪਏ ਕਰਨ, ਉਸਾਰੀ ਕਾਮਿਆਂ ਲਈ ਸਹੂਲਤਾਂ ਦੇਣ, ਮਾਨਸਾ ਜ਼ਿਲ੍ਹੇ ਵਿੱਚ ਲੇਬਰ ਸ਼ੈੱਡ ਬਣਾਉਣ,ਕੱਚੇ ਕਾਮਿਆਂ ਨੂੰ ਪੱਕੇ ਕਰਨ, ਨਰਮਾ ਚੁਗਾਈ ਦੀ ਬਕਾਇਆ ਰਾਸ਼ੀ ਬਿਨਾਂ ਪੱਖਪਾਤ ਤੋਂ ਦੇਣ ਆਦਿ ਮੰਗਾਂ ਨੂੰ ਭਗਵੰਤ ਮਾਨ ਸਰਕਾਰ ਤੁਰੰਤ ਲਾਗੂ ਕਰੇ।
ਏਟਕ ਆਗੂ ਕਰਨੈਲ ਭੀਖੀ, ਮਜ਼ਦੂਰ ਆਗੂ ਸੀਤਾ ਰਾਮ ਗੋਬਿੰਦਪੁਰਾ,ਕੇਵਲ ਸਮਾਓ ਤੇ ਇਸਤਰੀ ਸਭਾ ਦੀ ਮਨਜੀਤ ਕੌਰ ਗਾਮੀਵਾਲਾ ਨੇ ਵੀ ਮਾਨ ਸਰਕਾਰ ਵੱਲੋਂ ਕਿਰਤ ਵਿਰੋਧੀ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੀ ਵਕਾਲਤ ਕਰਨ ਤੋਂ ਇਲਾਵਾ ਚਾਰ ਲੇਬਰ ਕੋਡ ਖ਼ਤਮ ਕਰਕੇ ਕਿਰਤੀਆਂ ਦੇ ਹੱਕ ਵਿਚ ਕਾਨੂੰਨ ਬਣਾਉਣ ਦੀ ਮੰਗ ਕੀਤੀ।
ਇਸ ਸਮੇਂ ਮਾਨਸਾ ਜ਼ਿਲ੍ਹੇ ਵਿੱਚ ਨਰੇਗਾ, ਨਰਮਾ ਚੁਗਾਈ ਦਾ ਬਕਾਇਆ ਤੇ ਕੱਟੇ ਰਾਸ਼ਨ ਕਾਰਡ ਬਹਾਲ ਕਰਨ ਸਮੇਤ ਨਵੇਂ ਰਾਸ਼ਨ ਕਾਰਡ ਬਣਾਉਣ ਦਾ ਮਤਾ ਵੀ ਪਾਸ ਕੀਤਾ ਗਿਆ। ਜਥੇਬੰਦੀਆਂ ਨੇ ਐਨ. ਓ .ਸੀ ਤਹਿਤ ਲੋਕਾਂ ਦੀ ਲੁੱਟ ਨੂੰ ਬੰਦ ਕਰਨ ਅਤੇ ਫੌਰੀ ਰਜਿਸਟਰੀਆਂ ਕਰਨ ਸਬੰਧੀ ਵੀ ਪੰਜਾਬ ਸਰਕਾਰ ਤੋਂ ਮੰਗ ਕੀਤੀ।
ਇਸ ਮੌਕੇ ਵਿਸ਼ਾਲ ਇਕਤਰਤਾ ਦੌਰਾਨ ਮੁੱਖ ਮੰਤਰੀ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਇੱਕ ਮੰਗ ਪੱਤਰ ਵੀ ਭੇਜਿਆ ਗਿਆ
ਇਸ ਸਮੇਂ ਹੋਰਨਾਂ ਤੋਂ ਇਲਾਵਾ ਦਲਜੀਤ ਮਾਨਸ਼ਾਹੀਆ,ਸਾਧੂ ਸਿੰਘ ਰਾਮਾਨੰਦੀ, ਵੇਦ ਪ੍ਰਕਾਸ਼ ਬੁਢਲਾਡਾ, ਮਲਕੀਤ ਮੰਦਰਾਂ, ਚਿਮਨਲਾਲ ਕਾਕਾ,ਬੰਬੂ ਸਿੰਘ, ਵਿਦਿਆਰਥੀ ਆਗੂ ਕ੍ਰਿਸ਼ਨ ਚੌਹਾਨ ਨੰਗਲ,ਪੂਰਨ ਸਰਦੂਲਗੜ੍ਹ, ਜੱਗਾ ਸੇਰਖਾ, ਗਰੀਬਾਂ ਸਿੰਘ, ਨਰੇਸ਼ ਬੁਰਜ ਹਰੀ,ਰਤਨ ਭੋਲਾ, ਨਿਰਮਲ ਸਿੰਘ ਮਾਨਸਾ,, ਦਾਰਾਂ ਸਿੰਘ ਐਮ ਸੀ ਜੋਗਾ,ਮੇਘਾ ਸਿੰਘ ਜੋਗਾ ਸਾਬਕਾ ਪ੍ਰਧਾਨ, ਸੁਖਦੇਵ ਪੰਧੇਰ, ਜਰਨੈਲ ਸਿੰਘ ਸਰਦੂਲਗੜ੍ਹ, ਕਾਲ਼ਾ ਖਾਂ ਭੰਮੇ, ਗੁਰਪਿਆਰ ਫੱਤਾ, ਬਲਦੇਵ ਉੱਡਤ, ਗੁਰਪ੍ਰੀਤ ਹਰੀਕੇ, ਬਲਵਿੰਦਰ ਕੋਟ ਧਰਮੂ, ਜਗਰੂਪ ਸੱਦਾ ਸਿੰਘ ਵਾਲਾ, ਜੱਗਾ ਸਿੰਘ ਰਾਏਪੁਰ,ਡੀ ਸੀ ਖੀਵਾਂ,ਅਸ਼ੋਕ ਲਾਕੜਾ, ਲਾਭ ਮੰਢਾਲੀ,ਬਲਦੇਵ ਦੂਲੋਵਾਲ,ਬਲਵੰਤ ਭੈਣੀ ਬਾਘਾ, ਜਗਰਾਜ ਸਿੰਘ ਹਰੀਕੇ, ਕਪੂਰ ਸਿੰਘ ਕੋਟ ਲੱਲੂ ਆਦਿ ਆਗੂਆਂ ਨੇ ਵੀ ਲਲਕਾਰ ਰੈਲੀ ਨੂੰ ਸੰਬੋਧਨ ਕੀਤਾ।
ਜ਼ਾਰੀ ਕਰਤਾ

NO COMMENTS