ਨਵੀਂ ਦਿੱਲੀ 22, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਦਰਅਸਲ, ਸਿਰਸਾ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ‘ਤੇ ਧੋਖਾਧੜੀ ਤੇ ਜਾਲਸਾਜ਼ੀ ਕਰਨ ਦੇ ਇਲਜ਼ਾਮ ਲੱਗੇ ਹਨ। ਪੂਰਾ ਮਾਮਲਾ 2015 ਤੇ 2016 ਦਾ ਹੈ।
ਦੱਖਣੀ ਭਾਰਤ ‘ਚ ਹੜ੍ਹ ਆਉਣ ਦੀ ਵਜ੍ਹਾ ਨਾਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਟੈਂਟ ਤੇ ਦੂਜਾ ਸਮਾਨ ਖਰੀਦਣ ਦੇ ਬਿੱਲ ਪਾਸ ਕੀਤੇ ਤੇ ਉਨ੍ਹਾਂ ਦੀ ਚੈਕ ਨਾਲ ਪੇਮੈਂਟ ਕੀਤੀ ਗਈ ਪਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੀਡੀਆ ਪ੍ਰਭਾਰੀ ਭੁਪਿੰਦਰ ਸਿੰਘ ਮਾਨ ਨੇ ਦਿੱਲੀ ਪੁਲਿਸ ਨੂੰ ਸ਼ਿਕਾਇਤ ਕੀਤੀ। ਜਿੱਥੋਂ ਸਮਾਨ ਖਰੀਦਿਆ ਗਿਆ। ਉੱਥੇ ਕੋਈ ਦੁਕਾਨ ਨਹੀਂ ਹੈ। ਇਸ ਲਈ ਹੁਣ ਮਨਜਿੰਦਰ ਸਿਰਸਾ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।