*ਮਧੇ ਮੋਗੇ ਚੋਕ ਚ ਵਿਕਾਸ ਕਾਰਜਾਂ ਹੋਏ ਸ਼ੁਰੂ, ਲੋਕ ਸਹਿਯੋਗ ਦੇਣ- ਸੁਖਪਾਲ,ਸ਼ਹਿਰ ਸੁੰਦਰ ਅਤੇ ਸੈਰਗਾਹ ਬਣੇਗਾ-ਕਾਰਜਸਾਧਕ ਅਫਸਰ*

0
195

ਬੁਢਲਾਡਾ 28, ਮਈ (ਸਾਰਾ ਯਹਾਂ/ਅਮਨ ਮਹਿਤਾ) : ਸ਼ਹਿਰ ਨੂੰ ਸੁੰਦਰ ਅਤੇ ਸੈਰਗਾਹ ਬਣਾਉਣ ਲਈ ਪਾਮ ਸਟਰੀਟ ਦੇ ਨਿਰਮਾਣ ਦੇ ਨਾਲ ਨਾਲ ਸ਼ਹਿਰ ਦੇ ਚਹੁੰ ਪੱਖੀ ਵਿਕਾਸ ਨੂੰ ਅੱਗੇ ਤੋਰਦਿਆਂ ਅੱਜ ਮਧੇ ਮੋਗੇ ਵਾਲੇ ਚੋਕ ਤੋਂ ਜੈਨ ਮੰਦਿਰ ਰੋਡ ਤੇ ਵਿਕਾਸ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਜਿੱਥੇ ਨਗਰ ਕੋਸਲ ਦੇ ਪ੍ਰਧਾਨ ਸੁਖਪਾਲ ਸਿੰਘ ਅਤੇ ਕਾਂਗਰਸ ਦੇ ਕੋਸਲ ਦੇ ਸੀਨੀਅਰ ਮੀਤ ਪ੍ਰਧਾਨ ਹਰਵਿੰਦਰਦੀਪ ਸਿੰਘ ਸਵੀਟੀ ਵੱਲੋਂ ਵਿਕਾਸ ਕਾਰਜਾਂ ਦਾ ਟੱਕ ਲਗਾ ਕੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਮਟੀਰੀਅਲ ਲਈ ਖੁਦ ਨਿਗਰਾਨ ਬਣਨ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਕੋਈ ਵੀ ਸੜਕ ਟੁੱਟੀ ਅਤੇ ਕੱਚੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੋਕੇ ਤੇ ਕਾਰਜਸਾਧਕ ਅਫਸਰ ਵਿਜੈ ਜਿੰਦਲ ਨੇ ਦੱਸਿਆ ਕਿ ਪਾਮ ਸਟਰੀਟ ਦਾ ਨਿਰਮਾਣ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾ ਕਿਹਾ ਕਿ ਪਾਮ ਸਟਰੀਟ ਤੇ ਪਾਮ ਦਰੱਖਤ ਜ਼ੋ ਸੁੱਕ ਗਏ ਸਨ ਲਈ ਠੇਕੇਦਾਰ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਨੂੰ ਨਵੇ ਸਿਰੇ ਤੋਂ ਲਗਾ ਕੇ ਇਨ੍ਹਾਂ ਦੀ ਦੇਖਭਾਲ ਯਕੀਨੀ ਬਣਾਵੇ। ਉਨ੍ਹਾਂ ਦੱਸਿਆ ਕਿ ਨਗਰ ਕੋਸਲ ਵੱਲੋਂ ਪਾਮ ਦਰੱਖਤਾ ਦੀ ਦੇਖਭਾਲ ਲਈ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। ਇਸ ਮੋਕੇ ਤੇ ਕੋਸਲਰ ਪ੍ਰੇਮ ਗਰਗ, ਕੋਸਲਰ ਦਰਸ਼ਨ ਦਰਸ਼ੀ ਆਦਿ ਹਾਜ਼ਰ ਸਨ। 

NO COMMENTS