*ਮਜੀਠੀਆ ਨੇ ਪੰਜਾਬ ਸਰਕਾਰ ‘ਤੇ ਲਾਏ ਕੇਂਦਰੀ ਫੰਡਾਂ ਦੀ ਦੁਰਵਰਤੋਂ ਦੇ ਇਲਜ਼ਾਮ*

0
5

ਅੰਮ੍ਰਿਤਸਰ 25,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਮਜੀਠਾ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਅੱਜ ਨਗਰ ਕੌਂਸਲ ਮਜੀਠਾ ਦੇ ਨਵੇਂ ਬਣੇ ਪ੍ਰਧਾਨ ਸਲਵੰਤ ਸਿੰਘ ਸੇਠ ਦੇ ਅਹੁਦਾ ਸੰਭਾਲਣ ਮੌਕੇ ਮਜੀਠਾ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਨਗਰ ਕੌਂਸਲ ਚੋਣਾਂ ‘ਚ ਖੁੱਲ੍ਹ ਕੇ ਧੱਕੇਸ਼ਾਹੀ ਹੋਈ ਪਰ ਮਜੀਠਾ ‘ਚ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ।

ਮਜੀਠੀਆ ਨੇ ਇੱਥੇ ਪੀਡਬਲਿਊਡੀ ਦੇ ਇੱਕ ਐਕਸੀਅਨ ‘ਤੇ ਕਰੋੜਾਂ ਦੀ ਧਾਂਦਲੀ ਕਰਨ ਦਾ ਦੋਸ਼ ਲਾਇਆ ਤੇ ਪੁੱਲ, ਸੜਕਾਂ ਵਿੱਚ ਮਾੜਾ ਮਟੀਰੀਅਲ ਵਰਤਣ ਦੇ ਦੋਸ਼ ਲਾਏ। ਉਨ੍ਹਾਂ ਨੇ ਉਸ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਐਕਸੀਅਨ ਖਿਲਾਫ ਮਾਮਲਾ ਦਰਜ ਕੀਤਾ ਜਾਵੇ।

ਮਜੀਠੀਆ ਨੇ ਕਿਹਾ ਪੰਜਾਬ ਸਰਕਾਰ ਨੇ ਵਿਕਾਸ ਲਈ ਧੇਲਾ ਨਹੀਂ ਦਿੱਤਾ ਤੇ ਜਿਹਰੇ ਪੈਸੇ ਵੀ ਦਿੱਤੇ, ਉਨ੍ਹਾਂ ਦੀ ਸ਼ਰੇਆਮ ਦੁਰਵਰਤੋਂ ਹੋਈ ਹੈ। ਸਰਕਾਰ ਨੇ ਸਾਬਕਾ ਫੌਜੀਆਂ, ਪੈਰਾ ਓਲੰਪਿਕ, ਕਰਮਚਾਰੀਆਂ ਦੀ ਅਣਦੇਖੀ ਕਰਨ ਦੇ ਦੋਸ਼ ਲਾਏ। ਮਜੀਠੀਆ ਨੇ ਕਾਂਗਰਸ ਦੇ ਅੰਮ੍ਰਿਤਸਰ ਤੋਂ ਮੈੰਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ‘ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਨੌਂ ਵਿਧਾਨ ਸਭਾ ਹਲਕਿਆਂ ‘ਚ ਇੱਕ ਵੀ ਹਲਕੇ ‘ਚ ਪੈਸਾ ਗ੍ਰਾਂਟ ਲਈ ਨਹੀਂ ਦਿੱਤਾ।

NO COMMENTS