*ਮਜ਼ਦੂਰ ਮੰਗਾਂ ਤੇ ਹਲਕਾ ਵਿਧਾਇਕ ਦਾ ਸੰਜੀਦਾ ਨਾ ਹੋਣਾ, ਦਲਿਤਾਂ ਮਜਦੂਰਾਂ ਨਾਲ ਕੋਝਾ ਮਜ਼ਾਕ:ਚੋਹਾਨ/ਨੱਤ*

0
41

ਮਾਨਸਾ 02 ਮਾਰਚ (ਸਾਰਾ ਯਹਾਂ/ਮੁੱਖ ਸੰਪਾਦਕ) ਸੂਬੇ ਦੀ ਮਾਨ ਸਰਕਾਰ ਵੱਲੋਂ ਪੇਸ਼ 5 ਮਾਰਚ ਬਜ਼ਟ ਵਿੱਚ ਢੁਕਵੀਂ ਹਿੱਸੇਦਾਰੀ ਲਈ ਸਾਂਝੇ ਮਜ਼ਦੂਰ ਮੋਰਚੇ ਵਿਚ ਸ਼ਾਮਿਲ ਜਥੇਬੰਦੀਆਂ ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕੇਵਲ ਸਿੰਘ ਸਮਾਓ, ਮਜ਼ਦੂਰ ਮੁਕਤੀ ਮੋਰਚਾ (ਆਇਲਾ)ਦੇ ਗੁਰਸੇਵਕ ਸਿੰਘ ਮਾਨ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਗੁਰਦੀਪ ਸਿੰਘ ਆਹਲੂਪੁਰ ਦੀ ਅਗਵਾਈ ਹੇਠ ਸ਼ਹਿਰ ਵਿਚ ਰੋਸ਼ ਮਾਰਚ ਕਰਨ ਉਪਰੰਤ ਹਲਕਾ ਵਿਧਾਇਕ ਮਾਨਸਾ ਵਿਜੈ ਸਿੰਗਲਾ ਦੀ ਰਿਹਾਇਸ਼ ਨੁਮਾਇੰਦੇ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਆਗੂ ਕ੍ਰਿਸ਼ਨ ਸਿੰਘ ਚੋਹਾਨ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਜਸਵੀਰ ਕੌਰ ਨੱਤ ਨੇ ਅਫਸੋਸ ਜ਼ਾਹਰ ਕੀਤਾ ਕਿ ਲੋਕਾਂ ਨੂੰ ਅਖੌਤੀ ਇਨਕਲਾਬੀ ਤ ਆਮ ਆਦਮੀ ਹੋਣ ਦਾ ਡਰਾਮਾ ਕਰਨ ਵਾਲੀ ਮਾਨ ਸਰਕਾਰ ਤੇ ਉਹਨਾਂ ਦੇ ਵਿਧਾਇਕਾ ਦਾ ਮਜ਼ਦੂਰ ਮੰਗਾਂ ਪ੍ਰਤੀ ਸੰਜੀਦਾ ਨਾ ਹੋਣਾ ਦਲਿਤਾਂ ਮਜ਼ਦੂਰਾਂ ਨਾਲ ਕੋਝਾ ਮਜਾਕ ਹੈ। ਆਗੂਆਂ ਨੇ ਕਿਹਾ ਕਿ 5 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ ਪੇਸ਼ ਬਜ਼ਟ ਸੈਸ਼ਨ ਮੌਕੇ ਮਜ਼ਦੂਰ ਮੰਗਾਂ ਨੂੰ ਫੌਰੀ ਸ਼ਾਮਲ ਕਰਨ ਦੀ ਮੰਗ ਕੀਤੀ। ਉਹਨਾਂ ਔਰਤਾਂ ਦਾ ਮਾਈਕਰੋ ਫਾਈਨਾਂਸ ਕੰਪਨੀਆਂ ਤੇ ਬੇਜ਼ਮੀਨੇ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ੀ, ਔਰਤਾਂ ਨੂੰ ਇੱਕ ਹਜ਼ਾਰ ਰੁਪਏ ਭੱਤਾ ਦੇਣ, ਨਰੇਗਾ ਕਾਮਿਆਂ ਦੀ 700/ਰੁਪਏ ਦਿਹਾੜੀ,ਹਰ ਲੋੜ ਬੰਦ ਨੂੰ ਦਸ ਦਸ ਮਰਲੇ ਪਲਾਟ ਜਾਰੀ ਕਰਨ, ਦਲਿਤਾਂ ਨੂੰ ਪੰਚਾਇਤੀ ਜ਼ਮੀਨ ਵਿੱਚ 1/3 ਹਿੱਸੇਦਾਰੀ ਰਾਖਵਾਂਕਰਨ, ਨਿਜੀਕਰਨ ਬੰਦ ਕਰ ਪਬਲਿਕ ਸੈਕਟਰ ਰਾਹੀਂ ਰੁਜ਼ਗਾਰ, ਬੁਢਾਪਾ ਵਿਧਵਾ ਪੈਨਸ਼ਨ ਘੱਟੋ ਘੱਟ 5000/ਰੁਪਏ ਦੇਣ, ਜਨਤਕ ਵੰਡ ਪ੍ਰਣਾਲੀ 14 ਜ਼ਰੂਰੀ ਵਸਤਾਂ ਦੇਣ, ਨਰਮਾ ਚੁਗਾਈ ਦਾ ਬਕਾਇਆ ਸਮੇਤ ਉਸਾਰੀ ਕਾਮਿਆਂ ਦੀਆਂ ਮੰਗਾਂ ਦੀ ਪੂਰਤੀ ਸਮੇਤ ਮਜਦੂਰ ਮੰਗਾ ਨੂੰ ਫੌਰੀ ਲਾਗੂ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਪੰਧੇਰ, ਸੁਖਦੇਵ ਮਾਨਸਾ, ਗੁਰਚਰਨ ਸਿੰਘ, ਜਗਰਾਜ ਸਿੰਘ ਖੋਖਰ ਕਲਾਂ,ਜੀਤ ਸਿੰਘ ਬੋਹਾ, ਕ੍ਰਿਸ਼ਨਾ ਕੌਰ,ਲਾਭ ਸਿੰਘ ਮੰਢਾਲੀ,ਰਤਨ ਭੋਲ਼ਾ, ਸੁਖਜੀਤ ਸਿੰਘ ਰਾਮਾਨੰਦੀ ਤੇ ਕੁਲਵੰਤ ਸਿੰਘ ਖੋਖਰ ਕਲਾਂ ਆਦਿ ਆਗੂਆਂ ਨੇ ਸੰਬੋਧਨ ਕੀਤਾ।

NO COMMENTS