*ਮਜਦੂਰ ਵਿਰੋਧੀ ਸਾਬਤ ਸਿੱਧ ਹੋਈ ਪੰਜਾਬ ਦੀ ਮਾਨ ਸਰਕਾਰ:ਐਡਵੋਕੇਟ ਕੁਲਵਿੰਦਰ ਉੱਡਤ*

0
47

ਮਾਨਸਾ 29 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਮਾਨਸਾ ਇਥੋ ਦੂਰ ਸਥਿਤ ਪਿੰਡ ਕੋਟਧਰਮੂ ਵਿੱਖੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਤੇ ਪੰਜਾਬ ਖੇਤ ਮਜਦੂਰ ਸਭਾ ਵੱਲੋ ਪੰਜਾਬ ਸਰਕਾਰ ਵਿਰੁੱਧ ਦਿਹਾੜੀ ਦਾ ਸਮਾ 8 ਤੋ 12 ਘੰਟੇ ਕਰਨ ਦੇ ਵਿਰੁੱਧ ਅਰਥੀ ਫੂਕ ਮੁਜਾਹਰਾ ਕੱਢਿਆ । ਇਸ ਮੌਕੇ ਤੇ ਪ੍ਰਦਰਸਨਕਾਰੀਆਂ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਰਿਵਾਇਤੀ ਪਾਰਟੀਆਂ ਨੂੰ ਸਬਕ ਸਿਖਾ ਕੇ ਵੱਡਾ ਬਦਲਾਅ ਕਰਕੇ ਪੰਜਾਬ ਦੀ ਮਿਹਨਤਕਸ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆਂਦਾ , ਪਰੰਤੂ ਪਿਛਲੇ ਪੌਣੇ ਦੋ ਸਾਲਾ ਦੇ ਆਪਣੇ ਕਾਰਜਕਾਲ ਦੌਰਾਨ ਆਪ ਸਰਕਾਰ ਮਿਹਨਤਕਸ ਲੋਕਾ ਦੀ ਖੋਰ ਵਿਰੋਧੀ ਸਾਬਤ ਸਿੱਧ ਹੋਈ ਤੇ ਪਿਛਲੀ 20 ਸਤੰਬਰ ਨੂੰ ਕਾਰਪੋਰੇਟ ਘਰਾਣਿਆਂ ਦੀ ਪੁਸਤਪਨਾਹੀ ਕਰਦਿਆ ਦਿਹਾੜੀ ਦਾ ਸਮਾ 8 ਘੰਟਿਆ ਤੋ ਵਧਾਕੇ 12 ਕਰਕੇ ਮਜਦੂਰ ਵਰਗ ਨਾਲ ਮਾਨ ਸਰਕਾਰ ਵੱਡਾ ਧ੍ਰੋਹ ਕਮਾਇਆ ਹੈ , ਜਿਸ ਦਾ ਖਮਿਆਜਾ ਪੰਜਾਬ ਸਰਕਾਰ ਨੂੰ ਭੁਗਤਣਾ ਪਵੇਗਾ ।
ਐਡਵੋਕੇਟ ਉੱਡਤ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮਜਦੂਰ ਵਿਰੋਧੀ ਫੈਸਲਿਆਂ ਖਿਲਾਫ ਆਉਣ ਵਾਲੀ 3 ਨਵੰਬਰ ਨੂੰ ਮੁਹਾਲੀ ਵਿਖੇ ਵੱਡੀ ਰੋਸ ਰੈਲੀ ਕੀਤੀ ਜਾਵੇਗੀ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਬਲਵਿੰਦਰ ਸਿੰਘ ਕੋਟਧਰਮੂ , ਗੁਰਜੰਟ ਕੋਟਧਰਮੂ, ਮੱਖਣ ਸਿੰਘ ਰਾਮਾਨੰਦੀ, ਕਾਲਾ ਖਾਂ ਭੰਮੇ , ਰਾਜਿੰਦਰ ਹੀਰੇਵਾਲਾ , ਬਲਦੇਵ ਉੱਡਤ , ਦੇਸਰਾਜ ਕੋਟਧਰਮੂ, ਗੁਰਮੀਤ ਮੀਤਾ , ਚੇਤ ਸਿੰਘ ਕੋਟਧਰਮੂ , ਜੱਗਾ ਸਿੰਘ ਦੂਲੋਵਾਲ , ਬੂਟਾ ਸਿੰਘ ਬਾਜੇਵਾਲਾ , ਜਲੋਰ ਕੋਟਧਰਮੂ ਤੇ ਬੱਗਾ ਸਿੰਘ ਕੋਟਧਰਮੂ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।

NO COMMENTS