*ਮਗਨਰੇਗਾ ਸਕੀਮ ਅਧੀਨ ਘਰਾਂ ਵਿੱਚ ਬਾਇਓ ਗੈਸ ਪਲਾਂਟਾਂ ਦੀ ਉਸਾਰੀ ਲਈ 50 ਲਾਭਪਾਤਰੀਆਂ ਦੀ ਚੋਣ-ਵਧੀਕ ਡਿਪਟੀ ਕਮਿਸ਼ਨਰ*

0
21

ਮਾਨਸਾ, 01 ਮਾਰਚ (ਸਾਰਾ ਯਹਾਂ/  ਮੁੱਖ ਸੰਪਾਦਕ) : ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਵਿਅਕਤੀਗਤ ਲਾਭਪਾਤਰੀਆਂ ਦੇ ਘਰਾਂ ਵਿੱਚ ਬਾਇਓ ਗੈਸ ਪਲਾਂਟਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਟੀ.ਬੈਨਿਥ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤੱਕ ਕੁੱਲ 50 ਲਾਭਪਾਰਤੀਆਂ ਦੀ ਚੋਣ ਬਾਇਓ ਗੈਸ ਪਲਾਂਟ ਬਣਾਉਣ ਲਈ ਕੀਤੀ ਗਈ ਹੈ, ਜਿਸ ਵਿੱਚੋਂ 6 ਬਾਇਓ ਗੈਸ ਪਲਾਂਟਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਦੀ ਚੋਣ ਮਗਨਰੇਗਾ ਐਕਟ ਦੇ ਸ਼ਡਿਊਲ-1 ਦੇ ਪੈਰਾ 5 ਅਨੁਸਾਰ ਕੀਤੀ ਜਾਣੀ ਹੈ। ਇਸ ਸਕੀਮ ਅਧੀਨ ਮੁੱਢਲੇ ਤੌਰ ’ਤੇ ਐਸ.ਸੀ., ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਲਾਭ ਦਿੱਤਾ ਜਾਣਾ ਹੈ।
ਉਨ੍ਹਾਂ ਕਿਹਾ ਕਿ ਬਾਇਓ ਗੈਸ ਪਲਾਂਟ ਬਨਣ ਨਾਲ ਜਿੱਥੇ ਲਾਭਪਾਤਰੀਆਂ ਦਾ ਘਰੇਲੂ ਗੈਸ ਦਾ ਖਰਚਾ ਘੱਟ ਹੋਵੇਗਾ, ਉੱਥੇ ਹੀ ਮਗਨਰੇਗਾ ਲੇਬਰ ਨੂੰ ਕੰਮ ਵੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਬਾਇਓ ਗੈਸ ਪਲਾਟ 2 ਸੀ.ਯੂ.ਐਮ. ਕਪੈਸਟੀ ਦੇ ਬਣਾਏ ਜਾ ਰਹੇ ਹਨ। ਇਸ ਸਕੀਮ ਦਾ ਲਾਭ ਲੈਣ ਲਈ ਫਾਰਮ ਅਤੇ ਸਵੈ ਘੋਸ਼ਣਾ ਪੱਤਰ ਸਮੇਤ ਪੰਚਾਇਤ ਜਾਂ ਸਬੰਧਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਵਿਖੇ ਤਾਲਮੇਲ ਕੀਤਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾ ਬਾਇਓ ਗੈਸ ਪਲਾਂਟਾਂ ਦੀ ਸਾਂਭ ਸੰਭਾਲ ਸਬੰਧਤ ਲਾਭਪਾਤਰੀ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਪਿੰਡਾਂ ਵਿੱਚ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਦੀ ਚੋਣ ਕਰਕੇ ਬਾਇਓ ਗੈਸ ਪਲਾਂਟ ਹਦਾਇਤਾਂ ਅਨੁਸਾਰ ਬਣਾਏ ਜਾਣ ਅਤੇ ਇਨ੍ਹਾਂ ਨੂੰ ਸਮੇਂ ਸਿਰ ਕੰਮਾਂ ਨੂੰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।  

NO COMMENTS