*ਭੱਠਾ ਮਜ਼ਦੂਰਾਂ ਨੂੰ ਇੱਟਾਂ ਭਰਨ ਉਪਰੰਤ ਡਾਲਾ ਨਾ ਦਿੱਤੇ ਜਾਣ ਕਾਰਨ ਰੋਸ ਦੀ ਲਹਿਰ*

0
26

ਬੋਹਾ 18 ਜੁਲਾਈ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ  )-ਬੋਹਾ ਖੇਤਰ ਨਾਲ ਸਬੰਧਤ ਵੱਖ ਵੱਖ ਭੱਠਿਆਂ ਉੱਤੇ ਪੱਕੀਆਂ ਇੱਟਾਂ ਭਰਨ ਵਾਲੇ ਮਜ਼ਦੂਰਾਂ ਨੂੰ ਟਰੱਕ ਮਾਲਕਾਂ ਵੱਲੋਂ ਡਾਲਾ ਨਾ ਦਿੱਤੇ ਜਾਣ ਕਾਰਨ ਰੋਸ ਦੀ ਲਹਿਰ ਹੈ ।ਜਿਸ ਕਾਰਨ ਅੱਜ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਨੇ ਆਪਣਾ ਕੰਮ ਛੱਡ ਕੇ ਰੋਸ ਮੁਜ਼ਾਹਰਾ ਕੀਤਾ ।ਇਸ ਮੌਕੇ ਸੰਬੋਧਨ ਕਰਦਿਆਂ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਦੇ ਆਗੂ ਕਾਮਰੇਡ ਜੀਤ ਸਿੰਘ ਬੋਹਾ ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ  ਮਿਡ ਡੇਅ ਮੀਲ ਵਰਕਰ ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਬੋਹਾ  ਨੇ ਆਖਿਆ ਇਕ ਤਾਂ ਕੋਰੋਨਾ ਕਾਲ ਕਾਰਨ  ਮਜ਼ਦੂਰ ਵਰਗ ਪਹਿਲਾਂ ਹੀ ਆਰਥਿਕ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ  ਉੱਪਰੋਂ ਹੁਣ ਭੱਠਿਆਂ ਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਇੱਟਾਂ ਦੀ ਭਰਾਈ ਉਪਰੰਤ ਜੋ ਤਿੰਨ ਸੌ ਰੁਪਿਆ ਪ੍ਰਤੀ ਗੱਡੀ ਡਾਲਾ ਦਿੱਤਾ ਜਾਂਦਾ ਸੀ ਉਹ ਟਰੱਕ ਮਾਲਕਾਂ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਜੋ ਕਿ ਗਰੀਬ ਮਜ਼ਦੂਰਾਂ ਨਾਲ ਸਰਾਸਰ ਧੱਕਾ ਹੈ  ਇਸ ਰੋਸ ਦੇ ਚੱਲਦਿਆਂ ਸਮੂਹ ਮਜ਼ਦੂਰਾਂ ਨੇ ਗੱਡੀਆਂ ਭਰਨੀਆਂ ਬੰਦ ਕਰ ਦਿੱਤੀਆਂ ਹਨ  ਜਿਸ ਕਾਰਨ ਉਨ੍ਹਾਂ ਦੇ ਚੁੱਲ੍ਹੇ ਠੰਡੇ ਪਏ ਹਨ ।ਸਮੂਹ ਆਗੂਆਂ ਨੇ ਟਰੱਕ ਯੂਨੀਅਨ ਨੂੰ ਅਪੀਲ ਕੀਤੀ ਕਿ ਭੱਠਾ ਮਜ਼ਦੂਰਾਂ ਨੂੰ ਡਾਲਾ ਦੇਣਾ ਤੁਰੰਤ ਸ਼ੁਰੂ ਕਰ ਦਿੱਤਾ ਜਾਵੇ ਨਹੀਂ ਤਾਂ ਮਜ਼ਦੂਰਾਂ ਨੂੰ ਤਿੱਖਾ ਸੰਘਰਸ਼ ਵਿੱਢਣਾ ਪਵੇਗਾ ।ਇਸ ਮੌਕੇ ਬਿੰਦਰ ਸਿੰਘ ਹਾਕਮਵਾਲਾ ਜਗਜੀਤ ਸਿੰਘ ਲਖਵੀਰ ਸਿੰਘ  ਸੂਰਜ ਭਾਨ ਸਮੇਤ ਵੱਡੀ ਗਿਣਤੀ ਵਿੱਚ ਮਜ਼ਦੂਰ ਸ਼ਾਮਲ ਸਨ  ।ਉਧਰ ਇਸ ਸਬੰਧੀ ਟਰੱਕ ਯੂਨੀਅਨ ਬੋਹਾ ਦੇ ਪ੍ਰਧਾਨ ਦਲੇਰ ਸਿੰਘ ਨੇ ਆਖਿਆ ਕਿ ਇਹ ਫ਼ੈਸਲਾ ਇਕੱਲੀ ਬੋਹਾ ਟਰੱਕ ਯੂਨੀਅਨ ਦਾ ਨਹੀਂ ਬਲਕਿ ਸਮੂਹ ਟਰੱਕ ਯੂਨੀਅਨਾਂ ਦਾ ਵੱਲੋਂ ਲੈਤਾ   ਗਿਆ ਫ਼ੈਸਲਾ ਹੈ ਪ੍ਰਧਾਨ ਦਲੇਰ ਸਿੰਘ ਨੇ ਆਖਿਆ ਕਿ ਉਹ ਮਜ਼ਦੂਰਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ ਪਰ ਉਹ ਸਮੂਹ ਟਰੱਕ ਆਪ੍ਰੇਟਰ ਭਾਈਚਾਰੇ ਵੱਲੋਂ ਲਏ ਗਏ ਫ਼ੈਸਲੇ ਦੇ ਉਲਟ ਨਹੀਂ ਜਾ ਸਕਦੇ  ।

NO COMMENTS