ਫਰੀਦਕੋਟ 08,ਜਨਵਰੀ (ਸਾਰਾ ਯਹਾ /ਜਗਦੀਸ਼ ਬਾਂਸਲ )ਪੰਜਾਬ ਸਰਕਾਰ ਵੱਲੋੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਯੋੋਗ ਅਗਵਾਈ ਹੇਠ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਨੂੰ ਸਫਲ ਬਣਾਉਣ ਅਤੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਲੋੋਕ ਵਿਜੀਲੈਂਸ ਬਿਊਰੋੋ ਨਾਲ ਸਹਿਯੋਗ ਕਰਨ ਤਾਂ ਜੋੋ ਇਸ ਅਲਾਮਤ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ। ਇਹ ਪ੍ਰਗਟਾਵਾ ਵਿਜੀਲੈਂਸ ਬਿਊਰੋੋ ਪੰਜਾਬ ਦੇ ਡੀ ਼ਆਈ ਼ਜੀ ਼ ਸ ਼ਸੁਰਜੀਤ ਸਿੰਘ ਆਈ ਼ਪੀ ਼ਐਸ ਼ਨੇ ਫਰੀਦਕੋਟ ਵਿਖੇ ਵਿਜੀਲੈਂਸ ਰੇਂਜ ਫਰੀਦਕੋੋਟ ਦੀ ਸ਼ੁਰੂਆਤ ਮੌੌਕੇ ਕੀਤਾ।ਇਸ ਮੌੌਕੇ ਸ੍ਰੀ ਪਰਮਜੀਤ ਸਿੰਘ ਵਿਰਕ ਪੀ ਼ਪੀ ਼ਐਸ ਼ਨੇ ਡੀ ਼ਆਈ ਼ਜੀ ਼ਸ ਼ਸੁਰਜੀਤ ਸਿੰਘ ਦੀ ਹਾਜ਼ਰੀ ਵਿੱਚ ਐਸ ਼ਐਸ ਼ਪੀ ਼ ਵਿਜੀਲੈਂਸ ਰੇਂਜ ਫਰੀਦਕੋਟ ਦਾ ਅਹੁਦਾ ਸੰਭਾਲਿਆ।ਡੀ ਼ਆਈ ਼ਜੀ ਼ਸ ਼ਸੁਰਜੀਤ ਸਿੰਘ ਨੇ ਇਸ ਮੌੌਕੇ ਕਿਹਾ ਕਿ ਵਿਜੀਲੈਂਸ ਵਿਭਾਗ ਵੱਲੋੋਂ ਡੀ ਼ਜੀ ਼ਪੀ ਼ਸ੍ਰੀ ਬੀ ਼ਕੇ ਼ਉੱਪਲ ਦੀ ਰਹਿਨੁਮਾਈ ਹੇੇਠ ਵਿਜੀਲੈਂਸ ਬਿਊਰੋੋ ਦੇ ਕੰਮ ਨੂੰ ਹੋੋਰ ਚੁਸਤ ਦਰੁਸਤ ਬਣਾਉਣ ਅਤੇ ਹੋੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਜੀਲੈਂਸ ਰੇਂਜ ਫਰੀਦਕੋਟ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਰੇਂਜ਼ ਅਧੀਨ ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਮੋੋਗਾ ਜਿ਼ਲਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁੁਣ ਲੋੋਕ ਜਿ਼ਲ੍ਹਾ ਪੱਧਰ ਤੋੋਂ ਇਲਾਵਾ ਫਰੀਦਕੋਟ ਰੇਂਜ ਵਿਖੇ ਵੀ ਭ੍ਰਿਸ਼ਟਾਚਾਰ ਨਾਲ ਸਬੰਧਤ ਸਿ਼ਕਾਇਤ ਜਾਂ ਹੋੋਰ
ਜਾਣਕਾਰੀਆਂ ਦੇਣ ਲਈ ਰੇਂਜ ਦਫਤਰ ਨਾਲ ਵੀ ਸੰਪਰਕ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਲੋੋਕ ਬਿਨਾਂ ਝਿਜਕ ਵਿਜੀਲੈਂਸ ਕੋੋਲ ਕਿਸੇ ਵੀ ਸਰਕਾਰੀ ਵਿਭਾਗ ਸਬੰਧੀ ਭ੍ਰਿਸ਼ਟਾਚਾਰ ਬਾਰੇ ਜਾਣਕਾਰੀ ਦੇਣ ਲਈ ਸੰਪਰਕ ਕਰ ਸਕਦੇ ਹਨ ਤੇ ਵਿਜੀਲੈਂਸ ਵਿਭਾਗ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਪੂਰੀ ਤਰ੍ਹਾਂ ਦ੍ਰਿੜ ਹੈ।ਉਨ੍ਹਾਂ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਵਿਜੀਲੈਂਸ ਨੂੰ ਆਪਣਾ ਸਹਿਯੋੋਗ ਦੇਣ।ਇਸ ਤੋੋਂ ਪਹਿਲ ਪੰਜਾਬ ਪੁਲਿਸ ਦੀ ਟੁਕੜੀ ਵੱਲੋੋਂ ਡੀ ਼ਆਈ ਼ਜੀ ਼ਸ ਼ਸੁਰਜੀਤ ਸਿੰਘ ਅਤੇ ਐਸ ਼ਐਸ ਼ਪੀ ਼ ਵਿਜੀਲੈਂਸ ਬਿਊਰੋੋ ਫਰੀਦਕੋਟ ਰੇਂਜ ਸ੍ਰੀ ਪਰਮਜੀਤ ਸਿੰਘ ਵਿਰਕ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ ਹੈ। ਇਸ ਮੌੌਕੇ ਸ ਼ਕੁਲਦੀਪ ਸਿੰਘ ਸੋੋਹੀ ਐਸ ਼ਪੀ ਼ਹੈਡ ਕੁਆਟਰ, ਡੀ ਼ਐਸ ਼ਪੀ ਼ ਵਿਜੀਲੈਂਸ, ਸ੍ਰੀ ਰਾਜ ਕੁਮਾਰ ਸਾਮਾ,ਸ੍ਰੀ ਅਸ਼ਵਨੀ ਕੁਮਾਰ ਡੀ ਼ਐਸ ਼ਪੀ ਼ ਵਿਜੀਲੈਂਸ ਸਮੇਤ ਵਿਭਾਗ ਦੇ ਹੋੋਰ ਅਧਿਕਾਰੀ ਵੀ ਹਾਜ਼ਰ ਸਨ।