*ਭ੍ਰਿਸ਼ਟਾਚਾਰ ਨਾਲ ਲੜਨ ਲਈ ਦੋਹਰੇ ਮਾਪਦੰਡ ਕਿਉਂ ਅਪਣਾਅ ਰਹੇ ਨੇ ਭਗਵੰਤ ਮਾਨ-ਸੁੱਖਮਿੰਦਰਪਾਲ ਸਿੰਘ ਗਰੇਵਾਲ*

0
11

30 ਨਵੰਬਰ 2022 (ਸਾਰਾ ਯਹਾਂ/ ਜੋਨੀ ਜਿੰਦਲ )  ਭਾਜਪਾ ਆਗੂ ਸੁੱਖਮਿੰਦਰਪਾਲ ਸਿੰਘ ਗਰੇਵਾਲ ਨੇ ਅੱਜ ਇੱਕ ਵਾਰਆਪ ਸਰਕਾਰ ਨੂੰ ਦੋਹਰੇ ਮਾਪਦੰਡ ਅਪਨਾਉਣ ਬਦਲੇ ਘੇਰਿਆ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈਬਿਆਨਬਾਜੀ ਕਰਕੇ ਲੋਕਾਂ ਨੂੰ ਸਾਫਸੁਥਰੀ ਸਰਕਾਰ ਦੇਣ ਦੇ ਦਾਅਵੇ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੈਬਨਿਟਮੰਤਰੀ ਫੌਜਾ ਸਿੰਘ ਸਰਾਰੀ ਦੀ ਜਾਂਚ ਕਿਉਂ ਨਹੀਂ ਕਰਵਾ ਰਹੇ।

ਗਰੇਵਾਲ ਨੇ ਕਿਹਾ ਕਿ ਸਤੰਬਰ ਮਹੀਨੇ ਵਿਚ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਇਕ ਆਡੀਓ ਕਲਿੱਪ ਸਾਹਮਣੇ ਆਈਸੀ ਜਿਸ ਵਿਚ ਉਹ ਆਪਣੇ ਪੀਏ ਤਰਸੇਮ ਲਾਲ ਕਪੂਰ ਨਾਲ ਅਨਾਜ ਦੇ ਠੇਕੇਦਾਰਾਂ ਤੋਂ ਰਿਸ਼ਵਤ ਲੈਣ ਦੀ ਯੋਜਨਾ ਬਣਾਉਂਦੇਸੁਣਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸਰਾਰੀ ਵੀ ਆਪਣੀ ਆਵਾਜ਼ ਮੰਨ ਚੁੱਕੇ ਹਨ। ਪਰ ਬਾਵਜੂਦ ਇਸ ਦੇ ਭਗਵੰਤ ਮਾਨਸਰਕਾਰ ਨੇ ਇਸ ਆਡੀਓ ਕਲਿੱਪ ਦੀ ਫੋਰੈਂਸਿਕ ਜਾਂਚ ਕਰਵਾਉਣ ਦੀ ਖੇਚਲ਼ ਵੀ ਨਹੀਂ ਕੀਤੀ ਤਾਂ ਜੋ ਇਸ ਦੀ ਪ੍ਰਮਾਣਿਕਤਾ ਦਾਪਤਾ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਜੇਕਰ ਆਡੀਓ ਕਲਿੱਪ ਦੇ ਆਧਾਰ ’ਤੇ ਸਾਬਕਾ ਡੀਜੀਪੀ ਦੀ ਜਾਂਚ ਹੋ ਸਕਦੀ ਹੈ ਤਾਂ ਕੈਬਨਿਟ ਮੰਤਰੀ ਫੌਜਾਸਿੰਘ ਸਰਾਰੀ ਦੀ ਜਾਂਚ ਕਿਉਂ ਨਹੀਂ ਹੋ ਸਕਦੀਇਸ ਕਥਿਤ ਆਡੀਓ ਕਲਿੱਪ ਵਿਚ ਗ੍ਰਹਿ ਵਿਭਾਗ ਨੇ ਦਾਅਵਾ ਕੀਤਾ ਕਿਡੀਜੀਪੀ ਚਟੋਪਾਧਿਆਏ ਡਰੱਗ ਮਾਫ਼ੀਆ ਨਾਲ ਜੁੜੇ ਭਗੌੜੇ ਅਪਰਾਧੀ ਨਾਲ ਗੱਲਬਾਤ ਕਰ ਰਹੇ ਸਨ ਜੋ ਕਿ ਡਰੱਗਮਾਮਲਿਆਂ ਵਿਚ ਲੋੜੀਦੇ ਸਨ।ਭ੍ਰਿਸ਼ਟਾਚਾਰ ਨਾਲ ਲੜਨ ਲਈ ਤੁਸੀਂ ਦੋਹਰੇ ਮਾਪਦੰਡ ਕਿਉਂ ਅਪਣਾਅ ਰਹੇ ਹੋ। 

ਗਰੇਵਾਲ ਨੇ ਕਿਹਾ ਭਗਵੰਤ ਮਾਨ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਡਾਕਟਰ ਵਿਜੇ ਸਿੰਗਲਾ ਨੂੰ ਮਈ ਮਹੀਨੇ ਵਿਚ ਮਹਿਜ਼ਇਕ ਆਡੀਓ ਕਲਿੱਪ ਦੇ ਆਧਾਰ ’ਤੇ ਮੰਤਰੀ ਮੰਡਲ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੁੱਖਮੰਤਰੀ ਨੂੰਚਾਹੀਦਾ ਹੈ ਕਿ ਉਹ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਜਾਂਚ ਕਰਵਾਉਣ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਨਤਾਸਾਹਮਣੇ  ਸਕੇ।

NO COMMENTS