ਭ੍ਰਿਸ਼ਟਾਚਾਰ ਦੇਸ਼ ਦੇ ਵਿਕਾਸ ਵਿੱਚ ਵੱਡੀ ਰੁਕਾਵਟ- ਸਰਬਜੀਤ ਸਿੰਘ

0
10

ਮਾਨਸਾ , 27 ਅਕਤੂਬਰ (ਸਾਰਾ ਯਹਾ/ਹੀਰਾ ਸਿੰਘ ਮਿੱਤਲ) ਨਹਿਰੂ ਯੁਵਾ ਕੇਦਰ ਮਾਨਸਾ ਵੱਲੋ ਹਰ ਸਾਲ ਦੀ ਤਰਾਂ ਇਸ ਸਾਲ ਵੀ ਭਾਰਤ ਸਰਕਾਰ ਦੇ ਕੇਂਦਰੀ ਚੌਕਸੀ ਕਮਿਸ਼ਨਰ ਅਤੇ ਨਹਿਰੂ ਯੁਵਾ ਕੇਦਰ ਸਗੰਠਨ ਭਾਰਤ ਸਰਕਾਰ ਦੀਆਂ ਹਦਾਇਤਾਂ ਅੁਨਸਾਰ ਭ੍ਰਿਸ਼ਟਾਚਾਰ ਵਿਰੋਧੀ ਦਿਵਸ ਨਹਿਰੂ ਯੁਵਾ ਕੇਦਰ ਮਾਨਸਾ ਵਿਖੇ ਮਨਾਇਆ ਗਿਆ।ਜਿਸ ਵਿੱਚ ਸਮੂਹ ਸਟਾਫ,ਵਲੰਟੀਅਰਜ ਅਤੇ ਯੂਥ ਕਲੱਬਾਂ ਦੇ ਨੋਜਵਾਨਾਂ ਨੂੰ ਭ੍ਰਿਸ਼ਟਾਚਾਰ ਵਿਰੋਧੀ ਸੁੰਹ ਸ਼੍ਰੀ ਸਰਬਜੀਤ ਸਿੰਘ ਜਿਲਾ ਯੂਥ ਕੋਆਰਡੀਨੇਟਰ ਅਤੇ ਸਨੀਅਰ ਲੇਖਾਕਾਰ ਸ਼੍ਰੀ ਸੰਦੀਪ ਘੰਡ  ਵੱਲੋ ਚੁਕਾਈ ਗਈ। ਉਨਾਂ ਇਸ ਮੋਕੇ ਬੋਲਿਦਆਂ ਕਿਹਾ ਕਿਹਾ ਕਿ ਰਿਸਵਤਖੋਰੀ ਕਿਸੇ ਵੀ ਦੇਸ਼ ਦੇ ਵਿਕਾਸ ਵਿੱਚ ਬਹੁਤ ਵੱਡੀ ਰੁਕਾਵਟ  ਹੁੰਦੀ ਹੈ ਇਸ ਲਈ ਸਾਨੂੰ ਇਸ ਦੇ ਖਾਤਮੇ ਲਈ ਨਿਰੰਤਰ ਯਤਨ ਕਰਨੇ ਚਾਹੀਦੇ ਹਨ।ਉਹਨਾਂ ਕਿਹਾ ਕਿ ਸਾਡੀ ਕਹਿਣੀ ਅਤੇ ਕਥਨੀ ਵਿੱਚ ਫਰਕ ਹੈ ਇਸ ਕਾਰਨ ਹੀ ਅਸੀ ਭਾਸ਼ਣ ਬਹੁਤ ਦਿੰਦੇਂ ਹਾਂ ਪਰ ਅਮਲ ਨਹੀ ਕਰਦੇ ਇਸ ਲਈ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਇਸ ਨੂੰ ਖਤਮ ਕਰਕੇ ਹੀ ਦਮ ਲਵਾਂਗੇ।ਸ਼੍ਰੀ ਘੰਡ ਨੇ ਕਿਹਾ ਕਿ ਨੌਜਵਾਨ ਦੇਸ਼ ਵਿੱਚੌ  ਭ੍ਰਿਸ਼ਟਾਚਾਰ ਖਤਮ ਕਰਨ ਲਈ ਚੰਗੀ ਭੂਮਿਕਾ ਅਦਾ ਕਰ ਸਕਦੇ ਹਨ।
ਸ਼੍ਰੀ ਸੰਦੀਪ ਘੰਡ ਨੇ ਦੱਸਿਆ ਕਿ ਨਹਿਰੂ ਯੁਵਾ ਕੇਦਰ ਮਾਨਸਾ ਵੱਲੋ ਇਸ ਹਫਤੇ ਦੋਰਾਨ ਬੱਚਿਆਂ ਅਤੇ ਨੋਜਵਾਨਾਂ ਵਿੱਚ ਇਸ ਸਬੰਧੀ ਜਾਗਰੁਕ ਕਰਨ ਹਿੱਤ ਵੱਖ ਵੱਖ ਕਲੱਬਾਂ ਅਤੇ ਸਕੂਲਾਂ ਵਿੱਚ ਲੇਖ ਮੁਕਾਬਲੇ,ਭਾਸਣ ਮੁਕਾਬਲੇ ਪੇਟਿੰਗ ੁਮੁਕਾਬਲੇ ਆਦਿ ਕਰਵਾਏ ਜਾਣਗੇ।
ਇਸ ਮੋਕੇ ਹੋਰਨਾਂ ਤੋ ਇਲਾਵਾ ਪ੍ਰਗਟ ਸਿੰਘ ਅਲੀਸ਼ੇਰ ਕਲਾਂ,ਸੁਖਵਿੰਦਰ ਸਿੰਘ ਚਕੇਰੀਆਂ,ਸੰਦੀਪ ਸਿੰਘ ਘੁਰਕੱਣੀ,ਜਸਪਾਲ ਸਿੰਘ ਅਕਲੀਆ,ਮਨਦੀਪ ਕੌਰ ਦਲੇਲ ਵਾਲਾ ਸ਼ੀਤਲ ਕੌਰ ਖੁਸ਼ਵਿੰਦਰ ਸਿੰਘ ਅਰਸ਼ਪ੍ਰੀਤ ਸਿੰਘ ਖੀਵਾ ਮੀਹਾਂ ਸਿੰਘ ਵਾਲਾ ਨੇ ਵੀ ਸ਼ਮੂਲੀਅਤ ਕੀਤੀ।  

NO COMMENTS