*ਭੋਲੇ ਭਾਲੇ ਲੋਕਾਂ ਦੇ ਖਾਤੇ ਚ ਠੱਗੀ ਦਾ ਪੈਸੇ ਟਰਾਂਸਫਰ ਕਰਕੇ ਕਢਵਾਉਣ ਵਾਲੇ ਗਰੋਹ ਖਿਲਾਫ ਮਾਮਲਾ ਦਰਜ*

0
185

ਬੁਢਲਾਡਾ 24 ਨਵੰਬਰ (ਸਾਰਾ ਯਹਾਂ/ਮੇਹਤਾ ਅਮਨ)ਲੋਕਾਂ ਦੇ ਪੈਸੇ ਟਰਾਂਸਫਰ ਕਰਕੇ ਭੋਲੇ ਭਾਲੇ ਲੋਕਾਂ ਦੇ ਧੋਖੇ ਨਾਲ ਖੋਲ੍ਹੇ ਖਾਤੇ ਚ ਪੈਸੇ ਪਵਾ ਕੇ ਖੁੱਦ ਉਨ੍ਹਾਂ ਖਾਤਿਆਂ ਚੋ ਪੈਸੇ ਕਢਵਾਉਣ ਵਾਲਾ ਇੱਕ ਗਰੋਹ ਦਾ ਪਰਦਾ ਫਾਸ ਕਰਦਿਆਂ ਪੁਲਿਸ ਵੱਲੋਂ 4 ਔਰਤਾਂ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭੁਪਿੰਦਰ ਜੀਤ ਸਿੰਘ ਨੇ ਦੱਸਿਆ ਕਿ ਦੌਰਾਨੇ ਗਸ਼ਤ ਪੁਲਿਸ ਨੂੰ  ਬੁਢਲਾਡਾ ਚ ਘੁੰਮ ਰਹੇ ਸ਼ੱਕੀ ਪੁਰਸ਼ਾਂ ਦੇ ਸੰਬੰਧ ਮੁਖਬਰ ਨੇ ਇਤਲਾਹ ਦਿੱਤੀ ਕਿ ਇੱਕ ਗਰੋਹ ਬਣਿਆ ਹੋਇਆ ਹੈ ਜੋ ਲੋਕਾਂ ਦੇ ਘਰਾਂ ਚ ਜਾ ਕੇ ਪੈਸੇ ਦੇਣ ਦੀ ਆੜ ਚ ਆਈ.ਡੀ. ਪਰੂਫ ਹਾਸਲ ਕਰਕੇ ਭੋਲੇ ਭਾਲੇ ਲੋਕਾਂ ਦੇ ਨਾਂਅ ਤੇ ਸਿਮ ਕਾਰਡ ਲੈ ਕੇ ਖਾਤਾ ਖੁੱਲ੍ਹਵਾ ਕੇ ਖਾਤੇ ਸੰਬੰਧੀ ਦਸਤਾਵੇਜ ਪਾਸਬੁੱਕ, ਚੈਕ ਬੁੱਕ ਅਤੇ ਏ.ਟੀ.ਐਮ. ਅਤੇ ਸਿਮ ਆਪਣੇ ਕੋਲ ਹੀ ਰੱਖ ਲੈਂਦੇ ਸਨ ਜਿਸ ਦੀ ਸੰਪੂਰਨ ਜਾਣਕਾਰੀ ਅਤੇ ਦਸਤਾਵੇਜ ਰਾਜਸਥਾਨ ਚ ਬੈਠੇ ਜਿਲ੍ਹਾ ਭਰਤਪੁਰ ਚ 3 ਵਿਅਕਤੀ ਰਵੀ, ਮੌਸਮ ਖਾਨ, ਸਾਬਰ ਖਾਨ ਨੂੰ ਭੇਜ ਦਿੰਦੇ ਹਨ। ਜਿੱਥੇ ਉਹ ਵਿਅਕਤੀ ਹੋਰ ਲੋਕਾਂ ਨਾਲ ਠੱਗੀ ਕੀਤੇ ਪੈਸੇ ਨੂੰ ਇਨ੍ਹਾਂ ਭੋਲੇ ਭਾਲੇ ਲੋਕਾਂ ਦੇ ਖਾਤਿਆਂ ਚ ਪਾ ਕੇ ਖੁੱਦ ਕੱਢਵਾ ਲੈਂਦੇ ਸਨ। ਇਨ੍ਹਾਂ ਮੁਲਜਮ ਬਣਾ ਦਿੰਦੇ ਸਨ। ਜਿਸ ਸੰਬੰਧੀ ਇਨ੍ਹਾਂ ਭੋਲੇ ਭਾਲੇ ਲੋਕਾਂ ਨੂੰ ਕੋਈ ਜਾਣਕਾਰੀ ਨਹੀਂ। ਪੁਲਿਸ ਨੇ 4 ਔਰਤਾਂ ਸਮੇਤ 9 ਵਿਅਕਤੀਆਂ ਖਿਲਾਫ ਧਾਰਾ 420, 465, 467, 468, 471, 120—ਬੀ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਇਨ੍ਹਾਂ ਵਿੱਚੋਂ ਜਾਂਚ ਅਧਿਕਾਰੀ ਦਲਜੀਤ ਸਿੰਘ ਨੇ ਜਾਂਚ ਦੌਰਾਨ ਉਪਰੋਕਤ ਮੁਕੱਦਮੇ ਚ ਜਗਤਾਰ ਸਿੰਘ, ਜਸਵੀਰ ਕੌਰ, ਪ੍ਰਵੀਨ ਕੌਰ, ਗੌਰਵ ਕੁਮਾਰ, ਸਿੰਮੀ ਕੌਰ, ਮਨਜੀਤ ਕੌਰ ਨੂੰ ਗ੍ਰਿਫਤਾਰ ਕਰਕੇ ਅਦਾਲਤ ਪੇਸ਼ ਕਰਕੇ 5 ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਜਦੋਂ ਕਿ ਇਨ੍ਹਾਂ ਦੇ ਸਾਥੀ ਰਵੀ, ਮੌਸਮ ਖਾਨ, ਸਾਬਰ ਖਾਨ ਵਾਸੀਅਨ ਜਿਲ੍ਹਾ ਭਰਤਪੁਰ ਰਾਜਸਥਾਨ ਦੀ ਭਾਲ ਜਾਰੀ ਹੈ।  ਹੈਰਾਨੀਜਨਕ ਗੱਲ ਹੈ ਕਿ ਇਹ ਗਰੋਹ ਕਿਸ ਤਰ੍ਹਾਂ ਬਿਨ੍ਹਾਂ ਵਿਅਕਤੀ ਤੋਂ ਕਿਸ ਤਰ੍ਹਾਂ ਸਿਮ ਲੈਂਦੇ ਸਨ ਕਿਸ ਤਰ੍ਹਾਂ ਬੈਂਕ ਚ ਖਾਤਾ ਖੁੱਲਵਾ ਕੇ ਸਾਰੇ ਦਸਤਾਵੇਜ ਬਗੈਰ ਖਾਤਾ ਧਾਰਕ ਤੋਂ ਕਿਵੇਂ ਹਾਸਲ ਕਰ ਲੈਂਦੇ ਹਨ। ਇੱਕ ਬੁਝਾਰਤ ਬਣਦੀ ਨਜਰ ਆ ਰਹੀ ਹੈ। ਜਿਸ ਤੋਂ ਸਪਸ਼ਟ ਹੈ ਕਿ ਬੈਂਕ ਦੇ ਕੁਝ ਕਰਮਚਾਰੀ ਵੀ ਇਸ ਗਰੋਹ ਨਾਲ ਮਿਲੇ ਹੋ ਸਕਦੇ ਹਨ। ਸ਼ਹਿਰ ਚ ਇਸ ਗਰੋਹ ਦੇ ਸਰਗਰਮ ਹੋਣ ਨਾਲ ਡਰ ਦਾ ਮਾਹੌਲ ਵੀ ਬਣਿਆ ਹੋਇਆ ਹੈ ਕਿ ਕਿੰਨ੍ਹੇ ਲੋਕ ਇਨ੍ਹਾਂ ਦਾ ਸ਼ਿਕਾਰ ਹੋ ਚੁੱਕੇ ਹਨ।

NO COMMENTS