*ਭੈਣੀ ਬਾਘਾ ਸਕੂਲ ਵਿੱਚ ਐਨ.ਐਸ.ਐਸ. ਯੂਨਿਟ ਦੀ ਹੋਈ ਸਥਾਪਨਾ*

0
13

ਮਾਨਸਾ, 18 ਜੁਲਾਈ (ਸਾਰਾ ਯਹਾਂ/ਬੀਰਬਲ ਧਾਲੀਵਾਲਵ ) : ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ਼੍ਰੀ ਰਘਬੀਰ ਸਿੰਘ ਮਾਨ ਨੇ ਦੱਸਿਆ ਕਿ ਅੱਜ ਪਿੰਡ ਭੈਣੀ ਬਾਘਾ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਐਨ.ਐਸ. ਐਸ. ਯੁਨਿਟ ਦੀ ਸਥਾਪਨਾ ਕੀਤੀ ਗਈ। ਉਨਾਂ ਦੱਸਿਆ ਕਿ ਇਸ ਯੁਨਿਟ ਦੀ ਸ਼ੁਰੂਆਤ ਪੌਦੇ ਲਗਾ ਕੇ ਕੀਤੀ ਗਈ।
ਉਨਾਂ ਦੱਸਿਆ ਕਿ ਐਨ.ਐਸ.ਐਸ. ਵਲੰਟੀਅਰਾਂ ਵਿੱਚ ਜਿੱਥੇ ਸੇਵਾ ਭਾਵਨਾ, ਹਮਦਰਦੀ ਅਤੇ ਦੇਸ਼ ਭਗਤੀ ਦੇ ਜਜ਼ਬੇ ਵਰਗੇ ਗੁਣ ਪੈਦਾ ਹੁੰਦੇ ਹਨ, ਉਥੇ ਇਹ ਵਲੰਟੀਅਰ ਨਸ਼ਿਆਂ ਤੋਂ ਵੀ ਦੂਰ ਰਹਿੰਦੇ ਹਨ। ਸਕੂਲ ਪਿ੍ਰੰਸੀਪਲ ਮੈਡਮ ਯੋਗਿਤਾ ਜੋਸ਼ੀ ਨੇ ਦੱਸਿਆ ਕਿ ਸਕੂਲ ਦੇ ਬੱਚੇ ਐਨ.ਐਸ.ਐਸ. ਪ੍ਰਤੀ ਕਾਫੀ ਉਤਸ਼ਾਹਿਤ ਹਨ ਅਤੇ ਇਸਦੇ ਵਲੰਟੀਅਰ ਬਣਨ ਲਈ ਵੱਧ-ਚੜ ਕੇ ਆਪਣਾ ਨਾਮ ਲਿਖਾ ਰਹੇ ਹਨ।
ਇਸ ਮੌਕੇ ਜਗਮੀਤ ਸਿੰਘ, ਨਿਰਮਲ ਸਿੰਘ, ਨਵਦੀਪ ਸਿੰਘ ਅਤੇ ਮੀਨਾ ਕਟਾਰੀਆ ਤੋਂ ਇਲਾਵਾ ਵਿਦਿਆਰਥੀ ਮੌਜੂਦ ਸਨ।  

NO COMMENTS