*ਭੀਮ ਸਿੰਘ ਕਿਸ਼ਨਗੜ੍ਹ ਫਰਵਾਹੀ ਨੇ ਗੋਲਡ ਮੈਡਲ ਜਿੱਤ ਕੇ ਚਮਕਾਇਆ ਜ਼ਿਲ੍ਹੇ ਦਾ ਨਾਮ ਖੇਡ:ਹਾਕੀ(ਗੋਲ ਕੀਪਰ)*

0
31

ਮਾਨਸਾ 3ਸਤੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ )  ਇੰਟਰਨੈਸ਼ਨਲ ਖੇਡਿਆ ਇੰਨਡੋ ਨੇਪਾਲ ਯੂਥ ਏਸ਼ੀਅਨ ਗੇਮਸ ਸਥਾਨ  ਪਹਿਲਾ ਪ੍ਰਾਪਤ ਕਰਕੇ ਜਿਲਾ ਮਾਨਸਾ ਦੇ ਇਕ ਹੋਰ ਗੋਲਡ ਮੈਡਿਲ ਜਿੱਤ ਕੇ ਮਾਨਸਾ ਜਿਲੇ ਦੇ ਹਿੱਸੇ ਪਾਇਆ ਇੱਕਲੇ ਪਿੰਡ ਦਾ ਹੀ ਨੀ ਪੂਰੇ ਜਿਲੇ ਮਾਨਸਾ ਦਾ ਮਾਣ ਵਧਾਇਆ।ਪਿੰਡ ਵਿਚ ਭੀਮ ਦੀ ਇਸ ਖੇਡ ਤੇ ਪਹਿਲਾ ਸਥਾਨ ਹਾਸਿਲ ਕਰਨ ਤੇ ਖੁਸੀ ਦਾ ਮਹੌਲ ਬਣਿਆ ਹੋਇਆ।ਸੋ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸਿਆ ਦਾ ਤਿਆਗ ਕਰਕੇ ਖੇਡ ਵਲ ਧਿਆਨ ਦੇਣਾ ਚਾਹੀਦਾ ਹੈ ਤਾ ਜੋ ਇਹਨਾ ਖਿਡਾਰੀਆ ਵਾਗ ਬਣ ਸਕਣ।ਨਸਿਆ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਖਤਮ ਕਰ ਰੱਖਿਆ ਆਉ ਆਪਾ ਵੀ ਨਸਿਆ ਨੂੰ ਤਿਆਗ ਕੇ ਇਸ ਭੀਮ ਦੀ ਤਰਾ ਖੇਡ ਗਰਾਉਂਡਾ ਨਾਲ ਜੁੜੀਏ।ਡਿੰਪਲ ਫਰਵਾਹੀਨੇ ਕਿਹਾ ਕਿ ਮੇਰੇ ਪਿੰਡ ਦੇ ਇਸ ਨੌਜਵਾਨ ਨੇ ਪਿੰਡ ਦੇ ਨਾਲ ਹੀ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਸਾਰੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਨਾਲ ਜੁੜਨਾ ਚਾਹੀਦਾ ਹੈ ।ਤਾਂ ਜੋ  ਜਿੱਥੇ ਪੰਜਾਬ ਤੇ ਦੇਸ਼ ਦਾ ਨਾਮ ਰੌਸ਼ਨ ਹੋਵੇਗਾ ਉੱਥੇ ਹੀ ਪੰਜਾਬ ਵਿਚੋਂ ਨਸ਼ਿਆਂ ਵਰਗੀ ਲਾਹਨਤ ਦਾ ਖਤਮ ਹੋਣਾ ਵੀ ਜ਼ਰੂਰੀ ਹੈ ।ਇਸ ਲਈ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੁੜਨਾ ਚਾਹੀਦਾ ਹੈ ਪਿੰਡ ਵਿਚ ਇਸ ਨੌਜਵਾਨ ਦੀ ਕੀਤੀ ਪ੍ਰਾਪਤੀ ਤੇ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ। ਅਤੇ ਪਰਿਵਾਰ ਨੂੰ ਮੁਬਾਰਕਾਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। 

NO COMMENTS