ਭੀਖੀ ਸ਼ੈਲਰ ਮਾਲਕ ‘ਤੇ ਅਣਪਛਾਤੇ ਵਿਅਕਤੀਆਂ ਨੇ ਕੀਤੀ ਫਾਇਰਿੰਗ, 2 ਜਖਮੀ

0
535

ਭੀਖੀ, 05,ਫਰਵਰੀ (ਸਾਰਾ ਯਹਾ /ਵੇਦ ਤਾਇਲ) ਸਥਾਨਕ ਐਫ.ਸੀ.ਆਈ. ਡਿਪੂ ਵਿੱਚ ਸ਼ੈਲਰ ਮਾਲਕਾਂ ਦੀ ਹੋਈ ਤੂੰ ਤੂੰ ਮੈਂ ਮੈਂ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਗਈ ਜਦੋਂ ਕੁਝ ਅਣਪਛਾਤੇ ਵਿਅਕਤੀਆਂ ਨੇ ਨੇੜਲੇ ਪਿੰਡ ਮੱਤੀ ਦੇ ਅਕਾਸ਼ ਰਾਇਸ ਮਿੱਲ ਵਿੱਚ ਪੁੱਜ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਅਕਾਸ਼ ਰਾਇਸ ਮਿੱਲ ਦੇ ਮਾਲਕ ਵਲੋਂ ਵੀ ਜਵਾਬੀ ਫਾਇਰਿੰਗ ਕਰਨ ਨਾਲ ਹਮਲਾਵਰ ਉਥੋਂ ਫਰਾਰ ਹੋ ਗਏ। ਇਸ ਘਟਨਾ ਵਿੱਚ ਗੁਰਚਰਨ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮੱਤੀ ਅਤੇ ਹਰਮਨ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਭੀਖੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਜਿੰਨਾਂ ਨੂੰ ਤੁਰੰਤ ਸਿਵਲ ਹਸਪਤਾਲ ਮਾਨਸਾ ਲਿਜਾਇਆ ਗਿਆ ਹੈ ਜਿਥੇ ਉਹ ਜੇਰੇ ਇਲਾਜ ਹਨ। ਸ਼ੈਲਰ ਮਾਲਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਕਤ ਹਮਲਾਵਰ 3-4 ਗੱਡੀਆਂ ਵਿੱਚ ਆਏ ਸਨ ਅਤੇ ਉਨਾਂ ਸ਼ੈਲਰ ਦੇ ਗੇਟ ਤੇ ਪਹੁੰਚਦਿਆਂ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਐਸ.ਪੀ. (ਪੀ.ਬੀ.ਆਈ.) ਰਾਕੇਸ਼ ਕੁਮਾਰ, ਡੀਐਸਪੀ ਗੁਰਪ੍ਰੀਤ ਸਿੰਘ ਬਰਾੜ, ਐਸ.ਐਚ.ੳ. ਭੀਖੀ ਬਲਵਿੰਦਰ ਸਿੰਘ ਰੋਮਾਣਾ ਨੇ ਮੌਕੇ ਤੇ ਪੁੱਜ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਸਬੰਧੀ ਐਸ.ਐਚ.ੳ. ਬਲਵਿੰਦਰ ਸਿੰਘ ਰੋਮਾਣਾ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕੇਗਾ।

NO COMMENTS