*ਭੀਖੀ ਰੋਡ ਤੇ ਮੁਬੀਬਤ ਦਾ ਕਾਰਨ ਬਣ ਰਹੇ ਨੇ ਡਵਾਈਡਰ*

0
118

ਬੁਢਲਾਡਾ 20 ਦਸੰਬਰ (ਸਾਰਾ ਯਹਾਂ/ਅਮਨ ਮਹਿਤਾ) ਸਥਾਨਕ ਸ਼ਹਿਰ ਦੇ ਆਈਟੀਆਈ ਚੌਕ ਅਤੇ ਰੇਲਵੇ ਪੁਲ ਨੇੜੇ ਬਣੇ ਡਿਵਾਈਡਰ ਰਾਤ ਸਮੇਂ ਦਿਖਾਈ ਨਹੀਂ ਦਿੰਦੇ। ਜਿਸ ਕਾਰਨ ਆਏ ਦਿਨ ਕੋਈ ਨਾ ਕੋਈ ਵਹੀਕਲ ਟਕਰਾਉਣ ਦੀਆ ਘਟਨਾਵਾਂ ਵੇਖਣ ਨੂੰ ਮਿਲ ਰਹੀਆ ਹਨ। ਕੋਹਰੇ ਦੇ ਮੌਸਮ ਕਾਰਨ ਇਹ ਡਵਾਈਡਰ ਕਿਸੇ ਵੱਡੇ ਹਾਦਸੇ ਨੂੰ ਅੰਜਾਮ ਦੇ ਸਕਦੇ ਹਨ। ਇੰਨ੍ਹਾ ਡਿਵਾਈਡਰਾਂ ਤੇ ਕਿਤੇ ਵੀ ਕੋਈ ਇਸ਼ਾਰਾ ਬੋਰਡ ਅਤੇ ਨਾ ਹੀ ਕੋਈ ਲਾਈਟਾਂ ਦਾ ਪ੍ਰਬੰਧ ਹੈ, ਜਿੰਨ੍ਹਾ ਕਰਕੇ ਆਉਣ ਜਾਣ ਵਾਲੇ ਵਹੀਕਲ ਚਾਲਕਾਂ ਦੀ ਨਜ਼ਰ ਇੰਨ੍ਹਾ ਡਵਾਈਡਰਾਂ ਤੇ ਪੈ ਸਕੇ ਅਤੇ ਹਾਦਸਾ ਹੋਣ ਤੋਂ ਬਚਾਅ ਹੋ ਸਕੇ। ਹੋਰ ਵੀ ਅਨੇਕਾ ਕਮੀਆ ਹੋਣ ਦੇ ਬਾਵਜੂਦ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਸਾਰ ਲੈਣ ਨਹੀਂ ਗਿਆ। ਜਿਸ ਕਾਰਨ ਨਜਦੀਕੀ ਦੁਕਾਨਦਾਰਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਹਾਦਸਿਆਂ ਨੂੰ ਅੱਖੀ ਦੇਖਣ ਵਾਲੇ ਦੁਕਾਨਦਾਰ ਅਤੇ ਕਾਂਗਰਸ ਦੇ ਬਲਾਕ ਪ੍ਰਧਾਨ ਤਰਜੀਤ ਸਿੰਘ ਚਹਿਲ, ਹਰਵਿੰਦਰਦੀਪ ਸਿੰਘ ਸਵੀਟੀ, ਕੌਂਸਲਰ ਨਰੇਸ਼ ਕੁਮਾਰ, ਡਾ. ਸੁਖਵਿੰਦਰ ਕਟੋਦੀਆਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਵੀ ਰਾਤ ਵੇਲੇ ਵਿਆਹ ਵਿਚੋਂ ਮੁੜ ਕੇ ਆ ਰਹੀ ਭੰਗੜਾ ਗWੱਪ ਦੀ ਕਾਰ ਡਿਵਾਈਡਰ ਨਾਲ ਟਕਰਾ ਕੇ ਉਸ ਉਪਰ ਜਾ ਚੜੀ, ਜਿਸ ਕਰਕੇ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਗਿਆ, ਪਰ ਜਾਨੀ ਨੁਕਸਾਨ ਤੋ ਬਚਾਅ ਹੋ ਗਿਆ। ਉਨ੍ਹਾਂ ਦਸਿਆ ਕਿ ਇਨ੍ਹਾ ਖ਼ਤਰਨਾਕ ਡਿਵਾਇਡਰਾ ਨਾਲ ਰਾਤ ਵੇਲੇ ਆਏ ਦਿਨ ਕੋਈ ਨਾ ਕੋਈ ਵਾਹਨ ਟਕਰਾਅ ਜਾਂਦਾ ਹੈ। ਸਹੂਲਤਾਂ ਤੋਂ ਸੱਖਣੇ ਡਿਵਾਈਡਰ ਕਦੇ ਵੀ ਮੁਸੀਬਤ ਦਾ ਕਾਰਨ ਬਣ ਸਕਦੇ ਹਨ। ਜਿਸ ਕਾਰਨ ਲੋਕਾਂ ਵਿੱਚ ਟੱਕਰ ਹੋਣ ਦਾ ਡਰ ਰਹਿੰਦਾ ਹੈ, ਜਿਸਦਾ ਕਾਰਨ ਸਾਹਮਣੇ ਤੋਂ ਆ ਰਹੇ ਵਹੀਕਲ ਦੀ ਤੇਜ਼ ਰੌਸ਼ਨੀ ਅਤੇ ਡਿਵਾਇਡਰ ਤੇ ਲੱਗੀਆਂ ਨਾ ਮਾਤਰ ਲਾਈਟ ਲੱਗੀਆਂ ਹੋਈਆਂ ਹਨ। ਡਿਵਾਈਡਰ ਦੇ ਨੇੜੇ ਪੇਂਟਰ ਦਾ ਕੰਮ ਕਰਨ ਵਾਲੇ ਕੇਵਲ ਸਿੰਘ ਨੇ ਵੀ ਦੱਸਿਆ ਕਿ ਹੁਣ ਤੱਕ ਤਕਰੀਬਨ ਕਾਫੀ ਵਹੀਕਲ ਇਸ ਨਾਲ ਟਕਰਾ ਕੇ ਨੁਕਸਾਨੇ ਗਏ ਹਨ, ਪਰ ਸਬੰਧਤ ਮਹਿਕਮਾ ਕੋਈ ਕਾਰਵਾਈ ਨਹੀ ਕਰ ਰਿਹਾ, ਜਿਸ ਕਰਕੇ ਇਹੋ ਅਣਦੇਖੀ ਹਾਦਸਿਆ ਦਾ ਕਾਰਨ ਬਣ ਰਹੀ ਹੈ। ਖ਼ਾਸਕਰ ਬਾਹਰੀ ਲੋਕਾਂ ਨੂੰ ਇੰਨਾ ਬਾਰੇ ਇਲਮ ਨਹੀਂ। ਉਨ੍ਹਾਂ ਲੋਕਾਂ ਲਈ ਸਹੂਲਤਾ ਤੋਂ ਅਧੂਰੇ ਇਹ ਡਿਵਾਈਡਰ ਕਦੇ ਵੀ ਮੁਸੀਬਤ ਬਣੇ ਸਕਦੇ ਹਨ।

NO COMMENTS