ਭਿਆਨਕ ਸੜਕ ਹਾਦਸੇ ਵਿੱਚ ਤਿੰਨ ਦੀ ਮੌਤ, ਇੱਕ ਗੰਭੀਰ ਜ਼ਖਮੀ

0
176

ਬਰਨਾਲਾ 14,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਬਰਨਾਲਾ ਜਿਲ੍ਹੇ  ਦੇ ਪਿੰਡ ਵਜ਼ੀਦਕੇ ਦੇ ਨਜ਼ਦੀਕ ਲੁਧਿਆਣਾ ਮੁੱਖ ਮਾਰਗ ਉਤੇ ਸਵੇਰ ਸਮੇਂ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਿਸ ਵਿੱਚ 3 ਲੋਕਾਂ ਦੀ ਹੋਈ ਮੌਤ ਹੋ ਗਈ, ਜਦੋਂਕਿ ਇੱਕ ਲੜਕੀ ਗੰਭੀਰ ਰੂਪ ਵਿੱਚ ਜਖਮੀ ਹੋ ਗਈ। ਮ੍ਰਿਤਕ ਕਾਰ ਵਿੱਚ ਮਾਤਾ ਚਿੰਤਪੂਰਨੀ ਦੇ ਦਰਸ਼ਨ ਕਰਕੇ ਵਾਪਸ ਕਾਲਿਆਂਵਾਲੀ ਜਾ ਰਹੇ ਸਨ। 

ਹਾਦਸਾ ਉਦੋਂ ਵਾਪਰਿਆ ਜਦੋਂ ਪਿੰਡ ਵਜ਼ੀਦਕੇ ਦੇ ਨਜ਼ਦੀਕ ਟਰੱਕ ਤੇਲ ਪਵਾਉਣ ਲਈ ਪੈਟਰੋਲ ਪੰਪ ਵੱਲ ਮੁੜਿਆ ਅਤੇ ਪਿੱਛੇ ਆ ਰਹੀ ਕਾਰ ਟਰੱਕ ਨਾਲ ਟਕਰਾ ਗਈ। ਜਿਸ ਕਾਰਨ ਦੋ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ, ਇੱਕ ਨੇ ਹਸਪਤਾਲ ਲਿਜਾਣ ਸਮੇਂ ਰਸਤੇ ਵਿੱਚ ਦਮ ਤੋੜ ਦਿੱਤਾ ਅਤੇ ਇੱਕ ਜ਼ਖਮੀ ਲੜਕੀ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।

NO COMMENTS