*ਭਾਸ਼ਾ ਵਿਭਾਗ ਵੱਲੋਂ ਵਾਰਿਸ ਸ਼ਾਹ ਦੇ 300 ਸਾਲਾ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕਰਵਾਇਆ*

0
21

ਮਾਨਸਾ, 29 ਜੂਨ(ਸਾਰਾ ਯਹਾਂ/ ਮੁੱਖ ਸੰਪਾਦਕ ) : ਭਾਸ਼ਾ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਭਾਸ਼ਾ ਦਫ਼ਤਰ ਮਾਨਸਾ ਵੱਲੋਂ ਵਾਰਿਸ਼ ਸ਼ਾਹ ਦੀ 300 ਸਾਲਾ ਜਨਮ ਸ਼ਤਾਬਦੀ ਮੌਕੇ ਸਮਾਰੋਹ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪ੍ਰੋਫੈਸਰ ਸੁਖਦੀਪ ਸਿੰਘ ਨੇ ਕੀਤੀ ਤੇ ਵਿਸ਼ੇਸ਼ ਮਹਿਮਾਨ ਵਜੋਂ ਗੀਤਕਾਰ ਗਾਇਕ ਬਲਜਿੰਦਰ ਸੰਗੀਲਾ ਸ਼ਾਮਿਲ ਹੋਏ।
ਇਸ ਮੌਕੇ ਹੀਰ ਵਾਰਿਸ ਬਾਰੇ ਬੋਲਦਿਆਂ ਪ੍ਰੋ. ਗੁਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਹੀਰ ਨੂੰ ਹਰ ਕਿਸੇ ਨੇ ਆਪਣੇ ਦਿ੍ਰਸ਼ਟੀਕੋਣ ਤੋਂ ਪੜਿਆ ਹੈ ਤੇ ਆਪਣੀਆਂ ਧਾਰਨਾਵਾਂ ਬਣਾਈਆਂ ਹਨ। ਇਸ ਕਿੱਸੇ ਵਿੱਚ ਝਗੜਾ-ਕਾਵਿ ਭਾਰੂ ਹੈ। ਆਲ ਇੰਡੀਆ ਪੀਪਲਜ਼ ਫੌਰਮ ਦੇ ਆਗੂ ਸੁਖਦਰਸ਼ਨ ਨੱਤ ਨੇ ਕਿਹਾ ਕਿ ਵਾਰਿਸ ਸ਼ਾਹ ਖਾਸ ਇਤਿਹਾਸਕ ਦੌਰ ਦੀ ਪੈਦਾਵਾਰ ਸੀ ਅਤੇ ਉਸ ਸਮੇਂ ਦਾ ਇਤਿਹਾਸ ਕਿੱਸੇ ਵਿੱਚੋਂ ਝਲਕਦਾ ਹੈ। ਉਨਾਂ ਦੱਸਿਆ ਕਿ ਵਾਰਿਸ ਸ਼ਾਹ ਦੀ ਲਿਖਤ ਵਿਚ ਧਾਰਮਿਕ ਕੱਟੜਤਾ ਨਹੀਂ ਹੈ। ਸੰਵਾਦ ਵਿੱਚ ਹਿੱਸੇ ਲੈਂਦਿਆਂ ਰਾਜਵਿੰਦਰ ਮੀਰ, ਪ੍ਰੋ. ਬੱਲਮ ਲੀਂਬਾ, ਤਨਵੀਰ, ਕੁਲਦੀਪ ਚੌਹਾਨ, ਸੁਖਚਰਨ ਸਿੰਘ ਸੱਦੇਵਾਲੀਆ ਨੇ ਕਿਹਾ ਕਿ ਹੀਰ ਸਾਡੇ ਸਭਿਆਚਾਰ ਦਾ ਹਿੱਸਾ ਹੈ।
ਪ੍ਰੋਗਰਾਮ ਵਿਚ ਬਲਵੰਤ ਭਾਟੀਆ, ਸੀਮਾ ਜਿੰਦਲ, ਲਖਵਿੰਦਰ ਲੱਕੀ, ਦੀਦਾਰ ਮਾਨ, ਵਿਸ਼ਵ ਬਰਾੜ, ਅਮਨ ਮਾਨਸਾ, ਸ਼ਹਿਨਾਜ਼ ਘਲੀ, ਓਮ ਪ੍ਰਕਾਸ਼, ਮਨਦੀਪ ਸਿੰਘ, ਰਵਿੰਦਰ ਸਿੰਘ, ਮਹੇਸ਼ਇੰਦਰ ਸਿੰਘ ਤੇ ਡਾ. ਗੁਰਪ੍ਰੀਤ ਕੌਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਸਮਾਗਮ ਦਾ ਮੰਚ ਸੰਚਾਲਨ ਡਾ. ਵਿਨੋਦ ਮਿੱਤਲ ਨੇ ਬਾਖੂਬੀ ਨਿਭਾਇਆ। ਅਖ਼ੀਰ ਵਿਚ ਖੋਜ ਅਫ਼ਸਰ ਸ਼ਾਇਰ ਗੁਰਪ੍ਰੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਭਾਸ਼ਾ ਵਿਭਾਗ ਦੇ ਕਾਰਜਾਂ ਅਤੇ ਸਕੀਮਾਂ ਨੂੰ ਸਾਂਝਾ ਕੀਤਾ।

NO COMMENTS