ਭਾਰੀ ਮੀਂਹ ਨੇ ਮਚਾਈ ਤਬਾਹੀ, ਰਾਜ ਸਰਕਾਰ ਨੇ ਦੋ ਦਿਨਾਂ ਦੀ ਛੁੱਟੀ ਦਾ ਕੀਤਾ ਐਲਾਨ ..!! ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ

0
161

ਹੈਦਰਾਬਾਦ 15 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਤੇਲੰਗਾਨਾ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਭਾਰੀ ਮੀਂਹ ਤੋਂ ਬਾਅਦ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਭਾਰੀ ਬਾਰਸ਼ ਕਾਰਨ ਸੜਕਾਂ ਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਮੀਂਹ ਕਾਰਨ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ। ਮੌਸਮ ਵਿਭਾਗ ਨੇ ਇੱਥੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੀ ਸਰਕਾਰ ਨੇ ਅੱਜ ਤੇ ਕੱਲ੍ਹ ਦੋ ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ ਹੈ।

ਤੇਲੰਗਾਨਾ ਸਰਕਾਰ ਨੇ ਸਾਰੇ ਨਿੱਜੀ ਅਦਾਰਿਆਂ, ਦਫਤਰਾਂ, ਗ਼ੈਰ ਜ਼ਰੂਰੀ ਸੇਵਾਵਾਂ ਲਈ ਹੋਮ ਐਡਵਾਈਜ਼ਰੀ ਦੇ ਕੰਮ ਨਾਲ ਅੱਜ ਤੇ ਕੱਲ ਲਈ ਛੁੱਟੀ ਦਾ ਐਲਾਨ ਕੀਤਾ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜਦੋਂ ਤੱਕ ਕੋਈ ਐਮਰਜੈਂਸੀ ਨਾ ਹੋਵੇ ਘਰਾਂ ਅੰਦਰੋਂ ਨਾ ਨਿਕਲਣ।

ਵੱਖੋ ਵੱਖਰੀਆਂ ਘਟਨਾਵਾਂ ‘ਚ ਮੌਤਾਂ
ਚੰਦਰਯਾਂਗੁਤਾ ਥਾਣਾ ਖੇਤਰ ਵਿੱਚ ਕੰਧ ਡਿੱਗਣ ਦੀਆਂ ਦੋ ਘਟਨਾਵਾਂ ‘ਚ ਇੱਕ ਬੱਚੇ ਸਮੇਤ 10 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਬੁੱਧਵਾਰ ਨੂੰ ਕਿਹਾ ਕਿ ਇਥੋਂ ਦੇ ਭਾਰੀ ਮੀਂਹ ਕਾਰਨ ਇਬਰਾਹੀਮਪਟਨਮ ਖੇਤਰ ਵਿੱਚ ਇੱਕ ਪੁਰਾਣੇ ਮਕਾਨ ਦੀ ਛੱਤ ਡਿੱਗਣ ਨਾਲ ਇੱਕ 40 ਸਾਲਾਂ ਔਰਤ ਤੇ ਉਸ ਦੀ ਲੜਕੀ ਦੀ ਮੌਤ ਹੋ ਗਈ। ਮੰਗਲਵਾਰ ਦੀ ਰਾਤ ਨੂੰ ਚੰਦਰਯਾਂਗੁਤਾ ਦੇ ਇੱਕ ਪਹਾੜ ਤੋਂ ਕੁੱਝ ਪੱਥਰ ਦੋ ਘਰਾਂ ਦੀਆਂ ਕੰਧਾਂ ‘ਤੇ ਡਿੱਗ ਗਏ, ਜਿਸ ਕਾਰਨ ਅੱਠ ਵਿਅਕਤੀਆਂ ਦੀ ਮੌਕੇ’ ਤੇ ਹੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਬਚਾਅ ਕਾਰਜ ਜਾਰੀ
ਸ਼ਹਿਰ ਵਿਚ ਕਈ ਸੜਕਾਂ ਅਤੇ ਨੀਵੇਂ ਇਲਾਕਿਆਂ ਵਿਚ ਹੜ੍ਹ ਆ ਗਿਆ ਹੈ। ਪੁਲਿਸ ਟੀਮਾਂ, ਐਨਡੀਆਰਐਫ ਅਤੇ ਜੀਐਚਐਮਸੀ ਦੇ ਆਪਦਾ ਐਕਸ਼ਨ ਫੋਰਸ (ਡੀਆਰਐਫ) ਦੇ ਜਵਾਨਾਂ ਨੇ ਬਹੁਤ ਸਾਰੇ ਪਰਿਵਾਰਾਂ ਨੂੰ ਉਨ੍ਹਾਂ ਥਾਵਾਂ ਤੋਂ ਬਾਹਰ ਕੱਢਿਆ ਜਿਥੇ ਪਾਣੀ ਭਰ ਗਿਆ ਸੀ। ਕਈ ਇਲਾਕਿਆਂ ਵਿੱਚ ਬਚਾਅ ਕਾਰਜ ਚੱਲ ਰਹੇ ਹਨ। ਇੱਥੇ ਉੱਪਲ ਵਿੱਚ ਪਾਣੀ ਭਰਨ ਕਾਰਨ ਇੱਕ ਸਰਕਾਰੀ ਬੱਸ ਫਸ ਜਾਣ ਕਾਰਨ ਘੱਟੋ ਘੱਟ 33 ਯਾਤਰੀਆਂ ਨੂੰ ਬਚਾ ਲਿਆ ਗਿਆ।

NO COMMENTS