ਚੰਡੀਗੜ੍ਹ (ਸਾਰਾ ਯਹਾਂ/ਬਿਊਰੋ ਨਿਊਜ਼ ): ਭਾਰਤ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਕਈ ਪਹਿਲਕਦਮੀਆਂ ਕਰਨ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ ਹੈ।
ਇਸੇ ਤਰ੍ਹਾਂ ਜ਼ਿਆਦਾਤਰ ਸਿਹਤ ਸੰਸਥਾਵਾਂ ਵਿੱਚ ਪਰਿਵਾਰ ਯੋਜਨਾਬੰਦੀ ਸਬੰਧੀ ਸਹੂਲਤਾਂ ਵੀ ਉਪਲਬਧ ਹਨ। ਜ਼ਿਲ੍ਹਾ ਹਸਪਤਾਲਾਂ ਵਿੱਚ ਫੈਮਲੀ ਪਾਰਟੀਸਿਪੇਟਰੀ ਕੇਅਰ ਦਾ ਅਭਿਆਸ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਹਸਪਤਾਲਾਂ ਵਿੱਚ ਬ੍ਰੈਸਟ ਫੀਡਿੰਗ ਕਾਰਨਰ ਸਥਾਪਿਤ ਕੀਤੇ ਗਏ ਹਨ। ਏ.ਡਬਲਿਊ.ਸੀਜ਼ ਅਤੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਆਰ.ਬੀ.ਐਸ.ਕੇ. ਸਕਰੀਨਿੰਗ ਕਰਵਾਈ ਜਾ ਰਹੀ ਹੈ ਅਤੇ ਬੱਚਿਆਂ ਨੂੰ ਮੁਫਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਇਹ ਵੀ ਦੇਖਿਆ ਗਿਆ ਕਿ ਟੀਕਾਕਰਨ ਸੇਵਾਵਾਂ ਆਊਟਰੀਚ ਕੈਂਪਾਂ (ਮਮਤਾ ਦਿਵਸ) ਰਾਹੀਂ ਅਤੇ ਐਸ.ਸੀ-ਐਚ.ਡਬਲਿਊ.ਸੀ. ਪੱਧਰ ਤੱਕ ਸਾਰੀਆਂ ਸਿਹਤ ਸਹੂਲਤਾਂ ’ਤੇ ਉਪਲਬਧ ਹਨ। ਆਸ਼ਾ ਵਰਕਰਾਂ ਵੱਲੋਂ ਮਾਵਾਂ ਅਤੇ ਬੱਚਿਆਂ ਨੂੰ ਟੀਕਾਕਰਨ ਲਈ ਸੈਸ਼ਨ ਸਾਈਟਾਂ ’ਤੇ ਲਿਜਾਇਆ ਜਾਂਦਾ ਹੈ। ਜ਼ਿਆਦਾਤਰ ਮਾਵਾਂ ਟੀਕਾਕਰਨ ਸੇਵਾਵਾਂ ਬਾਰੇ ਜਾਣਕਾਰ ਹਨ। ਰਾਜ ਵਿੱਚ ਉਮੰਗ ਕਲੀਨਿਕ ਕਾਰਜਸ਼ੀਲ ਹਨ ਅਤੇ ਐਸ.ਸੀ-ਐਚ.ਡਬਲਿਊ.ਸੀ ਅਤੇ ਏ.ਡਬਲਿਊ.ਸੀ. ਵਿੱਚ ਸੈਨੇਟਰੀ ਨੈਪਕਿਨ ਮੁਹੱਈਆ ਕਰਵਾਏ ਜਾਂਦੇ ਹਨ।
ਸੀਆਰਐਮ ਨੇ ਇਹ ਵੀ ਨੋਟ ਕੀਤਾ ਕਿ ਸੂਬੇ ਨੇ ਸੀਐਚਓਜ਼ ਦੇ ਨਾਲ ਐਚ.ਡਬਲਿਊ.ਸੀਜ਼ ਦੇ ਸੰਚਾਲਨ ਦੇ ਟੀਚੇ ਨੂੰ ਪੂਰਾ ਕਰ ਲਿਆ ਹੈ।ਐਮ.ਬੀ.ਬੀ.ਐਸ. ਡਾਕਟਰ ਅਤੇ ਪੈਰਾ-ਮੈਡੀਕਲ ਸਟਾਫ ਦੀ ਇੱਕ ਟੀਮ ਨਾਲ ਕਲੀਨਿਕ ਸੁਚਾਰੂ ਢੰਗ ਨਾਲ ਚਲਾਏ ਜਾ ਰਹੇ ਹਨ। ਮਰੀਜ਼ਾਂ ਦੇ ਡੇਟਾ ਦੀ ਰਿਪੋਰਟਿੰਗ ਅਤੇ ਰਿਕਾਰਡਿੰਗ ਲਈ ਕਾਗਜ਼ ਰਹਿਤ ਪ੍ਰਣਾਲੀ ਉਪਲਬਧ ਹੈ।
ਆਮ ਆਦਮੀ ਕਲੀਨਿਕਾਂ ਵਿੱਚ ਵੱਖ-ਵੱਖ ਲੈਬ ਟੈਸਟ ਅਤੇ ਦਵਾਈਆਂ ਮੁਫਤ ਉਪਲੱਬਧ ਹਨ। ਬਿਹਤਰ ਕਮਿਊਨਿਟੀ ਅਵੇਅਰਨੈੱਸ ਦੇ ਨਾਲ 108 ਐਂਬੂਲੈਂਸ ਸੇਵਾ ਦੀ ਵਰਤੋਂ ਕੀਤੀ ਜਾ ਰਹੀ ਹੈ।
ਝੁੱਗੀ-ਝੌਂਪੜੀ, ਦੂਰ-ਦੁਰਾਡੇ ਅਤੇ ਸੰਵੇਦਨਸ਼ੀਲ ਖੇਤਰਾਂ ਤੱਕ ਪਹੁੰਚ ਲਈ ਐਮ.ਐਮ.ਯੂਜ਼ ਕਾਰਜਸ਼ੀਲ ਹਨ।ਐਸ.ਐਚ.ਸੀ ਪੱਧਰ ਤੱਕ ਵੱਖ-ਵੱਖ ਸਿਹਤ ਆਈਟੀ ਪੋਰਟਲਾਂ/ਐਪਸ ਦਾ ਢੁਕਵਾਂ ਗਿਆਨ ਅਤੇ ਅਭਿਆਸ ਉਪਲਬਧ ਹੈ।