ਭਾਰਤ ਸਰਕਾਰ ਵਿਦੇਸ਼ਾ ਵਿਚ ਫਸੇ ਸੈਲਾਨੀਆ ਨੂੰ ਵਾਪਸ ਵਤਨ ਲਿਆਉਣ ਲਈ ਸੰਜੀਦਗੀ ਵਿਖਾਵੇਂ

0
11

ਚੰਡੀਗੜ•, 20 ਅਪ੍ਰੈਲ ,(ਸਾਰਾ ਯਹਾ, ਬਲਜੀਤ ਸ਼ਰਮਾ) :: ਮਾਰਚ 2020 ਵਿਚ ਵਿਦੇਸ਼ ਸੈਰ ਸਪਾਟੇ ਲਈ ਗਏ ਭਾਰਤੀ ਨਾਗਰਿਕ ਅਚਾਨਕ ਅੰਤਰਰਾਸ਼ਟਰੀ ਉਡਾਣਾ ਬੰਦ ਹੋ ਜਾਣ ਕਾਰਨ ਵਿਦੇਸ਼ਾ ਵਿਚ ਹੀ ਫਸ ਗਏ ਹਨ। ਉਨ੍ਹਾਂ ਵਲੋਂ ਵਾਪਸ ਵਤਨ ਪਰਤਣ ਲਈ ਕੀਤੀਆ ਜਾ ਰਹੀਆ ਸਾਰੀਆਂ ਚਾਰਾਜੋਈਆ ਨਾਕਾਮ ਹੋ ਰਹੀਆ ਹਨ। ਜਦੋ ਕਿ ਭਾਰਤ ਵਿਚ ਆਏ ਵਿਦੇਸ਼ੀ ਨਾਗਰਿਕ ਲਗਾਤਾਰ ਆਪਣੇ ਵਤਨ ਵਾਪਸ ਪਰਤ ਰਹੇ ਹਨ। ਭਾਰਤ ਸਰਕਾਰ ਵਲੋ ਹਾਲੇ ਤੱਕ ਵਿਦੇਸ਼ਾ ਵਿਚ ਫਸੇ ਆਪਣੇ ਨਾਗਰਿਕਾ ਨੂੰ ਵਾਪਸ ਲਿਆਉਣ ਲਈ ਕੋਈ ਯੋਜਨਾ ਨਹੀ ਉਲੀਕੀ ਗਈ ਹੈ। ਜਦੋ ਕਿ ਯੂ.ਕੇ,ਫਰਾਂਸ, ਅਮਰੀਕਾ, ਕੈਨੇਡਾ, ਸਾਊਥ ਕੋਰੀਆ, ਆਸਟ੍ਰੇਲੀਆ ਇਥੋ ਤੱਕ ਕਿ ਪਾਕਿਸਤਾਨ ਵੀ ਆਪਣੇ ਨਾਗਰਿਕਾ ਨੂੰ ਭਾਰਤ ਤੋ ਵਾਪਸ ਲੈ ਜਾ ਰਿਹਾ ਹੈ।
ਭਾਰਤ ਸਰਕਾਰ ਵਲੋ ਵਿਦੇਸ਼ਾ ਵਿਚ ਸੈਰ ਸਪਾਟੇ ਲਈ ਗਏ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਟਾਲ ਮਟੌਲ ਵਾਲੀ ਨੀਤੀ ਅਪਨਾਈ ਜਾ ਰਹੀ ਹੈ। ਜਦੋ ਕਿ ਸੀਮਤ ਸਾਧਨਾ ਨਾਲ ਕੁਝ ਹਫਤਿਆ/ਦਿਨਾਂ ਦਾ ਪ੍ਰੋਗਰਾਮ ਬਣਾ ਕੇ ਵਿਦੇਸ਼ ਗਏ ਇਹ ਸੈਲਾਨੀ ਸੀਮਤ ਸਾਧਨਾ ਨਾਲ ਗਏ ਹਨ ਅਤੇ ਅਚਾਨਕ ਅੰਤਰਰਾਸ਼ਟਰੀ ਉਡਾਣਾ ਰੱਦ ਹੋ ਜਾਣ ਨਾਲ ਉਥੇ ਫਸ ਗਏ ਹਨ।ਉਨ੍ਹਾਂ ਨੂੰ ਅੰਤਰਰਾਸ਼ਟਰੀ ਏਅਰਲਾਈਨਜ਼ ਕੰਪਨੀਆਂ ਵਲੋ ਵੀ ਕੋਈ ਹੁੰਗਾਰਾ ਨਹੀ ਦਿੱਤਾ ਜਾ ਰਿਹਾ ਅਤੇ ਏਅਰ ਲਾਈਨਜ਼ ਨੇ ਆਪਣੇ ਦਫਤਰ ਅਤੇ ਟੈਲੀਫੋਨ ਨੰਬਰ ਬੰਦ ਕਰ ਦਿੱਤੇ ਹਨ। ਉਨ੍ਹਾਂ ਵਲੋ ਭੇਜਿਆ ਜਾ ਰਹੀਆ ਈ-ਮੇਲ ਦਾ ਵੀ ਕੋਈ ਜਵਾਬ ਨਹੀ ਮਿਲ ਰਿਹਾ। ਇਨ੍ਹਾਂ ਸੈਲਾਨੀਆਂ ਦੇ ਸੈਰ ਸਪਾਟਾ ਅਤੇ ਸਿਹਤ ਬੀਮੇ ਕਰਨ ਵਾਲੀਆ ਕੰਪਨੀਆ ਨੇ ਕਰੋਨਾ ਮਹਾਮਾਰੀ ਦੇ ਚੱਲਦੇ ਇਨ੍ਹਾਂ ਦੇ ਬੀਮੇ ਦੀਆ ਪਾਲਸੀਆ ਨੂੰ ਵੀ ਅੱਗੇ ਨਹੀ ਵਧਾਇਆ ਹੈ, ਜਿਸ ਨਾਲ ਉਨ੍ਹਾਂ ਨੂੰ ਸਿਹਤ ਸਹੂਲਤ ਲੈਣ ਵਿਚ ਵੀ ਭਾਰੀ ਔਕੜ ਪੇਸ਼ ਆ ਰਹੀ ਹੈ।
ਵਿਦੇਸ਼ਾ ਵਿਚ ਵੀ ਲਾਕਡਾਊਨ ਹੋਣ ਨਾਲ ਇਹ ਭਾਰਤੀ ਨਾਗਰਿਕ ਏਅਰ ਲਾਈਨਜ਼ ਦਫਤਰ ਨਾਲ ਸੰਪਰਕ ਕਰਨ ਵਿਚ ਅਸਮਰਥ ਹਨ ਅਤੇ ਉਨ੍ਹਾਂ ਵਲੋਂ ਹੋਰ ਸਾਧਨਾ ਰਾਹੀ ਬੀਮਾ ਕੰਪਨੀਆ, ਏਅਰਲਾਈਨਜ਼, ਏਅਰਪੋਰਟ ਅਥਾਰਟੀ, ਹਾਈ ਕਮਿਸ਼ਨ ਅਤੇ ਕੋਸਲੇਟ ਜਨਰਲ ਦੇ ਦਫਤਰਾ ਵਿਚ ਟੈਲੀਫੋਨ ਅਤੇ ਈ-ਮੇਲ ਰਾਹੀ ਸੰਪਰਕ ਕਰਨ ਤੇ ਕੋਈ ਢੁਕਵਾ ਜਵਾਬ ਨਹੀ ਮਿਲ ਰਿਹਾ ਹੈ। ਮਾਯੂਸੀ ਦਾ ਆਲਮ ਇਥੋ ਤੱਕ ਵੱਧ ਗਿਆ ਹੈ ਕਿ ਉਪਰੋਕਤ ਸੰਸਥਾਵਾ ਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਇਹ ਭਾਰਤੀ ਸੈਲਾਨੀ ਆਪਣਾ ਰੋਸਾ ਪ੍ਰਗਟ ਕਰ ਰਹੇ ਹਨ।
ਭਾਰਤ ਸਰਕਾਰ ਵਲੋ ਭਾਰਤੀ ਨਾਗਰਿਕਾ ਨੁੂੰ ਵਿਦੇਸ਼ ਤੋ ਲਿਆਉਣ ਲਈ ਕੋਈ ਚਾਰਾਜੋਈ ਨਹੀ ਕੀਤੀ ਜਾ ਰਹੀ।ਇਨ੍ਹਾਂ ਵਿਚ ਸੈਰ ਸਪਾਟੇ ਲਈ ਵਿਦੇਸ਼ ਗਏ ਭਾਰਤੀ ਨਾਗਰਿਕ ਇਸ ਸਮੇਂ ਬਹੁਤ ਹੀ ਮਾਯੂਸੀ ਵਿਚ ਹਨ। ਇਥੇ ਇਹ ਵੀ ਜਿਕਰਯੋਗ ਹੈ ਕਿ ਸਟੱਡੀਜ਼ ਵੀਜਾ ਅਤੇ ਵਰਕ ਵੀਜ਼ਾ ਉਤੇ ਵਿਦੇਸ਼ਾ ਵਿਚ ਗਏ ਵਿਦਿਆਰਥੀਆ ਅਤੇ ਲੋਕਾ ਦੇ ਕੋਲ ਢੁਕਵੇਂ ਰਹਿਣ ਦੇ ਸਾਧਨ ਹਨ ਅਤੇ ਉਹ ਪਹਿਲਾ ਹੀ ਅਗਲੇ ਲੰਬੇ ਸਮੇਂ ਦੀ ਯੋਜਨਾ ਬਣਾ ਕੇ ਵਿਦੇਸ਼ਾ ਵਿਚ ਗਏ ਹਨ।ਇਸ ਮੋਕੇ ਟੂਰਇਸਟ ਵੀਜੇ ਤੇ ਗਏ ਸੈਲਾਨੀਆ ਨੂੰ ਵਾਪਸ ਲਿਆਉਣ ਦੀ ਸਭ ਤੋ ਵੱਧ ਲੋੜ ਹੈ।
ਭਾਰਤ ਤੋ ਵਿਦੇਸ਼ ਸੈਰ ਸਪਾਟੇ ਲਈ ਗਏ ਸੈਲਾਨੀਆ ਨੇ ਟੈਲੀਫੋਨ ਉਤੇ ਦੱਸਿਆ ਕਿ ਉਹ ਕੁਝ ਦਿਨਾ ਲਈ ਵਿਦੇਸ਼ ਆਏ ਸਨ ਅਤੇ ਉਨ੍ਹਾਂ ਕੋਲ ਆਪਣੇ ਟੂਰ ਪ੍ਰੋਗਰਾਮ ਅਨੁਸਾਰ ਦਵਾਈਆ ਅਤੇ ਹੋਰ ਸਾਧਨ ਸਨ। ਮੋਜੂਦਾ ਸਮੇਂ ਅਚਾਨਕ ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਉਡਾਣਾ ਦੀ ਭਾਰਤ ਵਿਚ ਲੈਡਿੰਗ ਬੰਦ ਕਰ ਦਿੱਤੀ ਹੈ ਜਦੋ ਕਿ ਹੋਰ ਦੇਸ਼ਾ ਦੇ ਭਾਰਤ ਵਿਚ ਫਸੇ ਹਜ਼ਾਰਾ ਸੈਲਾਨੀ ਲਗਾਤਾਰ ਭਾਰਤ ਤੋ ਆਪਣੇ ਦੇਸ਼ਾ ਨੂੰ ਪਰਤ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਸੈਰ ਸਪਾਟੇ ਲਈ ਗਏ ਸੈਲਾਨੀਆ ਨੂੰ ਵਿਦੇਸ਼ਾ ਦੀ ਤਰਾਂ ਵਾਪਸ ਵਿਸੇਸ਼ ਉਡਾਣਾ ਰਾਹੀ ਲਿਆਉਣ ਦਾ ਉਪਰਾਲਾ ਕਰੇ। ਮੋਜੂਦਾ ਸਮੇ ਭਾਰਤ ਵਿਚ ਕਰੋਨਾ ਮਹਾਮਾਰੀ ਦੀ ਸਥਿਤੀ ਕਾਬੂ ਵਿਚ ਹੈ ਅਤੇ ਜੇਕਰ ਅਗਲੇ ਦਿਨਾਂ ਵਿਚ ਸਥਿਤੀ ਵਿਗੜਨ ਦੇ ਹਾਲਾਤ ਬਣਦੇ ਹਨ ਤਾਂ ਵਿਦੇ਼ਸਾ ਵਿਚ ਫਸੇ ਸੈਲਾਨੀਆ ਦੀ ਹਾਲਤ ਹੋਰ ਖਰਾਬ ਹੋ ਜਾਵੇਗੀ ਕਿਉਕਿ ਵਿਦੇਸ਼ਾ ਵਿਚ ਉਨ੍ਹਾਂ ਨੂੰ ਭਾਰਤ ਸਰਕਾਰ ਦੇ ਅਦਾਰਿਆ ਤੋ ਕੋਈ ਮੱਦਦ ਨਹੀ ਮਿਲ ਰਹੀ ਹੈ।ਵਿਦੇ਼ਸਾ ਵਿਚ ਮੋਜੂਦਾ ਸਮੇਂ ਮੋਸਮ ਵਿਚ ਇਕ ਦਮ ਤਬਦੀਲੀ ਕਾਰਨ ਇਨ੍ਹਾਂ ਸੈਲਾਨੀਆ ਨੂੰ ਬਹੁਤ ਮਹਿੰਗੇ ਇਲਾਜ, ਮਹਿੰਗੇ ਠਹਿਰਣ ਦੇ ਸਥਾਨ ਅਤੇ ਲਾਕਡਾਊਨ ਕਾਰਨ ਖਾਣਪੀਣ ਦੇ ਸਾਧਨਾ ਦੀ ਵੱਡੀ ਕਮੀ ਨਾਲ ਜੂਝਣਾ ਪਵੇਗਾ।

NO COMMENTS