*ਭਾਰਤ ਵਿੱਚ ਚੱਲ ਰਹੀ ਸ਼ਹੀਦ ਭਗਤ ਸਿੰਘ ਜਨ ਅਧਿਕਾਰ ਯਾਤਰਾ ਨੂੰ ਮਾਨਸਾ ਸ਼ਹਿਰ ਵਿੱਚ ਅਦਾਰਾ ਦਖ਼ਲ ਵੱਲੋਂ ਕੱਢਿਆ ਗਿਆ*

0
21

ਮਾਨਸਾ 9 ਅਪ੍ਰੈਲ  (ਸਾਰਾ ਯਹਾਂ/  ਮੁੱਖ ਸੰਪਾਦਕ)  : ਭਾਰਤ ਵਿੱਚ ਚੱਲ ਰਹੀ ਸ਼ਹੀਦ ਭਗਤ ਸਿੰਘ ਜਨ ਅਧਿਕਾਰ ਯਾਤਰਾ ਨੂੰ ਮਾਨਸਾ ਸ਼ਹਿਰ ਵਿੱਚ ਅਦਾਰਾ ਦਖ਼ਲ ਵੱਲੋਂ ਕੱਢਿਆ ਗਿਆ । ਇਸ ਯਾਤਰਾ ਨੂੰ ਮਾਨਸਾ ਸ਼ਹਿਰ ਦੇ ਨਿਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਹ ਯਾਤਰਾ ਮਾਨਸਾ ਦੇ ਸ਼ਹੀਦ ਭਗਤ ਸਿੰਘ ਚੌਕ ਤੋਂ ਸ਼ੁਰੂ ਹੋ ਕੇ ਮੇਨ ਬੱਸ ਸਟੈਂਡ ਤੱਕ ਚੱਲੀ ਜਿਸ ਵਿੱਚ ਮਾਨਸਾ ਵਾਸੀਆਂ ਵੱਲੋਂ ਵੀ ਸ਼ਿਰਕਤ ਕਰਦਿਆਂ ਯਾਤਰਾ ਦੇ ਮੂਲ ਰੂਪ ਵਿੱਚ ਕਾਰਨ ਨੂੰ ਸਮਝਿਆ ਗਿਆ ਜਿਸ ਵਿੱਚ ਬੋਲਦਿਆਂ ਡਾ.ਅਵਤਾਰ ਸਿੰਘ ਨੇ ਇਸ ਯਾਤਰਾ ਦੇ ਮੁੱਖ ਕਾਰਨ ਮਹਿੰਗਾਈ, ਬੇਰੁਜ਼ਗਾਰੀ, ਨਸ਼ੇ ਅਤੇ ਸਿਹਤ ਸਹੂਲਤਾਂ ਦੇ ਮਾੜੇ ਪ੍ਰਬੰਧ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਬੋਲਦਿਆਂ ਕਿਹਾ ਕਿ ਸਾਡਾ ਪੀਣ ਵਾਲਾ ਪਾਣੀ ਦੂਸ਼ਿਤ ਕੀਤਾ ਜਾ ਰਿਹਾ ਹੈ ਅਤੇ ਜਾਤਾਂ-ਪਾਤਾਂ , ਧਰਮਾਂ ਦੇ ਨਾਮ ਤੇ ਵੰਡ ਕੇ ਲੋਕਾਂ ਨੂੰ ਅਸਲ ਮੁੱਦੇ ਜੋ ਕਿ ਬੇਰੁਜ਼ਗਾਰੀ, ਮਹਿੰਗਾਈ,ਸਿੱਖਿਆ ਅਤੇ ਸਿਹਤ ਸਹੂਲਤਾਂ ਹਨ ਉਹਨਾਂ ਤੋਂ ਦੂਰ ਕੀਤਾ ਜਾ ਰਿਹਾ ਹੈ। ਇਹ ਯਾਤਰਾ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਕੱਢੀ ਜਾ ਰਹੀ ਹੈ ।ਯੂਪੀ, ਦਿੱਲੀ, ਆਂਧਰਾ, ਹਰਿਆਣਾ ਵਿਚ ਯਾਤਰਾ ਨੂੰ ਇਸੇ ਤਰ੍ਹਾਂ ਹੁੰਗਾਰਾ ਮਿਲ ਰਿਹਾ ਹੈ।

NO COMMENTS