*ਭਾਰਤ ਵਿਕਾਸ ਪ੍ਰੀਸ਼ਦ ਸਾਊਥ ਵੱਲੋਂ ਬ੍ਰਾਂਚ ਬੁਢਲਾਡਾ ਨੂੰ ਕੀਤਾ ਵਿਸ਼ੇਸ਼ ਸਨਮਾਣਿਤ, ਕਾਰਜਾਂ ਦੀ ਕੀਤੀ ਸਲਾਘਾ*

0
45

ਬੁਢਲਾਡਾ 21 ਮਾਰਚ(ਸਾਰਾ ਯਹਾਂ/ਅਮਨ ਮਹਿਤਾ)ਭਾਰਤ ਵਿਕਾਸ ਪ੍ਰੀਸ਼ਦ ਸਾਊਥ ਵੱਲੋਂ ਬੁਢਲਾਡਾ ਬ੍ਰਾਂਚ ਨੂੰ ਉਸਦੀਆਂ ਕਾਰਜਗੁਜਾਰੀ ਨੂੰ ਦੇਖਦਿਆਂ ਹੌਂਸਲਾਅਫਜਾਈ ਕਰਦਿਆਂ ਵਿਸ਼ੇਸ਼ ਤੌਰ ਤੇ ਸਨਮਾਣਿਤ ਕੀਤਾ ਗਿਆ।   ਇਸ ਸੰਬੰਧੀ ਸੰਸਥਾਂ ਦੇ ਪ੍ਰਧਾਨ ਅਮਿਤ ਕੁਮਾਰ ਜਿੰਦਲ ਨੇ ਦੱਸਿਆ ਕਿ ਪੰਜਾਬ ਸਾਊਥ ਦੀਆਂ 28 ਬਰਾਂਚਾਂ ਦਾ ਇੱਕ ਸਮਾਗਮ ਜੈਤੋ ਵਿਖੇ ਹੋਇਆ। ਜਿੱਥੇ ਬਰਾਂਚਾਂ ਨੇ ਸਾਲ 2023—24 ਦੌਰਾਨ ਕੀਤੇ ਗਏ ਸਮੁੱਚੇ ਕਾਰਜਾਂ ਸੰਬੰਧੀ ਵਿਚਾਰ ਚਰਚਾ ਹੋਈ।ਸਮੁੱਚੇ ਕਾਰਜਾਂ ਸੰਬੰਧੀ ਵਿਸਥਾਰ ਪੂਰਵਕ ਦੱਸਿਆ ਉੱਥੇ ਹੀ ਸਾਲ 2024-25 ਦਾ ਪੰਜਾਬ ਸਾਊਥ ਦਾ ਇਲੈਕਸ਼ਨ ਵੀ ਸਰਬਸੰਮਤੀ ਨਾਲ ਕੀਤਾ ਗਿਆ। ਜਿਸ ਵਿੱਚ ਵਿਕਟਰ ਛਾਬੜਾ ਪ੍ਰਧਾਨ, ਮਨੋਜ ਮੋਂਗਾ ਜਨਰਲ ਸਕੱਤਰ, ਮਨੋਜ ਅਗਰਵਾਲ ਖਜ਼ਾਨਚੀ ਚੁਣੇ ਗਏ। ਇਸ ਸਮਾਗਮ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਬੁੱਢਲਾਡਾ ਨੂੰ ਸਾਲ 2023-24 ਲਈ ਪਰਿਸ਼ਦ  ਵੱਲੋਂ ਕੀਤੇ ਗਏ ਮਾਨਵਤਾ ਭਲਾਈ ਦੇ ਕਾਰਜਾਂ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਤ ਵੀ ਕੀਤਾ ਗਿਆ ਅਤੇ ਸਟੇਟ ਪ੍ਰਧਾਨ ਵਿਕਟਰ ਛਾਬੜਾ    ਵੱਲੋਂ  ਦੱਸਿਆ ਕਿ ਪਰਿਸ਼ਦ ਦਾ ਮੁੱਖ ਟਿੱਚਾ ਮਾਨਵਤਾ ਦੀ ਸੇਵਾ ਕਰਨਾ ਹੈ  ਉਨ੍ਹਾਂ ਕਿਹਾ ਕਿ ਬੁੱਢਲਾਡਾ ਬਰਾਂਚ ਵੱਲੋਂ ਸਮੇਂ ਸਮੇਂ ਤੇ ਮਾਨਵਤਾ ਦੀ ਸੇਵਾ ਅਧੀਨ ਹਰ ਤਰ੍ਹਾਂ ਦੇ ਮੈਡੀਕਲ ਕੈਂਪ, ਖੂਨਦਾਨ ਕੈਂਪ, ਅੱਖਾਂ ਦਾ ਚੈਕਅੱਪ ਕੈਂਪ ਤੋਂ ਇਲਾਵਾ ਬਜੁਰਗਾਂ ਅਤੇ ਸਵਾਰੀਆਂ ਦੇ ਬੈਠਣ ਲਈ ਸਟੇਸ਼ਨ ਤੇ ਬੈਂਚ, ਪਾਣੀ ਦੀ ਸੇਵਾ ਤੋਂ ਇਲਾਵਾ ਮਾਨਵਤਾ ਨੂੰ ਸਮਰਪਿੱਤ ਹਰ ਉਹ ਕਾਰਜ ਕਰਨ ਲਈ ਤਤਪਰ ਰਹਿੰਦੇ ਹਨ ।ਇਸ ਸਮਾਗਮ ਵਿੱਚ ਸ਼ਿਵ ਕਾਂਸਲ , ਸੁਨੀਲ ਗਰਗ ,ਖਜਾਨਚੀ ਸਤੀਸ਼ ਸਿੰਗਲਾ ਬੋਬੀ ਬਾਂਸਲ ਤੇ ਮੈਂਬਰ ਰਾਜ ਕੁਮਾਰ ਕਾਂਸਲ ਹਾਜ਼ਰ ਸਨ।ਜਿੱਥੇ ਬੁਢਲਾਡਾ ਬ੍ਰਾਂਚ ਦੇ ਕਾਰਜਾਂ ਸੰਬੰਧੀ ਸ਼ਲਾਘਾ ਕਰਦਿਆਂ ਵਿਸ਼ੇਸ਼ ਸਨਮਾਣ ਕੀਤਾ ਗਿਆ। *ਭਾਰਤ ਵਿਕਾਸ ਪ੍ਰੀਸ਼ਦ ਸਾਊਥ ਵੱਲੋਂ ਬ੍ਰਾਂਚ ਬੁਢਲਾਡਾ ਨੂੰ ਕੀਤਾ ਵਿਸ਼ੇਸ਼ ਸਨਮਾਣਿਤ, ਕਾਰਜਾਂ ਦੀ ਕੀਤੀ ਸਲਾਘਾ*

NO COMMENTS