*ਭਾਰਤ ਵਿਕਾਸ ਪ੍ਰੀਸ਼ਦ ਨੇ ਲਗਾਏ ਲੋਕਾਂ ਲਈ ਬੈਠਣ ਵਾਲੇ ਬੈਂਚ*

0
59

ਬੁਢਲਾਡਾ 14 ਅਗਸਤ (ਸਾਰਾ ਯਹਾਂ/ਮਹਿਤਾ ਅਮਨ) ਸਥਾਨਕ ਸ਼ਹਿਰ ਅੰਦਰ ਜਨਤਕ ਥਾਵਾਂ ਤੇ ਲੋਕਾਂ ਨੂੰ ਆਰਾਮਦਾਇਕ ਸਹੂਲਤ ਦੇਣ ਲਈ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਦਰਜਨ ਦੇ ਕਰੀਬ ਬੈਂਚ ਲਗਾਏ ਗਏ ਸਨ। ਉਸੇ ਲੜੀ ਤਹਿਤ ਅੱਜ ਗੁਰੂ ਤੇਗ ਬਹਾਦਰ ਸਟੇਡੀਅਮ ਬੈਂਚ, ਰੇਲਵੇ ਸਟੇਸ਼ਨ ਆਦਿ ਜਨਤਕ ਥਾਵਾਂ ਤੇ ਲਗਾਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾਂ ਦੇ ਪ੍ਰਧਾਨ ਅਮਿਤ ਜਿੰਦਲ ਨੇ ਦੱਸਿਆ ਕਿ ਅੱਜ ਗੁਰੂ ਤੇਗ ਬਹਾਦਰ ਸਟੇਡੀਅਮ ਵਿੱਚ ਸੈਂਕੜੇ ਨੌਜਵਾਨ ਅਤੇ ਬਜੁਰਗ ਕਸਰਤ ਅਤੇ ਖੇਡਾਂ ਲਈ ਪਹੁੰਚਦੇ ਸਨ ਜਿੱਥੇ ਉਨ੍ਹਾਂ ਦੇ ਬੈਠਣ ਲਈ 5 ਸੀਮੇਂਟਡ ਬੈਂਚ ਬਣਵਾਏ ਗਏ ਹਨ। ਇਸ ਮੌਕੇ ਮੋਜੂਦਾਂ ਨੋਜਵਾਨਾਂ ਵੱਲੋਂ ਸੰਸਥਾਂ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਪੌਦੇ ਲਗਾਉਣਾ, ਟ੍ਰੀ ਗਾਰਡ ਲਗਾਉਣੇ ਅਤੇ ਪਾਣੀ ਦੀ ਰੇਹੜੀ ਤੋਂ ਬਾਅਦ ਬੈਂਚ ਬਨਾਵਾਉਣਾ ਆਦਿ ਸੰਸਥਾਂ ਮਾਨਵਤਾ ਦੀ ਸੇਵਾ ਦੇ ਕਾਰਜ ਕਰ ਰਹੀ ਹੈ। ਇਸ ਮੌਕੇ ਸੀ ਏ ਰਾਜ ਮਿੱਤਲ, ਸ਼ਿਵ ਕਾਂਸਲ, ਰਾਜ ਕੁਮਾਰ ਕਾਂਸਲ ਆਦਿ ਹਾਜਰ ਸਨ। 

NO COMMENTS