*ਭਾਰਤ ਵਿਕਾਸ ਪ੍ਰੀਸ਼ਦ ਨੇ ਲਗਾਏ ਲੋਕਾਂ ਲਈ ਬੈਠਣ ਵਾਲੇ ਬੈਂਚ*

0
97

ਬੁਢਲਾਡਾ, 3 ਜਨਵਰੀ (ਸਾਰਾ ਯਹਾਂ/ਮਹਿਤਾ ਅਮਨ) ਸਥਾਨਕ ਸ਼ਹਿਰ ਅੰਦਰ ਜਨਤਕ ਥਾਵਾਂ ਤੇ ਲੋਕਾਂ ਨੂੰ ਆਰਾਮਦਾਇਕ ਸਹੂਲਤ ਦੇਣ ਲਈ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਦਰਜਨ ਦੇ ਕਰੀਬ ਬੈਂਚ ਲਗਾਏ ਗਏ ਸਨ ਉਸੇ ਲੜੀ ਤਹਿਤ ਅੱਜ ਰੇਲਵੇ ਰੋਡ ਤੇ  ਬੈਂਚ ਆਦਿ ਜਨਤਕ ਥਾਵਾਂ ਤੇ ਲਗਾਏ ਹਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾਂ ਦੇ ਪ੍ਰਧਾਨ ਅਮਿਤ ਜਿੰਦਲ ਨੇ ਦੱਸਿਆ ਕਿ ਅੱਜ ਰੇਲਵੇ ਰੋਡ ਤੇ ਸੈਂਕੜੇ ਬਜੁਰਗ ਸੈਰ ਕਰਦੇ ਹਨ ।ਜਿੱਥੇ ਉਨ੍ਹਾਂ ਦੇ ਬੈਠਣ ਲਈ  ਥਾ ਥਾ ਤੇ ਬੈਂਚ ਰੱਖੇ ਹਨ । ਆਮ ਪਬਲਿਕ ਵੱਲੋਂ ਪ੍ਰੀਸ਼ਦ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਗਈ ਉਨ੍ਹਾਂ ਕਿਹਾ ਕਿ ਪੌਦੇ ਲਗਾਉਣਾ, ਟ੍ਰੀ ਗਾਰਡ ਭਾਰਤ ਵਿਕਾਸ ਪ੍ਰੀਸ਼ਦ, ਬੁਢਲਾਡਾ ਲਗਾਉਣੇ ਅਤੇ ਪਾਣੀ ਦੀ ਰੇਹੜੀ ਤੋਂ ਬਾਅਦ ਬੈਂਚ ਬਨਾਵਾਉਣਾ ਆਦਿ ਸੰਸਥਾਂ ਮਾਨਵਤਾ ਦੀ ਸੇਵਾ ਦੇ ਕਾਰਜ ਕਰ ਰਹੀ ਹੈ ਇਸ ਮੌਕੇ ਵਿਨੋਦ ਗਰਗ,ਸ਼ਿਵ ਕਾਂਸਲ, ਦੇਸ ਰਾਜ ਬਾਂਸਲ,ਰਾਜ ਕੁਮਾਰ ਕਾਂਸਲ , ਸਤੀਸ਼ ਕੁਮਾਰ ਸਿੰਗਲਾ, ਬੋਬੀ ਬਾਂਸਲ, ਅਰੁਣ ਕੁਮਾਰ, ਧੀਰਜ ਮਗਲਾ, ਹਰੀਸ਼ ਕੁਮਾਰ ਆਦਿ ਹਾਜਰ ਸਨ।


NO COMMENTS