*ਭਾਰਤ ਵਿਕਾਸ ਪ੍ਰੀਸ਼ਦ ਨੇ ਖੁਸ਼ੀ ਦੇ ਮੌਕਿਆਂ ਤੇ ਸ਼ੁਰੂ ਕੀਤੀ ਗਊ ਸੇਵਾ*

0
87

ਬੁਢਲਾਡਾ 30 ਅਗਸਤ (ਸਾਰਾ ਯਹਾਂ/ਮਹਿਤਾ ਅਮਨ) ਮਾਨਵਤਾ ਦੀ ਸੇਵਾ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਸਮਰਪਿੱਤ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰਾਂ ਵੱਲੋਂ ਇੱਕ ਨਵੀਂ ਮੁਹਿੰਮ ਦਾ ਆਗਾਜ ਕੀਤਾ ਗਿਆ ਹੈ। ਸੰਸਥਾਂ ਦੇ ਮੈਂਬਰਾਂ ਵੱਲੋਂ ਆਪਣੇ ਜਨਮਦਿਨ, ਸਾਲਗਿਰਾ ਖੁਸ਼ੀ  ਦੇ ਮੌਕੇ ਜਾਂ ਬਜੁਰਗਾਂ ਦੀ ਬਰਸੀ ਮੌਕੇ ਗਊਸ਼ਾਲਾ ਅੰਦਰ ਗਊਆਂ ਦੀ ਸੇਵਾ ਚ ਹਰਾ ਚਾਰਾ, ਅਨਾਜ, ਗੁੜ ਆਦਿ ਦੀ ਸਵਾਮਨੀ ਪਾਉਣ ਦੀ ਮੁਹਿੰਮ ਦਾ ਆਗਾਜ ਕੀਤਾ ਗਿਆ ਹੈ। ਅੱਜ ਪ੍ਰਧਾਨ ਅਮਿਤ ਜਿੰਦਲ, ਸ਼ਿਲਪੀ ਜਿੰਦਲ ਨੇ ਆਪਣੀ ਸਾਲਗਿਰਾ ਮੌਕੇ ਗਊਸ਼ਾਲਾ ਵਿੱਚ ਹਰਾ ਚਾਰਾ ਪਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਪ ਪ੍ਰਧਾਨ ਬੋਬੀ ਬਾਂਸਲ, ਸੀਨੀਅਰ ਮੈਂਬਰ ਅਸ਼ੋਕ ਤਨੇਜਾ, ਜਿਲ੍ਹਾ ਕੁਆਰਡੀਨੇਟਰ ਰਾਜ ਕੁਮਾਰ ਨੇ ਹੋਰ ਮੈਂਬਰਾਂ ਨੂੰ ਅਪੀਲ ਕਿ ਉਹ ਵੀ ਇਸ ਮੁਹਿੰਮ ਦਾ ਹਿੱਸਾ ਬਣ ਕੇ ਪੁੰਨ੍ਹ ਦੇ ਭਾਗੀ ਬਨਣ। ਪੁਰਾਣੇ ਰੀਤੀ ਰਿਵਾਜਾਂ ਅਤੇ ਸੰਤਾਂ ਦੀ ਬਾਣੀ ਮੁਤਾਬਿਕ ਹਰ ਧਰਮ ਵਿੱਚ ਗਊ ਸੇਵਾ ਨੂੰ ਸਭ ਤੋਂ ਉਤੱਮ ਸੇਵਾ ਮੰਨਿਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਗਊ ਵਿੱਚ 36 ਕਰੌੜ ਦੇਵੀ ਦੇਵਤੇ ਵਾਸ ਕਰਦੇ ਹਨ। ਇਸ ਮੌਕੇ ਸੈਕਟਰੀ ਸੁਨੀਲ ਗਰਗ, ਕੈਸ਼ੀਅਰ ਸਤੀਸ਼ ਸਿੰਗਲਾ ਅਤੇ ਸ਼ਿਵ ਕਾਂਸਲ ਤੋਂ ਇਲਾਵਾ ਮਹਿਲਾ ਪ੍ਰਧਾਨ ਸੰਗੀਤਾ ਤਨੇਜਾ, ਅੰਜੂ ਕਾਂਸਲ, ਭੂਮਿਕਾ ਜਿੰਦਲ ਆਦਿ ਹਾਜਰ ਸਨ।

NO COMMENTS