ਬੁਢਲਾਡਾ 4 ਅਕਤੂਬਰ (ਸਾਰਾ ਯਹਾਂ/ਮਹਿਤਾ ਅਮਨ) ਬੁਢਲਾਡਾ ਸ਼ਹਿਰ ਦੇ ਇੱਕ ਮੱਧਵਰਗੀ ਪਰਿਵਾਰ ਦੀ ਲੜਕੀ ਸੋਨੀ ਟੀ.ਵੀ. ਦੇ ਪ੍ਰਸਿੱਧ ਪ੍ਰੋਗਰਾਮ ਕੌਣ ਬਣੇਗਾ ਕਰੋੜਪਤੀ ਦੀ ਹਾਟ ਸੀਟ ਤੱਕ ਪੁੱਜਣ ਚ ਸਫਲਤਾ ਹਾਸਿਲ ਕਰਨ ਤੇ ਭਾਰਤ ਵਿਕਾਸ ਪ੍ਰੀਸ਼ਦ ਦੀ ਟੀਮ ਵੱਲੋਂ ਉਨ੍ਹਾਂ ਦੇ ਘਰ ਪਹੁੰਚ ਕੇ ਸਨਮਾਣਿਤ ਕੀਤਾ ਗਿਆ। ਉਨ੍ਹਾਂ ਨੇਹਾ ਸਪੁੱਤਰੀ ਵਿਨੋਦ ਬਜਾਜ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੁਢਲਾਡਾ ਦੀ ਬੇਟੀ ਨੇਹਾ ਨੇ ਪਰਿਵਾਰ ਜਾਂ ਬੁਢਲਾਡਾ ਹੀ ਨਹੀਂ ਪੂਰੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ ਹੈ। ਪੜ੍ਹਾਈ ਵਜੋਂ ਪੱਛੜੀ ਸ਼ੇ੍ਰਣੀ ਚ ਗਿਣੇ ਜਾਣ ਵਾਲੇ ਬੁਢਲਾਡਾ ਦੀ ਬੇਟੀ ਨੇ ਜਰਨਲ ਨਾਲਿਜ ਨਾਲ ਸੰਬੰਧਤ ਸ਼ੋਅ ਚ ਪਹੁੰਚ ਕੇ ਬੁਢਲਾਡਾ ਤੋਂ ਬੈਕਵਰਡ ਸ਼ਬਦ ਦਾ ਅਰਥ ਹੀ ਬਦਲ ਕੇ ਰੱਖ ਦਿੱਤਾ ਹੈ। ਇਸ ਮੌਕੇ ਸੰਸਥਾਂ ਦੇ ਪ੍ਰਧਾਨ ਅਮਿਤ ਜਿੰਦਲ, ਵਾਇਸ ਪ੍ਰਧਾਨ ਬੋਬੀ ਬਾਂਸਲ, ਕੈਸ਼ੀਅਰ ਸਤੀਸ਼ ਸਿੰਗਲਾ ਨੇ ਦੱਸਿਆ ਕਿ ਡਾ. ਸੱਤਪਾਲ ਬਜਾਜ ਦੀ ਪੋਤਰੀ ਨੇਹਾ ਬਜਾਜ ਜੋ ਕਿ ਇੰਨੀ ਦਿਨੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉਰਦੂ ਦੀ ਐਮ.ਏ. ਕਰ ਰਹੀ ਹੈ ਇਹ ਹੋਣਹਾਰ ਲੜਕੀ ਸਥਾਨਕ ਸਕੂਲ ਬੁਢਲਾਡਾ ਤੋਂ 12ਵੀ ਜਮਾਤ ਪਾਸ ਕਰਨ ਉਪਰੰਤ ਸੈਕਟਰ 42 ਪੀ ਜੀ ਜੀ ਸੀ ਕਾਲਜ ਤੋਂ ਬੀ.ਏ. ਅਤੇ ਰਾਜਨੀਤੀ ਸ਼ਾਸਤਰ ਦੀ ਐਮ.ਏ ਵੀ ਪਾਸ ਕਰ ਚੁੱਕੀ ਹੈ ਅਤੇ ਫੌਜ ਵਿੱਚ ਭਰਤੀ ਹੋਣ ਦਾ ਸੁਪਨਾ ਰੱਖਦੀ ਹੈ। ਸੰਸਥਾਂ ਦੇ ਮੈਂਬਰਾਂ ਵੱਲੋਂ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸੰਸਥਾਂ ਦੇ ਮੈਂਬਰ ਸੁਰਿੰਦਰ ਕੁਮਾਰ, ਦੇਸਰਾਜ ਬਾਂਸਲ, ਕ੍ਰਿਸ਼ਨ ਕੁਮਾਰ ਬੱਬੂ, ਰਾਕੇਸ਼ ਕੁਮਾਰ, ਦਰਸ਼ਨ ਕੁਮਾਰ, ਗੌਤਮ ਸ਼ੈਲਲੀ, ਰਜਿੰਦਰ ਗੋਇਲ, ਰਾਜੇਸ਼ ਗਰਗ ਕਾਲਾ, ਦਰਸ਼ਨ ਕੁਮਾਰ, ਸੁਰਿੰਦਰ ਸਿੰਗਲਾ, ਵਿਜੈ ਕੁਮਾਰ, ਸ਼ਿਵ ਜਿੰਦਲ ਆਦਿ ਮੌਜੂਦ ਸਨ।