*ਭਾਰਤ ਵਿਕਾਸ ਪ੍ਰੀਸ਼ਦ ਦਾ ਮੁੱਖ ਮਕਸਦ ਬੱਚਿਆਂ ਦੇ ਬੌਧਿਕ ਵਿਕਾਸ ਨੂੰ ਪ੍ਰਫੁੱਲਤ ਕਰਨਾ- ਅਮਿਤ ਜਿੰਦਲ*

0
26

ਬੁਢਲਾਡਾ 11 ਨਵੰਬਰ (ਸਾਰਾ ਯਹਾਂ/ਮਹਿਤਾ ਅਮਨ) ਮਾਨਵਤਾ ਦੀ ਭਲਾਈ ਅਤੇ ਸਮਾਜ ਸੇਵਾ ਨੂੰ ਸਮਰਪਿੱਤ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਬੱਚਿਆਂ ਦੇ ਬੌਧਿਕ ਵਿਕਾਸ ਨੂੰ ਪ੍ਰਫੁੱਲਤ ਕਰਨ ਲਈ ਭਾਰਤ ਕੋ ਜਾਨੋ ਅਭਿਆਨ ਤਹਿਤ ਲਿਖਤੀ ਪ੍ਰੀਖਿਆ ਕਰਵਾਈ ਗਈ। ਜਿਸ ਵਿੱਚ ਸ਼ਹਿਰ ਦੇ ਵੱਖ ਵੱਖ 7 ਸਕੂਲਾਂ ਦੇ 28 ਵਿਦਿਆਰਥੀਆਂ ਨੇ ਭਾਗ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾਂ ਦੇ ਪ੍ਰਧਾਨ ਅਮਿਤ ਜਿੰਦਲ ਅਤੇ ਪ੍ਰੋਜੈਕਟ ਚੇਅਰਮੈਨ ਵਿਮਲ ਜੈਨ ਨੇ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਚਲਾਏ ਜਾ ਰਹੇ ਪ੍ਰੋਜੇਕਟ ਰਤ ਕੋ ਜਾਨੋ ਤਹਿਤ ਜੂਨੀਅਰ ਅਤੇ ਸੀਨੀਅਰ ਵਰਗ ਦੇ ਵਿਦਿਆਰਥੀਆਂ ਦੇ ਆਮ ਗਿਆਨ ਦੇ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਪਹਿਲਾ ਸਕੂਲ ਪੱਧਰ ਤੇ ਕਰਵਾਏ ਗਏ ਅਤੇ ਸਕੂਲਾਂ ਅੰਦਰ ਅੱਵਲ ਆਉਣ ਵਾਲੇ ਵਿਦਿਆਰਥੀਆਂ ਦਾ ਅੱਜ ਬਲਾਕ ਪੱਧਰ ਤੇ ਪ੍ਰੀਖਿਆ ਲਈ ਗਈ। ਜਿਸ ਵਿੱਚ ਜੂਨੀਅਰ ਵਰਗ ਵਿੱਚ ਪਹਿਲੀ ਟੀਮ  ਕਾਮਿਆ ਤੇ ਜੰਨਤ ਅਤੇ ਸੀਨੀਅਰ ਵਰਗ ਵਿਚੋਂ ਪਹਿਲੀ ਟੀਮ ਡਿੰਪੀ ਰਾਣੀ ਤੇ ਰਵਿੰਦਰ ਸਿੰਘ ਆਈ। ਸਕੱਤਰ ਐਡਵੋਕੇਟ ਸੁਨੀਲ ਗਰਗ ਤੇ ਬੌਬੀ ਬਾਂਸਲ ਨੇ ਦੱਸਿਆ  ਕਿ ਸੰਸਥਾਂ ਦਾ ਮੁੱਖ ਮਕਸਦ ਸਿੱਖਿਆ ਦੇ ਮਿਆਰ ਅਤੇ ਆਮ ਗਿਆਨ ਸੰਬੰਧੀ ਬੱਚਿਆਂ ਨੂੰ ਪ੍ਰਫੁਲੱਤ ਕਰਨਾ ਹੈ। ਜਿਸ ਨਾਲ ਉਹ ਉੱਚ ਪੱਧਰੀ ਮੁਕਾਬਲਿਆਂ ਚ ਮੋਹਰੀ ਰੋਲ ਅਦਾ ਕਰ ਸਕਣ। ਇਸ ਮੌਕੇ ਭਾਜਪਾ ਦੋ ਜਿਲਾ ਪ੍ਰਧਾਨ ਰਾਕੇਸ਼ ਕੁਮਾਰ ਜੈਨ,  ਜਿਲ੍ਹਾ ਕੋਆਰਡੀਨੇਟਰ ਰਾਜ ਕਾਸਲ,ਸ਼ਿਵ ਕਾਸਲ, ਸੁਰਿੰਦਰ ਕੁਮਾਰ ਸਿੰਗਲਾ, ਰਾਜਿੰਦਰ ਕੁਮਾਰ,ਤੋਂ ਇਲਾਵਾ ਸਕੂਲੀ ਸਟਾਫ ਅਤੇ ਵਿਦਿਆਰਥੀ ਹਾਜਰ ਸਨ।


NO COMMENTS