*ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਵੱਲੋਂ ਗਊਸ਼ਾਲਾ ਭਵਨ ਮਾਨਸਾ ਵਿਖੇ ਕਥਾ ਦੀ ਸਮਾਪਤੀ*

0
37

ਮਾਨਸਾ 05 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ ):

ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਵੱਲੋਂ ਮਿਤੀ 04-09-2023 ਨੂੰ ਗਊਸ਼ਾਲਾ ਭਵਨ ਮਾਨਸਾ ਵਿਖੇ ਕਥਾ ਦੀ ਸਮਾਪਤੀ ਮੌਕੇ ਤੁਲਸੀ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਬੋਲਦਿਆਂ ਪ੍ਰੀਸ਼ਦ ਦੇ ਪ੍ਰਧਾਨ ਡਾ. ਵਿਨੋਦ ਮਿੱਤਲ ਨੇ ਕਿਹਾ ਕਿ ਹਰੇਕ ਮਨੁੱਖ ਨੂੰ ਆਪਣੇ ਘਰ ਤੁਲਸੀ ਦਾ ਪੌਦਾ ਜਰੂਰ ਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤੁਲਸੀ ਲਾਉਣ ਨਾਲ ਜਿੱਥੇ ਵਾਤਾਵਰਨ ਸ਼ੁੱਧ ਹੁੰਦਾ ਹੈ, ਉੱਥੇ ਹੀ ਇਸਦੇ ਅਨੇਕਾਂ ਫਾਇਦੇ ਵੀ ਹਨ। ਇਸ ਸਮਾਰੋਹ ਦੌਰਾਨ ਲਗਭਗ 150 ਤੁਲਸੀ ਦੇ ਪੌਦੇ ਆਮ ਲੋਕਾਂ ਨੂੰ ਵੰਡੇ ਗਏ। ਇਸ ਮੌਕੇ ਪ੍ਰਾਜੈਕਟ ਚੈਅਰਮੈਨ ਸੁਨੀਲ ਬਾਂਸਲ ਐਡਵੋਕੇਟ ਨੇ ਤੁਲਸੀ ਲਾਉਣ ਦੇ ਢੰਗ ਅਤੇ ਇਸਦੇ ਫਾਇਦੇ ਵੀ ਆਮ ਲੋਕਾਂ ਨੂੰ ਦੱਸੇ। ਉਨ੍ਹਾਂ ਕਿਹਾ ਕਿ ਪ੍ਰੀਸ਼ਦ ਵੱਲੋਂ ਸਮੇਂ-ਸਮੇਂ ‘ਤੇ ਅਜਿਹੇ ਲੋਕ ਭਲਾਈ ਦੇ ਪ੍ਰਾਜੈਕਟ ਆਉਣ ਵਾਲੇ ਸਮੇਂ ਵਿੱਚ ਵੀ ਲਗਾਏ ਜਾਣਗੇ। ਇਸ ਸਮਾਰੋਹ ਦੌਰਾਨ ਪ੍ਰੀਸ਼ਦ ਦੇ ਪ੍ਰਧਾਨ ਡਾ. ਵਿਨੋਦ ਮਿੱਤਲ , ਸੈਕਟਰੀ ਅਰੁਣ ਗੁਪਤਾ, ਕੈਸ਼ੀਅਰ ਈਸ਼ਵਰ ਗੋਇਲ, ਪ੍ਰਾਜੈਕਟ ਚੈਅਰਮੈਨ ਸੁਨੀਲ ਬਾਂਸਲ ਅਤੇ ਸਮੂਹ ਮੈਂਬਰ ਹਾਜ਼ਰ ਸਨ।

NO COMMENTS