*ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਵੱਲੋਂ ਵਾਤਾਵਰਨ ਦਿਵਸ ਨੂੰ ਸਮਰਪਿਤ ਪੋਸਟਰ ਮੈਕਿੰਗ ਮੁਕਾਬਲੇ ਕਰਵਾਏ ਗਏ*

0
9

ਮਾਨਸਾ, 29 ਮਈ:-  (ਸਾਰਾ ਯਹਾਂ/   ਗੁਰਪ੍ਰੀਤ ਧਾਲੀਵਾਲ)ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਵਲੋਂ ਵਿਸ਼ਵ ਵਾਤਾਵਰਨ ਦਿਵਸ ਦੇ ਮੱਦੇਨਜ਼ਰ ਵਿੱਦਿਆ ਭਾਰਤੀ ਸਕੂਲ ਮਾਨਸਾ ਵਿਖੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦਾ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ।  ਇਸ ਮੁਕਾਬਲੇ ਵਿੱਚ ਮਾਨਸਾ ਸਹਿਰ ਦੇ ਲਗਭਗ 17 ਸਕੂਲਾਂ ਦੇ 200 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।  ਸਭ ਤੋਂ ਪਹਿਲਾਂ ਪ੍ਰੀਸ਼ਦ ਦੇ ਪ੍ਰਧਾਨ ਡਾ. ਵਿਨੋਦ ਮਿੱਤਲ ਜੀ ਵੱਲੋਂ ਪੰਡਾਲ ਵਿੱਚ ਹਾਜ਼ਰੀਨ ਸਾਰਿਆ ਦਾ ਸਵਾਗਤ ਕੀਤਾ ਗਿਆ।  ਉਨ੍ਹਾਂ ਇਸ ਮੁਕਾਬਲੇ ਨੂੰ ਕਰਵਾਉਣ ਦੇ ਮੰਤਵ ਬਾਰੇ ਵਿਸਥਾਰ ਵਿੱਚ ਦੱਸਦਿਆ ਕਿਹਾ ਕਿ ਵਰਤਮਾਨ ਸਮੇਂ ਸਾਡਾ ਸਮੁੱਚਾ ਆਲਾ-ਦੁਆਲਾ ਗੰਧਲਾ ਹੋ ਰਿਹਾ ਹੈ ਅਤੇ ਜੇਕਰ ਇਸ ਨੂੰ ਬਚਾਉਣ ਲਈ ਫੋਰੀ ਯਤਨ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਇਸਦੇ  ਭਿਆਨਕ ਸਿੱਟੇ ਨਿਕਲਣਗੇ।  ਉਨ੍ਹਾਂ ਸਾਰੇ ਬੱਚਿਆਂ ਅਤੇ ਵੱਡਿਆ ਨੂੰ ਇੱਕ-ਇੱਕ ਰੁੱਖ ਲਗਾਉਣ ਲਈ ਵੀ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼੍ਰੀਮਤੀ ਤੇਜਿੰਦਰ ਕੌਰ ਜੀ ਜਿਲ੍ਹਾ ਭਾਸ਼ਾ ਅਫਸਰ ਮਾਨਸਾ ਨੇ ਵਾਤਾਵਰਨ ਦਿਵਸ ਨੂੰ ਸਮਰਪਿਤ ਕਵਿਤਾ ਬੱਚਿਆਂ ਨੂੰ ਸੁਣਾਈ ਅਤੇ ਭਾਸ਼ਾ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਵਿੱਚ ਦੱਸਿਆ।  ਇਹ ਮੁਕਾਬਲਾ ਦੋ ਗਰੁੱਪਾਂ ਜੂਨੀਅਰ ਗਰੁੱਪ ਪੰਜਵੀਂ ਤੋਂ ਅੱਠਵੀਂ ਅਤੇ ਸੀਨੀਅਰ ਗਰੁੱਪ ਨੌਵੀਂ ਤੋਂ ਬਾਰ੍ਹਵੀਂ ਵਿੱਚ ਕਰਵਾਇਆ ਗਿਆ। ਇਸਦੇ ਨਾਲ ਹੀ ਪ੍ਰੋਜੈਕਟ ਚੈਅਰਮੈਨ  ਸੁਰਿੰਦਰ ਮਿੱਤਲ ਜੀ ਵਲੋਂ ਬੱਚਿਆਂ ਨੂੰ ਵਾਤਾਵਰਣ ਦਿਵਸ ਸੰਬੰਧੀ ਜਾਣਕਾਰੀ ਦਿੱਤੀ ਗਈ ਅਤੇ ਉਨਾਂ ਵਲੋਂ ਸਾਰੇ ਹੀ ਪਹੁੰਚੇ ਮੁੱਖ ਮਹਿਮਾਨਾਂ ਅਤੇ ਜੱਜ ਸਾਹਿਬਾਨਾਂ ਦਾ ਸਵਾਗਤ ਕੀਤਾ ਗਿਆ। ਸਟੇਜ ਸੈਕਟਰੀ ਸ਼੍ਰੀ ਸੋਨੀ ਸਿੰਗਲਾ ਜੀ ਵਲੋਂ ਬੱਚਿਆਂ ਨੂੰ ਅੱਜ ਦੇ ਜੱਜ ਸ਼੍ਰੀ ਕੁਲਵਿੰਦਰ ਸਿੰਘ ਪੰਜਾਬੀ ਮਾਸਟਰ ਸਸਸ ਨੰਗਲ ਕਲਾਂ ਅਤੇ ਸ਼੍ਰੀ ਹਰਦੀਪ ਸਿੰਘ ਆਰਟ ਐਂਡ ਕਰਾਫਟ ਮਾਸਟਰ ਜੇ. ਆਰ. ਮਿਲੇਨੀਅਮ ਸਕੂਲ ਬਾਰੇ ਦੱਸਿਆ ਗਿਆ।  ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਦੇ ਸੀਨੀਅਰ ਮੈਂਬਰ ਜੀ.ਡੀ. ਭਾਟੀਆ ਜੀ ਵਲੋਂ ਪ੍ਰੀਸ਼ਦ ਦੁਆਰਾ ਲਾਏ ਜਾਂਦੇ ਪ੍ਰੋਜੈਕਟਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਕਿ ਕਿਵੇਂ ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਲੋਕ ਭਲਾਈ ਅਤੇ ਸੰਸਕਾਰਾਂ ਦੇ ਕੰਮਾਂ ਨੂੰ ਅੱਗੇ ਵਧਾ ਰਹੀ ਹੈ। ਇਸ ਤੋਂ ਬਾਅਦ ਸਰਕਾਰੀ ਸੈਕੰਡਰੀ ਕੰਨਿਆ ਸਕੂਲ ਮਾਨਸਾ ਦੀਆਂ ਦੋ ਵਿਦਿਆਰਥਣਾਂ ਗੁਰਸੀਰਤ ਕੌਰ ਅਤੇ ਕਾਮਨਾ ਅਰੋੜਾ ਵੱਲੋਂ  ਆਪਣੀਆਂ ਗੈਸਟ ਆਇਟਮਾਂ ਪੇਸ਼ ਕੀਤੀਆਂ ਗਈਆ। ਇਸ ਕੰਪੀਟਿਸ਼ਨ  ਵਿੱਚ ਜੁਨੀਅਰ ਗਰੁੱਪ ਵਿੱਚੋਂ  ਵਿਦਿਆ ਭਾਰਤੀ ਦੇ ਬੱਚਿਆਂ ਅਰਸ਼ਦੀਪ ਕੌਰ ਨੇ ਪਹਿਲੀ, ਜਸ਼ਨਦੀਪ ਕੌਰ ਨੇ ਦੂਸਰੀ ਅਤੇ ਅਮੀਸ਼ਾ ਸੈਂਟ ਜੇਵੀਅਰ ਸਕੂਲ ਦੀ ਵਿਦਿਆਰਥਣ ਨੇ ਤੀਸਰੀ ਪੁਜ਼ੀਸ਼ਨ ਹਾਸਿਲ ਕੀਤੀ। ਸੀਨੀਅਰ ਗਰੁੱਪ ਵਿੱਚੋਂ ਪ੍ਰਭਨੂਰ ਕੌਰ ਸ.ਸ.ਸ. ਕੋ-ਐੱਡ ਸਕੂਲ ਮਾਨਸਾ ਨੇ ਪਹਿਲੀ,  ਜੰਨਤ ਡੀ.ਏ.ਵੀ. ਸਕੂਲ ਨੇ ਦੂਸਰੀ ਅਤੇ ਤੀਸਰੀ ਪੁਜ਼ੀਸ਼ਨ ਕ੍ਰਿਸ਼ ਬਾਂਸਲ ਸਿੰਘਲ ਸਟਾਰ ਸਕੂਲ ਨੇ ਪ੍ਰਾਪਤ ਕੀਤੀ। ਇਸ ਪ੍ਰੋਗਰਾਮ ਦੌਰਾਨ ਪ੍ਰੀਸ਼ਦ ਵਲੋਂ ਬੱਚਿਆਂ ਨੂੰ ਰਿਫਰੈਸ਼ਮੈਟ ਦਿੱਤੀ ਗਈ ਜਿਸ ਦੀ ਪੂਰੀ ਜਿੰਮੇਵਾਰੀ ਕਪਿਲ ਦੇਵ, ਰਿੰਕੂ ਮਿੱਤਲ ਅਤੇ ਰਮੇਸ਼ ਕੁਮਾਰ ਅਤੇ ਨੀਰਜ ਬਾਂਸਲ ਜੀ ਨੇ ਨਿਭਾਈ। ਬੱਚਿਆਂ ਦੀ ਰਜਿਸ਼ਟ੍ਰੇਸ਼ਨ ਪ੍ਰੀਸ਼ਦ ਦੇ ਸੈਕਟਰੀ ਸ਼੍ਰੀ ਅਰੁਣ ਗੁਪਤਾ, ਸੋਨੀ ਸਿੰਗਲਾ, ਨੀਰਜ ਬਾਂਸਲ ਅਤੇ ਰਮੇਸ਼ ਮਿੱਤਲ ਵੱਲੋਂ ਨਿਭਾਈ ਗਈ। ਅਖੀਰ ਵਿੱਚ ਪ੍ਰੀਸ਼ਦ ਪ੍ਰਧਾਨ ਡਾ. ਵਿਨੋਦ ਮਿੱਤਲ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ। ਪ੍ਰੀਸ਼ਦ ਦੇ ਹਾਜ਼ਰੀਨ ਸਾਰੇ ਮੈਂਬਰਾਂ ਵੱਲੋਂ ਜੇਤੂ ਬੱਚਿਆ, ਮੁੱਖ ਮਹਿਮਾਨ ਅਤੇ ਜੱਜ ਸਾਹਿਬਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਨਾਮ ਵੰਡ ਸਮਾਗਮ ਸਮੇਂ ਸਕੂਲ ਦਾ ਹਾਲ ਖਚਾਖਚ ਭਰਿਆ ਹੋਇਆ ਸੀ ਅਤੇ ਥਾਂ ਦੀ ਘਾਟ ਕਰਕੇ ਕੁਝ ਮਾਪਿਆਂ ਨੂੰ ਇਹ ਪ੍ਰੋਗਰਾਮ ਖੜ ਕੇ ਵੀ ਦੇਖਣਾ ਪਿਆ।  ਪ੍ਰੀਸ਼ਦ ਦੇ ਮਹਿਲਾ ਸੰਯੋਜਕਾਂ ਸ਼੍ਰੀਮਤੀ ਸੰਤੋਸ਼ ਭਾਟੀਆ ਜੀ, ਸੈਕਟਰੀ ਅਰੁਣ ਗੁਪਤਾ ਅਤੇ ਸਟੇਟ ਕਮੇਟੀ ਮੈਂਬਰ ਸ਼੍ਰੀ ਰਾਜਿੰਦਰ ਗਰਗ ਜੀ ਵੱਲੋਂ ਵੀ ਬੱਚਿਆਂ ਨੂੰ ਵਾਤਾਵਰਨ ਬਚਾਓ ਦਾ ਹੌਕਾ ਦਿੰਦਿਆਂ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਤਰ੍ਹਾਂ ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਵੱਲੋਂ ਕਰਵਾਇਆ ਅੱਜ ਦਾ ਇਹ ਵਾਤਾਵਰਨ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਵਾਤਾਵਰਨ ਬਚਾਓ ਬਾਰੇ ਲੋਕਾਂ ਨੂੰ ਜਾਗਰੂਕ ਕਰਦਾ ਯਾਦਗਾਰੀ ਹੋ ਨਿਬੜਿਆ। ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਅਤੇ ਪ੍ਰੀਸ਼ਦ ਦੇ ਮੈਂਬਰ ਹਾਜ਼ਰ ਸਨ ।

NO COMMENTS