ਭਾਰਤ ਬੰਦ ਦੇ ਸੱਦੇ ‘ਤੇ ਬੁਢਲਾਡਾ ਮੁਕੰਮਲ ਬੰਦ..!!

0
30

ਬੁਢਲਾਡਾ 8,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਅੱਜ ਦੇਸ਼ ਵਿਆਪੀ ਸੱਦੇ ‘ਤੇ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵਿੱਚ ਸ਼ਾਮਲ ਜਥੇਬੰਦੀਆਂ ਦੀ ਅਗਵਾਈ ਵਿੱਚ ਇੱਥੋਂ ਦੇ ਆਈ ਟੀ ਆਈ ਚੌਕ ਵਿਖੇ ਚਾਰ ਘੰਟੇ ਮੁਕੰਮਲ ਚੱਕਾ ਜਾਮ ਕੀਤਾ ਗਿਆ । ਦੇਸ਼ ਵਿਆਪੀ ਭਾਰਤ ਬੰਦ ਦੇ ਸੱਦੇ ‘ਤੇ ਬੁਢਲਾਡਾ ਸ਼ਹਿਰ ਪੂਰਨ ਰੂਪ ਵਿੱਚ ਬੰਦ ਰਿਹਾ।       ਆਈ ਟੀ ਆਈ ਚੌਕ ਵਿਖੇ ਸਵੇਰ ਸਮੇਂ ਹੀ ਕਿਸਾਨ-ਮਜਦੂਰ ਅਤੇ ਸ਼ਹਿਰੀ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਤਕਰੀਬਨ ਸਵੇਰੇ 11 ਵਜੇ ਹਜ਼ਾਰਾਂ ਲੋਕ ‘ਕੱਠੇ ਹੋ ਗਏ ਅਤੇ ਆਵਾਜਾਈ ਠੱਪ ਕਰ ਦਿੱਤੀ ।  ਇਸ ਮੌਕੇ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ , ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਰਾਮਫਲ ਸਿੰਘ ਚੱਕ ਅਲੀਸ਼ੇਰ , ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਸੂਬਾਈ ਆਗੂ ਕੁਲਦੀਪ ਸਿੰਘ ਚੱਕ ਭਾਈਕੇ , ਆਲ ਇੰਡੀਆ ਕਿਸਾਨ ਸਭਾ ਦੇ ਸੂਬਾਈ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਜਮਹੂਰੀ ਕਿਸਾਨ ਸਭਾ ਦੇ ਸੀਨੀਅਰ ਆਗੂ ਮਾ.ਛੱਜੂ ਰਾਮ ਰਿਸ਼ੀ , ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਿਲ੍ਹਾ ਆਗੂ ਦਰਸ਼ਨ ਸਿੰਘ ਟਾਹਲੀਆਂ , ਕੁੱਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਆਗੂ ਭੁਪਿੰਦਰ ਸਿੰਘ ਗੁਰਨੇ ਅਤੇਆੜਤੀਆ ਐਸੋਸੀਏਸ਼ਨ ਜਿਲ੍ਹਾ ਮਾਨਸਾ ਦੇ ਪ੍ਰਧਾਨ ਪ੍ਰੇਮ ਸਿੰਘ ਦੋਦੜਾ ਨੇ ਸੰਬੋਧਨ ਕੀਤਾ ।   ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਖਿਲਾਫ਼ ਅੱਜ ਦੇ ਸਫਲ ਭਾਰਤ ਬੰਦ ਐਕਸ਼ਨ ਨਾਲ ਸਰਕਾਰ ਦੇ ਪੁੱਠੇ ਦਿਨਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਅੰਬਾਨੀਆਂ-ਅਡਾਨੀਆਂ ਦੀ ਬੁੱਕਲ ਵਿੱਚ ਬੈਠ ਕੇ ਮੋਦੀ- ਅਮਿਤ ਸ਼ਾਹ ਹੁਣ ਜਨਤਾ ਦੀ ਸੰਗੀ ਘੁੱਟਣ ਵਾਲੇ ਫੈਸਲੇ ਨਹੀਂ ਲੈ ਸਕਣਗੇ। ਲੋਕ ਵਿਰੋਧੀ ਕਾਨੂੰਨ ਅਤੇ ਫੈਸਲੇ ਰੱਦ ਕਰਵਾ ਕੇ ਹੀ ਲੋਕ ਚੁੱਪ ਬੈਠਣਗੇ ।ਹਰਿੰਦਰ ਸਿੰਘ ਸੋਢੀ , ਹਰਮੀਤ ਸਿੰਘ ਬੋੜਾਵਾਲ , ਜਸਵੰਤ ਸਿੰਘ ,ਸੁਖਵਿੰਦਰ ਕੌਰ  ਆਦਿ ਨੇ ਸੰਬੋਧਨ ਕੀਤਾ । 

NO COMMENTS