*ਭਾਰਤ-ਪਾਕਿ ਸ਼ਾਂਤੀ ਅਤੇ ਦੋਸਤੀ ਮਾਰਚ ਭਰਵੇਂ ਉਤਸ਼ਾਹ ਨਾਲ ਵਾਹਗਾ ਬਾਰਡਰ ਲਈ ਮਾਨਸਾ ਤੋਂ ਰਵਾਨਾ*

0
117

ਮਾਨਸਾ, 09 ਅਗਸਤ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸੋਸ਼ਲਿਸਟ ਪਾਰਟੀ ਇੰਡੀਆ ਦੇ ਜਰਨਲ ਸਕੱਤਰ ਅਤੇ ਮੈਗਸਾਸੇ ਐਵਾਰਡ ਵਿਜੇਤਾ ਡਾ.ਸੰਦੀਪ ਪਾਂਡੇ ਅਤੇ ਕੌਮੀ ਮੀਤ ਪ੍ਰਧਾਨ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਦੇਸ਼ ਦੀਆਂ ਰਾਜਨੀਤਕ,ਧਾਰਮਿਕ, ਸਮਾਜਿਕ,ਵਪਾਰਕ,ਕਿਸਾਨ ਧਿਰਾਂ ਨੂੰ ਸੱਦਾ ਦਿੱਤਾ ਕਿ ਭਾਰਤ-ਪਾਕਿ ਸ਼ਾਂਤੀ ਅਤੇ ਵਪਾਰਕ ਮਸਲਿਆਂ ਦੇ ਹੱਲ ਲਈ ਪਾਰਟੀ ਅਤੇ ਨਿੱਜੀ ਹਿੱਤਾਂ ਤੋਂ ਉਪਰ ਉਠਕੇ ਲੋਕ ਵਿਆਪੀ ਲਹਿਰ ਬਣਾਈ ਜਾਵੇ। ਸੋਸ਼ਲਿਸਟ ਪਾਰਟੀ ਇੰਡੀਆ ਦੇ ਕੌਮੀ ਆਗੂ ਸ਼੍ਰੀ ਕਰਤਾਰਪੁਰ ਕਾਰੀਡੋਰ ਤੇ ਪਾਸਪੋਰਟ,20 ਅਮਰੀਕਨ ਡਾਲਰਾਂ ਦੀ ਫ਼ੀਸ ,ਪੰਜਾਬ ਦੇ ਬਾਰਡਰ ਖੋਲ੍ਹਕੇ ਵਪਾਰ ਵਧਾਉਣ ਵਰਗੇ ਅਹਿਮ ਮੁਦਿਆਂ ਨੂੰ ਲੈ ਕੇ ਭਾਰਤ-ਪਾਕਿ ਸ਼ਾਂਤੀ ਅਤੇ ਦੋਸਤੀ ਮਾਰਚ ਨੂੰ ਰਵਾਨਾ ਕਰਨ ਤੋਂ ਪਹਿਲਾ ਸੰਬੋਧਨ ਕਰ ਰਹੇ ਸਨ। ਇਸ ਸ਼ਾਂਤੀ ਮਾਰਚ ਮੌਕੇ ਵੱਖ-ਵੱਖ ਧਾਰਮਿਕ, ਰਾਜਨੀਤਿਕ, ਸਮਾਜਿਕ, ਵਪਾਰਕ,ਕਿਸਾਨ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ, ਜਿੰਨਾਂ ਨੇ ਪੂਰੇ ਉਤਸ਼ਾਹ ਨਾਲ ਸ਼ਾਂਤੀ ਮਾਰਚ ਨੂੰ ਬਾਹਗਾ ਬਾਰਡਰ ਲਈ ਰਵਾਨਾ ਕੀਤਾ।

               ਪਾਰਟੀ ਦੇ ਸੂਬਾ ਪ੍ਰਧਾਨ  ਓਮ ਸਿੰਘ ਸਟਿਆਣਾ ਅਤੇ ਜਨਰਲ ਸਕੱਤਰ ਬਲਰਾਜ ਨੰਗਲ ਨੇ ਦੱਸਿਆ ਲੰਬੇ ਸਮੇਂ ਤੋਂ ਭਾਰਤ-ਪਾਕਿ ਸਬੰਧਾਂ ਵਿੱਚ ਆਈ ਖਟਾਸ ਨੂੰ ਖ਼ਤਮ ਕਰਨ ਅਤੇ ਦੋਵਾਂ ਦੇਸ਼ਾਂ ਦਰਮਿਆਨ ਟਰੇਡ ਨੂੰ ਮੁੜ ਸੁਰਜੀਤ ਕਰਨ ਲਈ ਭਾਰਤ ਛੱਡੋ ਅੰਦੋਲਣ ਦੇ ਦਿਹਾੜੇ 9 ਅਗਸਤ ਤੋਂ 14 ਅਗਸਤ ਤੱਕ ਮਾਨਸਾ ਸ਼ਹਿਰ ਤੋਂ ਲੈਕੇ ਅਟਾਰੀ ਸਰਹੱਦ ਤੱਕ ਸ਼ਾਂਤੀ ਅਤੇ ਦੋਸਤੀ ਦਾ ਪੈਗਾਮ ਲੈਕੇ ਕੱਢਿਆ ਜਾ ਰਿਹਾ ਮਾਰਚ ਜੋ ਕਿ ਕਈ ਪੜਾਵਾਂ ਵਿਚੋਂ ਹੁੰਦਾ ਹੋਇਆ 13 ਅਗਸਤ ਨੂੰ ਜੱਲ੍ਹਿਆਂ ਵਾਲ਼ੇ ਬਾਗ਼ ਵਿੱਚ ਆਜ਼ਾਦੀ ਦੀ ਲੜਾਈ ਦਾ ਮੁੱਢ ਬੰਨ੍ਹਣ ਵਾਲ਼ੇ ਗੁੰਮਨਾਮ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੋਇਆ ਹਿੰਦ-ਪਾਕ ਫ਼ਰੈਂਡਸ਼ਿੱਪ ਸੋਸਾਇਟੀ ਨਾਲ ਮਿਲਕੇ ਅੱਧੀ ਰਾਤ ਨੂੰ ਆਟਾਰੀ-ਵਾਹਗਾ ਸਰਹੱਦ ਤੇ ਮੋਮਬੱਤੀਆਂ ਜਗਾਵੇਗਾ।

            ਆਮ ਆਦਮੀ ਪਾਰਟੀ ਦੇ ਵਿਧਾਇਕ ਡਾ.ਵਿਜੈ ਸਿੰਗਲਾ, ਰੰਗਕਰਮੀ ਮਨਜੀਤ ਕੌਰ ਔਲਖ,ਵਾਇਸ ਆਫ਼ ਮਾਨਸਾ ਦੇ ਪ੍ਰਧਾਨ ਡਾ.ਜਨਕ ਰਾਜ ਸਿੰਗਲਾ,ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਰੁਲਦੂ ਸਿੰਘ,ਸੂਬਾਈ ਕਿਸਾਨ ਆਗੂ ਬੋਘ ਸਿੰਘ,ਕਿਸਾਨ ਆਗੂ ਜੁਗਰਾਜ ਸਿੰਘ,ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਸੂਬਾਈ ਆਗੂ ਰਾਜਵਿੰਦਰ ਰਾਣਾ, ਰਾਜਿੰਦਰ ਕੌਰ ਦਾਨੀ, ਸਰਬਜੀਤ ਕੌਸ਼ਲ, ਬਲਜਿੰਦਰ ਸੰਗੀਲਾ,ਮੇਘ ਰਾਜ ਰੱਲਾ,ਮੁਸਲਿਮ ਭਲਾਈ ਫਰੰਟ ਹੰਸ ਰਾਜ ਮੋਫ਼ਰ ਨੇ ਕਿਹਾ ਕਿ ਦੋਵੇਂ ਦੇਸ਼ਾਂ ਨੂੰ ਦੁਸ਼ਮਣੀ ਛੱਡਕੇ ਸ਼ਾਂਤੀ ਦਾ ਰਾਹ ਅਪਣਾਉਣਾ ਚਾਹੀਦਾ ਹੈ।

          ਇਸ ਮੌਕੇ ਸਾਹਿਤਕਾਰ ਰਾਜ ਜੋਸ਼ੀ, ਦਰਸ਼ਨ ਜੋਗਾ, ਗੁਰਮੇਲ ਕੌਰ ਜੋਸ਼ੀ, ਸਮਾਜ ਸੇਵੀ ਜੀਤ, ਚਰਨਜੀਤ ਸਿੰਘ,ਦਰਸ਼ਨ ਸਿੰਘ ਨੰਗਲ, ਗੁਰਜੰਟ ਸਿੰਘ,ਦਹੀਆ, ਹਰਜੀਵਨ ਸਰਾਂ,ਸ਼ਹਿਨਾਜ਼ ਅਲੀ,ਹਾਜੀ ਉਮਰਦੀਨ, ਬੂਟਾ ਸਿੰਘ ਰੱਲਾ, ਸੁਨੀਤਾ ਸ਼ਰਮਾ,ਉਗਰ ਸਿੰਘ, ਜਗਦੀਸ਼ ਕੁਮਾਰ ਹਰਿਆਣਵੀ,ਉਗਰ ਸਿੰਘ,ਸੰਜੀਵ ਪਿੰਕਾ,ਵਰਿੰਦਰ ਕੁਮਾਰ, ਸੁਭਾਸ਼ ਬਿਟੂ ਨੇ ਕਿਹਾ ਕਿ ਰੀਟਰੀਟ ਸੈਰਾਮਨੀ ਬੰਦ ਹੋਣੀ ਚਾਹੀਦੀ ਹੈ ਉਹ ਨਫ਼ਰਤ ਫੈਲਾਉਣ ਦੀ ਹੀ ਕੰਮ ਕਰਦੀ ਹੈ।

NO COMMENTS