*ਭਾਰਤ ਨੇ ਅਫਗਾਨਿਸਤਾਨ ਲਈ ਰਵਾਨਾ ਕੀਤੇ ਕਣਕ ਦੇ ਭਰੇ 40 ਟਰੱਕ*

0
24

 ਅੰਮ੍ਰਿਤਸਰ  15 ,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼ ): ਭਾਰਤ ਨੇ ਅਫਗਾਨਿਸਤਾਨ ਲਈ ਕਣਕ ਦੇ ਭਰੇ 40 ਟਰੱਕ ਰਵਾਨਾ ਕੀਤੇ ਹਨ। ਕਸਟਮ ਕਮਿਸ਼ਨਰ ਰਾਹੁਲ ਨਾਂਗਰੇ ਨੇ ਭਾਰਤੀ ਤਿਰੰਗਾ ਝੰਡਾ ਦਿਖਾ ਕੇ ਅਫਗਾਨ ਟਰੱਕਾਂ ਨੂੰ ਰਵਾਨਾ ਕੀਤਾ ਹੈ। ਬਾਰਸ਼ ਦੇ ਕਾਰਨ ਕਣਕ ਦੀ ਖੇਪ ਰੁਕੀ ਹੋਈ ਸੀ। ਭਾਰਤ ਵੱਲੋਂ ਅੱਜ ਅਫਗਾਨਿਸਤਾਨ ਨੂੰ  2000 ਮੀਟ੍ਰਿਕ ਟਨ ਕਣਕ ਦੀ ਖੇਪ ਭੇਜੀ ਜਾਵੇਗੀ। 

ਜਾਣਕਾਰੀ ਅਨੁਸਾਰ ਅੱਜ ਦੋ ਵਜੇ ਬਾਰਸ਼ ਰੁਕਣ ਤੋਂ ਬਾਅਦ ਲੋਡਿੰਗ ਸ਼ੁਰੂ ਕੀਤੀ ਗਈ ਹੈ।  ਕਣਕ ਦੀ ਖੇਪ 39 ਟਰੱਕਾਂ ਰਾਹੀਂ ਪਾਕਿਸਤਾਨ ਰਸਤਿਓਂ ਅੱਜ ਅਫਗਾਨਿਸਤਾਨ ਜਾਵੇਗੀ। ਅਫਗਾਨਿਸਤਾਨ ਦੇ ਜਲਾਲਾਬਾਦ ‘ਚ ਕਣਕ ਪੁੱਜੇਗੀ। ਕਣਕ ਦੀ ਸੱਤਵੀ ਖੇਪ ਬਾਰਸ਼ ਕਾਰਣ ਫਸੀ ਹੋਈ ਸੀ। 

40 ਦੇ ਕਰੀਬ ਟਰੱਕ ਹਾਲੇ ਵੀ ਵਾਹਘਾ (ਪਾਕਿਸਤਾਨ) ਵਾਲੇ ਪਾਸੇ ਅਟਕੇ ਹੋਏ ਹਨ ਤੇ ਇਸ ਖੇਪ ਦੀ ਰਵਾਨਗੀ ਤੋਂ ਬਾਅਦ ਟਰੱਕ ਭਾਰਤ ਦਾਖਲ ਹੋਣਗੇ। ਜੇਕਰ ਇਨ੍ਹਾਂ ਨੂੰ ਭਾਰਤ ਸਰਕਾਰ ਇਜਾਜਤ ਦੇਵੇਗੀ, ਕਿਉੰਕਿ ਅੱਜ ਤੱਕ 15 ਜੁਲਾਈ ਤਕ ਹੀ ਖੇਪ ਭੇਜਣ ਦੀ ਇਜਾਜਤ ਸੀ। ਬਾਕੀ ਪੈਡਿੰਗ ਖੇਪ 12000 ਮੀਟ੍ਰਿਕ ਟਨ ਦੀ ਇਜਾਜਤ ਭਾਰਤ ਸਰਕਾਰ ਵੱਖਰੇ ਤੌਰ ‘ਤੇ ਦੇ ਸਕਦੀ ਹੈ।  

ਹੁਣ ਤਕ

36000 ਮੀਟ੍ਰਿਕ ਟਨ ਕਣਕ ਭੇਜ ਚੁੱਕਾ ਹੈ ਭਾਰਤ

ਵਰਲਡ ਫੂਡ ਪ੍ਰੋਗਰਾਮ ਤਹਿਤ ਭਾਰਤ ਵੱਲੋਂ ਕੀਤੇ ਵਾਦੇ ਮੁਤਾਬਕ ਭਾਰਤ ਨੇ ਇਨਸਾਨੀਅਤ ਦੇ ਨਾਤੇ ਅਫਗਾਨਿਸਤਾਨ ਦੇ ਹਾਲਾਤਾਂ ਨੂੰ ਦੇਖਦੇ ਤੇ ਕਣਕ ਦੀ ਕਮੀ ਕਾਰਨ ਅਫਗਾਨਿਸਤਾਨ ਨੂੰ 50000 ਮੀਟ੍ਰਿਕ ਟਨ ਕਣਕ ਭੇਜਣ ਦਾ ਵਾਦਾ ਕੀਤਾ ਸੀ ਤੇ ਬਕਾਇਦਾ ਪਾਕਿਸਤਾਨ ਤੋਂ ਟਰਾਂਜਿਟ ਰੂਟ ਵੀ ਮੰਗਿਆ ਸੀ, ਜਿਸ ‘ਤੇ ਪਾਕਿਸਤਾਨ ਨੇ ਨਵੰਬਰ 2021 ‘ਚ ਰਜ਼ਾਮੰਦੀ ਦੇ ਦਿੱਤੀ ਸੀ ਤੇ ਭਾਰਤ ਨੇ ਪਹਿਲੀ ਖੇਪ 22 ਫਰਵਰੀ 2022 ਨੂੰ ਭੇਜ ਦਿੱਤੀ ਸੀ। ਭਾਰਤ ਵੱਲੋਂ ਕਣਕ ਤੋਂ ਇਲਾਵਾ ਅਫਗਾਨਿਸਤਾਨ ਨੂੰ ਦਵਾਈਆਂ ਤੇ ਕੋਵਿਡ ਵੈਕਸੀਨੇਸ਼ਨ ਵੀ ਭੇਜੀ ਜਾ ਚੁੱਕੀ ਹੈ।

NO COMMENTS