*ਭਾਰਤ ਨੂੰ ਕੋਰੋਨਾ ਨੇ ਜਕੜਿਆ, ਅੱਜ ਫਿਰ ਹੈਰਾਨ ਕਰਨ ਵਾਲੇ ਅੰਕੜੇ*

0
99

ਨਵੀਂ ਦਿੱਲੀ 25ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਦੇਸ਼ ‘ਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਹਰ ਦਿਨ ਵਧਦਾ ਜਾ ਰਿਹਾ ਹੈ। ਹਰ ਰੋਜ਼ ਕਰੀਬ ਤਿੰਨ ਲੱਖ ਤੋਂ ਜ਼ਿਆਦਾ ਕੋਰੋਨਾ ਕੇਸ ਸਾਹਮਣੇ ਆਉਣ ਲੱਗੇ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਚ 3,49,691 ਨਵੇਂ ਕੋਰੋਨਾ ਕੇਸ ਆਏ ਜਦਕਿ 2,767 ਦੀ ਮੌਤ ਕੋਰੋਨਾ ਕਾਰਨ ਹੋਈ ਹੈ।

ਹਾਲਾਂਕਿ 2,17,113 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਸ਼ੁੱਕਰਵਾਰ ਦੇਸ਼ ਚ 3,46,786 ਨਵੇਂ ਕੇਸ ਸਾਹਮਣੇ ਆਏ ਸਨ। ਬੀਤੇ ਚਾਰ ਦਿਨਾਂ ‘ਚ ਦੇਸ਼ ਚ 1.3 ਮਿਲੀਅਨ ਤੋਂ ਜ਼ਿਆਦਾ ਕੇਸ ਆ ਚੁੱਕੇ ਹਨ। 21 ਅਪ੍ਰੈਲ ਤੋਂ ਲੈਕੇ 24 ਅਪ੍ਰੈਲ ਤਕ ਕ੍ਰਮਵਾਰ 3.14 ਲੱਖ, 3.32 ਲੱਖ, 3.46 ਲੱਖ, 3.49 ਲੱਖ ਕੇਸ ਦਰਜ ਕੀਤੇ ਗਏ ਹਨ। ਇਹ ਅੰਕੜਾ ਦੁਨੀਆਂ ਦੇ ਕਿਸੇ ਵੀ ਦੇਸ਼ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ।

ਦੇਸ਼ ‘ਚ ਅੱਜ ਕੋਰੋਨਾ ਦੀ ਤਾਜ਼ਾ ਸਥਿਤੀ

ਕੁੱਲ ਕੋਰੋਨਾ ਕੇਸ: 1,69,60,172
ਕੁੱਲ ਠੀਕ ਹੋਏ ਮਰੀਜ਼: 1,40,85,110  
ਕੁੱਲ ਮੌਤਾਂ: 1,92,311
ਕੁੱਲ ਐਕਟਿਵ ਕੇਸ: 26,82,751
ਕੁੱਲ ਟੀਕਾਕਰਨ: 14,09,16,417

ਦਿੱਲੀ ‘ਚ ਕੋਰੋਨਾ ਨਾਲ ਇਕ ਦਿਨ ‘ਚ 357 ਮੌਤਾਂ

ਦਿੱਲੀ ਚ ਬੀਤੇ 24 ਘੰਟਿਆਂ ‘ਚ ਕੋਰੋਨਾ ਨਾਲ 357 ਲੋਕਾਂ ਦੀ ਮੌਤ ਹੋਈ ਹੈ। ਰਾਜਧਾਨੀ ‘ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਇਹ ਨਵਾਂ ਰਿਕਾਰਡ ਹੈ। ਹੁਣ ਤਕ ਕੁੱਲ ਕੋਰੋਨਾ ਨਾਲ 13, 898 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਫਿਲਹਾਲ ਦਿੱਲੀ ‘ਚ 93,080 ਐਕਟਿਵ ਕੋਰੋਨਾ ਮਰੀਜ਼ ਹਨ। ਇਨ੍ਹਾਂ ‘ਚੋਂ 50, 285 ਕੋਰੋਨਾ ਰੋਗੀ ਹੋਮ ਆਇਸੋਲੇਟ ਹਨ।

ਦਿੱਲੀ ‘ਚ ਵਧ ਸਕਦਾ ਲੌਕਡਾਊਨ

ਸ਼ ਦੀ ਰਾਜਧਾਨੀ ਦਿੱਲੀ ‘ਚ ਇੱਕ ਹਫਤਾ ਪਹਿਲਾਂ ਲਾਏ ਗਏ ਪੂਰਨ ਲੌਕਡਾਊਨ ਦੇ ਬਾਵਜੂਦ ਕੋਰੋਨਾ ਇਨਫੈਕਸ਼ਨ ਦੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਅਜਿਹੇ ‘ਚ ਦਿੱਲੀ ਸਰਕਾਰ ਕੁਝ ਹੋਰ ਦਿਨ ਲਈ ਲੌਕਡਾਊਨ ਨੂੰ ਵਿਸਥਾਰ ਦੇਣ ‘ਤੇ ਵਿਚਾਰ ਕਰ ਰਹੀ ਹੈ। ਉੱਥੇ ਹੀ ਦਿੱਲੀ ਦੇ 70 ਫੀਸਦ ਕਾਰੋਬਾਰੀ ਲੌਕਡਾਊਨ ਨੂੰ 26 ਅਪ੍ਰੈਲ ਤੋਂ ਹੋਰ ਅੱਗੇ ਵਿਸਥਾਰ ਦਿੱਤੇ ਜਾਣ ਦੇ ਪੱਖ ‘ਚ ਹਨ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 19 ਅਪ੍ਰੈਲ ਨੂੰ ਛੇ ਦਿਨ ਦੇ ਲੌਕਡਾਊਨ ਦਾ ਐਲਾਨ ਕੀਤਾ ਸੀ ਜੋ ਸੋਮਵਾਰ ਸਵੇਰ ਪੰਜ ਵਜੇ ਤਕ ਲਾਗੂ ਹੋਵੇਗਾ। ਇਨਫੈਕਸ਼ਨ ਦੀ ਲੜੀ ਤੋੜਨ ਤੇ ਸਿਹਤ ਢਾਂਚੇ ਨੂੰ ਮਜਬੂਤ ਕਰਨ ਲਈ ਇਹ ਲੌਕਡਾਊਨ ਲਾਗੂ ਕੀਤਾ ਗਿਆ ਸੀ। ਦਿੱਲੀ ਸਰਕਾਰ ਦੇ ਇਕ ਸੂਤਰ ਨੇ ਕਿਹਾ, ‘ਘੱਟ ਸਮੇਂ ਲਈ ਲੌਕਡਾਊਨ ਦਾ ਮਕਸਦ ਮਾਮਲਿਆਂ ਦੀ ਸੰਖਿਆਂ ਨੂੰ ਕਾਬੂ ਕਰਨ ਦੇ ਨਾਲ ਹੀ ਸਿਹਤ ਢਾਂਚੇ ਨੂੰ ਮਜਬੂਤੀ ਦੇਣ ਲਈ ਸਮਾਂ ਪ੍ਰਾਪਤ ਕਰਨਾ ਸੀ। ਹਾਲਾਂਕਿ ਹਾਲਾਤ ਖਰਾਬ ਤੋਂ ਬਦਤਰ ਹੋ ਗਏ ਹਨ। ਅਜਿਹੇ ਹਾਲਾਤ ‘ਚ ਇਕ ਹੋਰ ਹਫਤੇ ਲਈ ਲੌਕਡਾਊਨ ਨੂੰ ਵਿਸਥਾਰ ਦੇਣਾ ਇਕ ਸੰਭਵ ਆਪਸ਼ਨ ਹੈ।’

NO COMMENTS