ਚੰਡੀਗੜ੍ਹ: ਭਾਰਤ ‘ਚ ਮਾਨਸੂਨ ਦੇ 15 ਮਈ ਤੋਂ 16 ਮਈ ਤਕ ਦਸਤਕ ਦੇਣ ਦਾ ਅੰਦਾਜ਼ਾ ਹੈ। ਇਸ ਦਿਨ ਅੰਡੇਮਾਨ ਤੇ ਨਿਕੋਬਾਰ ਤੋਂ ਬਾਰਸ਼ ਦੀ ਸ਼ੁਰੂਆਤ ਹੋਵੇਗੀ। ਇਨ੍ਹਾਂ ਦੋ ਦਿਨਾਂ ‘ਚ ਕੁਝ ਥਾਵਾਂ ‘ਤੇ ਭਾਰੀ ਬਾਰਸ਼ ਹੋ ਸਕਦੀ ਹੈ। ਇਸ ਤੋਂ ਬਾਅਦ ਅੰਡੇਮਾਨ ਤੋਂ ਹੁੰਦਾ ਹੋਇਆਂ ਮੌਨਸੂਨ ਜੂਨ ਤਕ ਕੇਰਲ ‘ਚ ਦਸਤਕ ਦੇਵੇਗਾ।
ਕੇਰਲ ਤੋਂ ਅੱਗੇ ਵਧਦਿਆਂ 11 ਜੂਨ ਤਕ ਮੁੰਬਈ ਤੇ 27 ਜੂਨ ਤਕ ਦਿੱਲੀ ਪਹੁੰਚਣ ਦੀ ਸੰਭਾਵਨਾ ਹੈ। ਇਸ ਦੌਰਾਨ ਉੱਤਰ ਪ੍ਰਦੇਸ਼, ਰਾਜਸਥਾਨ, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਚ ਪ੍ਰੀ-ਮਾਨਸੂਨ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।
ਇਨ੍ਹਾਂ ਥਾਵਾਂ ‘ਤੇ ਹਨ੍ਹੇਰੀ ਦੇ ਨਾਲ-ਨਾਲ ਕਿਣਮਿਣ ਹੋਈ ਹੈ ਜਿਸ ਕਾਰਨ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ। ਓਧਰ ਮੌਸਮ ਵਿਭਾਗ ਦਾ ਇਹ ਵੀ ਅਨੁਮਾਨ ਹੈ ਕਿ 15 ਮਈ ਤੋਂ ਬਾਅਦ ਦੇਸ਼ ਦੇ ਅੱਧੇ ਹਿੱਸੇ ‘ਚ ਤਾਪਮਾਨ ਵਧ ਜਾਵੇਗਾ। ਸਮੁੱਚਾ ਉੱਤਰੀ ਭਾਰਤ ਗਰਮ ਲੋਅ ਦਾ ਸਾਹਮਣਾ ਕਰੇਗਾ।