*ਭਾਰਤ ‘ਚ ਜਾਅਲੀ ਕੋਰੋਨਾ ਵੈਕਸੀਨ ਦੀ ਮਿਲੀ ਰਿਪੋਰਟ, ਸਰਕਾਰ ਦੇ ਉੱਡੇ ਹੋਸ਼*

0
252

ਨਵੀਂ ਦਿੱਲੀ (ਸਾਰਾ ਯਹਾਂ)ਭਾਰਤ ‘ਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕੋਰੋਨਾ ਵੈਕਸੀਨ ਦੀ ਦੋ ਤਰ੍ਹਾਂ ਦੀ ਵੈਕਸੀਨ ਬਣਾਈ ਗਈ ਹੈ। ਕੋਵੈਕਸੀਨ ਤੇ ਕੋਵਿਸ਼ਲੀਡ ਵੈਕਸੀਨ। ਪਰ ਇਸ ਦਰਮਿਆਨ ਭਾਰਤ ਚ ਕੋਵਿਸ਼ੀਲਡ ਦੇ ਜਾਅਲੀ ਹੋਣ ਬਾਰੇ ਸੰਸੇ ਪੈਦਾ ਹੋ ਗਏ ਹਨ। ਦਰਅਸਲ ਸੀਰਮ ਇੰਸਟੀਟਿਊਟ ਆਫ ਇੰਡੀਆ ਤੇ ਔਕਸਫੋਰਡ-ਐਸਟ੍ਰੇਜੈਨੇਕਾ ਵੱਲੋਂ ਵਿਕਸਤ ਕੋਵਿਡ ਟੀਕਿਆਂ ਦੀਆਂ ਨਕਲੀ ਸ਼ੀਸ਼ੀਆਂ ਦੀ ਰਿਪੋਰਟ ਮਿਲ ਰਹੀ ਹੈ।

ਪਾਰਦਰਸ਼ੀ ਖਰੀਦ ਤੇ ਸਪਲਾਈ ਪ੍ਰਣਾਲੀ ਰਾਹੀਂ ਕੇਂਦਰ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਸਹੀ ਖੁਰਾਕ ਮੁਹੱਈਆ ਕਰਾਉਣ ਦੇ ਯਤਨਾਂ ਦੇ ਬਾਵਜੂਦ ਵਿਸ਼ਵ ਸਿਹਤ ਸੰਗਠਨ ਵੱਲੋਂ ਘਟੀਆ ਤੇ ਨਕਲੀ ਉਤਪਾਦਾਂ ਦੀ ਨਿਗਰਾਨ ਪ੍ਰਣਾਲੀ ਨੇ ਭਾਰਤ ਤੇ ਯੁਗਾਂਡਾ ‘ਚ ਨਕਲੀ ਕੋਵਿਸ਼ੀਲਡ ਦੀ ਪਛਾਣ ਕੀਤੀ ਹੈ।

WHO ਨੇ ਮੰਗਲਵਾਰ ਦੱਖਣ-ਪੂਰਬੀ ਏਸ਼ੀਆ ਤੇ ਅਫਰੀਕਾ ‘ਚ ਨਕਲੀ ਕੋਵਿਸ਼ੀਲਡ ਦਾ ਹਵਾਲਾ ਦਿੰਦਿਆਂ ਇਕ ਮੈਡੀਕਲ ਉਤਪਾਦ ਚੇਤਾਵਨੀ ਜਾਰੀ ਕੀਤੀ ਹੈ। ਸਰਵਉੱਚ ਗਲੋਬਲ ਪਬਲਿਕ ਹੈਲਥ ਏਜੰਸੀ ਨੇ ਕਿਹਾ ਕਿ ਇਸ ਨੂੰ ਫਰਜ਼ੀ ਉਤਪਾਦਾਂ ਦੀ ਰਿਪੋਰਟ ਜੁਲਾਈ ਤੇ ਅਗਸਤ ‘ਚ ਦਿੱਤੀ ਗਈ ਸੀ। WHO ਦੇ ਮੁਤਾਬਕ ਕੋਵਿਸ਼ੀਲਡ ਨੇ ਭਾਰਤੀ ਨਿਰਮਾਤਾ ਐਸਆਈਆਈ ਨੇ ਪੁਸ਼ਟੀ ਕੀਤੀ ਸੀ ਕਿ ਮਰੀਜ਼ਾਂ ਦੇ ਪੱਧਰ ‘ਤੇ ਰਿਪੋਰਟ ਕੀਤੇ ਕੁਝ ਟੀਕਿਆਂ ਦੀਆਂ ਸ਼ੀਸ਼ੀਆਂ ਨਕਲੀ ਸਨ।

ਸਿਹਤ ਏਜੰਸੀ ਨੇ ਭਾਰਤ ਨੂੰ ਹਸਪਤਾਲਾਂ, ਕਲੀਨਿਕਾਂ, ਸਿਹਤ ਕੇਂਦਰਾ, ਥੋਕ ਵਿਕਰੇਤਾਵਾਂ, ਫਾਰਮੇਸੀਆਂ ਤੇ ਮੈਡੀਕਲ ਉਤਪਾਦਾਂ ਦੇ ਹੋਰ ਸਪਲਾਇਰਸ ‘ਤੇ ਚੌਕਸੀ ਵਧਾਉਣ ਦੀ ਅਪੀਲ ਕੀਤੀ ਹੈ। WHO ਨੇ ਇਨ੍ਹਾਂ ਨਕਲੀ ਉਤਪਾਦਾਂ ਤੋਂ ਪ੍ਰਭਾਵਿਤ ਹੋਣ ਵਾਲੇ ਦੇਸ਼ਾਂ ਤੇ ਖੇਤਰਾਂ ਦੀ ਸਪਲਾਈ ਚੇਨ ਦੇ ਅੰਦਰ ਚੌਕਸੀ ਵਧਾਉਣ ਲਈ ਵੀ ਕਿਹਾ ਹੈ।

NO COMMENTS