ਭਾਰਤ ‘ਚ ਕੋਰੋਨਾ ਦਾ ਵੱਡਾ ਕੇਂਦਰ, 1965 ‘ਚੋਂ 400 ਕੋਰੋਨਾ ਕੇਸ ਮਰਕਜ਼ ਨਾਲ ਸਬੰਧਤ

0
44

ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਦੇਸ਼ ਭਰ ਦੇ ਤਕਰੀਬਨ 9000 ਲੋਕਾਂ ਨੂੰ, ਜੋ ਹਾਲ ਹੀ ਵਿੱਚ ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਦੀ ਤਬਲੀਗੀ ਜਮਾਤ ਵਿੱਚ ਸ਼ਾਮਲ ਹੋਏ ਹਨ, ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਸਾਰੇ ਲੋਕਾਂ ਨੂੰ ਅਲੱਗ ਕੀਤਾ ਗਿਆ ਹੈ। ਨਿਜ਼ਾਮੂਦੀਨ ਲਾਗ ਦਾ ਕੇਂਦਰ ਬਣ ਚੁੱਕਿਆ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਦੇਸ਼ ਭਰ ਵਿੱਚ ਪਾਏ ਗਏ 1965 ਪੋਜ਼ਟਿਵ ਮਾਮਲਿਆਂ ਵਿੱਚੋਂ 400 ਕੇਸ ਨਿਜ਼ਾਮੂਦੀਨ ਮਰਕਜ਼ ਨਾਲ ਸਬੰਧਤ ਹਨ।

ਦੇਸ਼ ਭਰ ਵਿੱਚ ਤਬਲੀਗੀ ਜਮਾਤ ਵਿੱਚ ਪਛਾਣ ਕੀਤੇ 9000 ਲੋਕਾਂ ਵਿੱਚੋਂ 1300 ਵਿਦੇਸ਼ੀ ਹਨ। ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 328 ਨਵੇਂ ਕੇਸ ਸਾਹਮਣੇ ਆਏ ਹਨ। 12 ਲੋਕ ਮਾਰੇ ਗਏ ਹਨ। ਇਸੇ ਦੌਰਾਨ 151 ਲੋਕ ਸਿਹਤਮੰਦ ਹੋ ਗਏ ਹਨ।

ਲਵ ਅਗਰਵਾਲ ਨੇ ਤਬਲੀਗਿਰੀ ਜਮਾਤ ਨਾਲ ਜੁੜੇ ਲੋਕਾਂ ਦੇ ਕੋਰੋਨਾ ਵਾਇਰਸ ਦੇ ਅੰਕੜਿਆਂ ਨੂੰ ਪੇਸ਼ ਕਰਦਿਆਂ ਕਿਹਾ ਕਿ ਤਾਮਿਲਨਾਡੂ ਤੋਂ 173, ਰਾਜਸਥਾਨ ਤੋਂ 11, ਅੰਡੇਮਾਨ ਅਤੇ ਨਿਕੋਬਾਰ ਤੋਂ 9, ਦਿੱਲੀ ਤੋਂ 47, ਤੇਲੰਗਾਨਾ ਤੋਂ 33, ਆਂਧਰਾ ਪ੍ਰਦੇਸ਼ ਤੋਂ 67, ਅਸਾਮ16, ਜੰਮੂ ਕਸ਼ਮੀਰ ਤੋਂ 22 ਤੇ ਪੁਡੂਚੇਰੀ ਤੋਂ ਦੋ ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ।

ਮੁੰਬਈ ਦੀ ਧਾਰਾਵੀ ਤੋਂ ਮਿਲੇ ਮਾਮਲੇ ‘ਤੇ ਲਵ ਅਗਰਵਾਲ ਨੇ ਕਿਹਾ ਕਿ ਉਸ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ। ਇਮਾਰਤ ਵਿੱਚ ਰਹਿੰਦੇ ਸਾਰੇ ਲੋਕਾਂ ਦਾ ਨਮੂਨਾ ਜਾਂਚ ਲਈ ਭੇਜਿਆ ਜਾ ਰਿਹਾ ਹੈ। ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਵਾਇਰਸ ਕਿਸ ਦੇ ਸੰਪਰਕ ਆਉਣ ਨਾਲ ਫੈਲਿਆ ਹੈ।

NO COMMENTS