ਭਾਰਤ ‘ਚ ਇਕ ਦਿਨ ‘ਚ ਆਏ 90,000 ਤੋਂ ਜ਼ਿਆਦਾ ਕੋਰੋਨਾ ਕੇਸ, ਬ੍ਰਾਜ਼ੀਲ ਨੂੰ ਪਛਾੜ ਦੂਜੇ ਸਥਾਨ ‘ਤੇ ਪਹੁੰਚਣ ਦੀ ਤਿਆਰੀ

0
50

Corona, 6 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਭਾਰਤ ‘ਚ ਕੋਰੋਨਾ ਵਾਇਰਸ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਦੇਸ਼ ‘ਚ ਪਹਿਲੀ ਵਾਰ ਇਕ ਦਿਨ ‘ਚ 90,632 ਨਵੇਂ ਮਾਮਲੇ ਸਾਹਮਣੇ ਆਏ। ਉੱਥੇ ਹੀ 24 ਘੰਟਿਆਂ ‘ਚ 1065 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਦੇਸ਼ ‘ਚ ਪੰਜ ਸਤੰਬਰ ਨੂੰ ਹੁਣ ਤਕ ਦੇ ਸਭ ਤੋਂ ਵੱਧ 86,432 ਮਾਮਲੇ ਸਾਹਮਣੇ ਆਏ ਸਨ।

ਭਾਰਤ ‘ਚ ਹੁਣ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ 41 ਲੱਖ, 13 ਹਜ਼ਾਰ ਹੋ ਗਿਆ ਹੈ। ਉੱਥੇ ਹੀ ਬ੍ਰਾਜ਼ੀਲ ‘ਚ ਇਹ ਅੰਕੜਾ 41 ਲੱਖ, 23 ਹਜ਼ਾਰ ਹੈ। ਜਿਸ ਤੋਂ ਸਪਸ਼ਟ ਹੈ ਕਿ ਕੱਲ੍ਹ ਤਕ ਭਾਰਤ ਬ੍ਰਾਜ਼ੀਲ ਨੂੰ ਪਛਾੜ ਕੇ ਦੂਜੇ ਸਥਾਨ ‘ਤੇ ਪਹੁੰਚ ਜਾਵੇਗਾ।

ਦੇਸ਼ ‘ਚ ਹੁਣ ਤਕ 70,626 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਐਕਟਿਵ ਕੇਸਾਂ ਦੀ ਗਿਣਤੀ 8 ਲੱਖ, 62 ਹਜ਼ਾਰ ਹੋ ਗਈ ਅਤੇ 31 ਲੱਖ, 80 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਭਾਰਤ ‘ਚ ਰੋਜ਼ਾਨਾ ਪੌਜ਼ੇਟਿਵ ਕੇਸਾਂ ਦੀ ਗਿਣਤੀ ‘ਚ ਰਿਕਾਰਡ ਤੋੜ ਵਾਧਾ ਹੋ ਰਿਹਾ ਹੈ ਜੋ ਖਤਰਨਾਕ ਰੁਝਾਨ ਹੈ।

NO COMMENTS