ਨਵੀਂ ਦਿੱਲੀ 27,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਕੋਰੋਨਾਵਾਇਰਸ ਮਹਾਮਾਰੀ ਕਾਰਨ ਅੰਤਰਰਾਸ਼ਟਰੀ ਯਾਤਰੀ ਉਡਾਣਾਂ ‘ਤੇ ਪਾਬੰਦੀਆਂ 31 ਮਾਰਚ ਤੱਕ ਵਧਾ ਦਿੱਤੀਆਂ ਗਈਆਂ ਹਨ। ਸ਼ੁੱਕਰਵਾਰ ਨੂੰ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਹੈ। ਡੀਜੀਸੀਏ ਨੇ ਇੱਕ ਬਿਆਨ ਵਿੱਚ ਕਿਹਾ, “ਕੰਪਿਟੈਂਟ ਅਥਾਰਟੀ ਨੇ ਭਾਰਤ ਆਉਣ ਜਾਂ ਜਾਣ ਵਾਲੀਆਂ ਸ਼ੇਡਿਊਲਡ ਇੰਟਰਨੈਸ਼ਨਲ ਪੈਸੇਂਜਰ ਫਲਾਈਟ ਦੇ ਵਿਸ਼ੇ ‘ਤੇ ਜਾਰੀ ਕੀਤੇ ਸਰਕੂਲਰ ਦੀ ਵੇਲੀਡੀਟੀ 31 ਮਾਰਚ 2021 ਤੱਕ ਵਧਾ ਦਿੱਤੀ ਹੈ।
ਇਹ ਪਾਬੰਦੀ ਅੰਤਰਰਾਸ਼ਟਰੀ ਕਾਰਗੋ ਆਪ੍ਰੇਸ਼ਨ ਅਤੇ ਡੀਜੀਸੀਏ ਤੋਂ ਪ੍ਰਵਾਨਗੀ ਵਾਲੀਆਂ ਉਡਾਣਾਂ ਲਈ ਲਾਗੂ ਨਹੀਂ ਹੋਵੇਗੀ। ਇਸ ਦੇ ਨਾਲ ਹੀ ਡੀਜੀਸੀਏ ਨੇ ਕਿਹਾ ਕਿ “ਹਾਲਾਂਕਿ, ਕੰਪਿਟੈਂਟ ਅਥਾਰਟੀ ਤੋਂ ਚੋਣਵੇਂ ਰੂਟਾਂ ‘ਤੇ ਕੇਸ-ਟੂ-ਕੇਸ ਦੇ ਅਧਾਰ ‘ਤੇ ਅੰਤਰਰਾਸ਼ਟਰੀ ਅਨਸੂਚਿਤ ਉਡਾਣਾਂ ਦੀ ਆਗਿਆ ਦਿੱਤੀ ਜਾ ਸਕਦੀ ਹੈ।”
ਕੋਰੋਨਾਵਾਇਰਸ ਕਾਰਨ ਅੰਤਰਰਾਸ਼ਟਰੀ ਯਾਤਰੀ ਉਡਾਣਾਂ ‘ਤੇ ਪਾਬੰਦੀ ਦਾ ਐਲਾਨ ਪਿਛਲੇ ਸਾਲ ਮਾਰਚ ਵਿੱਚ ਕੀਤਾ ਗਿਆ ਸੀ। ਪਿਛਲੇ ਮਹੀਨਿਆਂ ਵਿੱਚ ਕੇਂਦਰ ਸਰਕਾਰ ਨੇ ਅਰਥਚਾਰੇ ਦੇ ਬਹੁਤੇ ਸੈਕਟਰਾਂ ਵਿੱਚ ਪਾਬੰਦੀਆਂ ਵਿੱਚ ਢਿੱਲ ਦਿੱਤੀ ਹੈ, ਪਰ ਅੰਤਰਰਾਸ਼ਟਰੀ ਉਡਾਣਾਂ ਪੂਰੀ ਤਰ੍ਹਾਂ ਚਾਲੂ ਨਹੀਂ ਹੋ ਸਕੀਆਂ। ਬਾਅਦ ‘ਚ ਕੇਂਦਰ ਸਰਕਾਰ ਨੇ ਘਰੇਲੂ ਉਡਾਣਾਂ ਨੂੰ ਪਿਛਲੇ ਸਾਲ ਚਲਾਉਣ ਦੀ ਆਗਿਆ ਦਿੱਤੀ।