ਭਾਰਤ ਚੀਨ ਸਰਹੱਦ ਤੇ ਸ਼ਹੀਦ ਹੋਏ ਜਵਾਨਾਂ ਦੀਆਂ ਆਸਰਾ ਫਾਊਡੇਸ਼ਨ ਲਗਾਵੇਗੀ ਹਰ ਪੰਚਾਇਤ ਘਰ ਵਿੱਚ ਤਸਵੀਰਾਂ

0
13

ਬੁਢਲਾਡਾ 20, ਜੂਨ(ਸਾਰਾ ਯਹਾ/ ਅਮਨ ਮਹਿਤਾ): ਆਸਰਾ ਫਾਊਡੇਸ਼ਨ ਜ਼ੋ ਸਮਾਜ ਸੇਵਾ ਦੇ ਖੇਤਰ ਵਿੱਚ ਮਾਨਵਤਾ ਦੀ ਸੇਵ ਲਈ ਮਾਨਸਾ ਜਿਲ੍ਹੇ ਵਿੱਚ ਲੰਮੇ ਸਮੇਂ ਤੋਂ ਸਰਗਰਮ ਹੈ ਨੇ ਭਾਰਤ ਚੀਨ ਚਾਈਨਾ ਸਰਹੱਦ ਤੇ ਝੜੱਪ ਦੌਰਾਨ ਸ਼ਹੀਦ ਹੋਏ ਚਾਰ ਸ਼ਹੀਦਾ ਦੀਆਂ ਤਸਵੀਰਾਂ ਤਿਆਰ ਕਰਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੋਪਣ ਦਾ ਫੈਸਲਾ ਕੀਤਾ ਹੈ. ਜਿਸ ਤਹਿਤ ਅੱਜ ਪਿੰਡ ਬੀਰੇਵਾਲਾ ਡੋਗਰਾ ਦੇ ਸ਼ਹੀਦ ਗੁਰਤੇਜ਼ ਸਿੰਘ ਦੇ ਪਰਿਵਾਰ ਨੂੰ ਆਸਰਾ ਫਾਊਡੇਸ਼ਨ ਦੇ ਮੈਬਰਾਂ ਵੱਲੋਂ ਇੱਕ ਯਾਦਗਾਰ ਚਾਰੇ ਸ਼ਹੀਦਾ ਦੀਆਂ ਤਸਵੀਰਾਂ ਭੇਟ ਕੀਤੀਆਂ ਗਈਆ. ਇਸ ਮੌਕੇ ਤੇ ਉਨ੍ਹਾਂ ਦੱਸਿਆ ਕਿ ਫਾਊਡੇਸ਼ਨ ਵੱਲੋਂ ਫੈਸਲਾ ਕੀਤਾ ਗਿਆਹੈ ਕਿ ਬਲਾਕ ਦੇ ਹਰੇਕ ਪੰਚਾਇਤ ਘਰ ਵਿੱਚ ਇਨ੍ਹਾਂ ਸ਼ਹੀਦਾ ਦੀਆਂ ਤਸਵੀਰਾਂ ਲਾਉਣ ਲਈ ਪੰਚਾਇਤਾਨੂੰ ਪ੍ਰੇਰਿਤ ਕੀਤਾ ਜਾਵੇਗਾ. ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸ਼ਹੀਦਾ ਦੀ ਯਾਦ ਨੂੰ ਤਾਜ਼ਾ ਰੱਖਣ ਲਈਉਨ੍ਹਾਂ ਦੇ ਪਿੰਡਾਂ ਦੇ ਜੱਦੀ ਸਕੂਲਾਂ ਦੇ ਨਾਲ ਸ਼ਹੀਦਾ ਦੇ ਨਾਮ ਤੇ ਰੱਖਣ ਦੀ ਸਲਾਘਾ ਕੀਤੀ ਗਈ.ਉੰਥੇ ਪਿੰਡਾ ਵਿੱਚ ਇਨ੍ਹਾਂ ਸ਼ਹੀਦਾ ਦੇ ਨਾਂਮ ਮਿੰਨੀ ਖੇਡ ਸਟੇਡੀਅਮ ਬਣਾਉਣ ਲਈ ਸਰਕਾਰ ਦੇ ਉਪਰਾਲਿਆਦੀ ਸਲਾਘਾ ਕੀਤੀ ਗਈ. ਇਸ ਮੋਕੇ ਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਜਿਲ੍ਹਾਂ ਕਾਂਗਰਸ ਕਮੇਟੀਦੀ ਪ੍ਰਧਾਨ ਡਾ. ਮਨੋਜ਼ ਮੰਜੂ ਬਾਂਸਲ, ਪਿੰਸੀਪਲ ਉਰਮਿਲ ਜੈਨ, ਆਲ ਇੰਡੀਆਂ ਕਾਂਗਰਸ ਦੇ ਮੈਬਰਕੁਲਵੰਤ ਰਾਏ ਸਿੰਗਲਾ, ਹੈਪੀ ਜੈਨ, ਰਮੇਸ਼ ਟੈਨੀ ਬਰੇਟਾ, ਸ਼ਤੀਸ਼ ਕੁਮਾਰ ਸਿੰਗਲਾ, ਆਸ਼ੂ ਬਾਂਸਲ,ਗਗਨਦੀਪ ਸਿੰਗਲਾ, ਲਵਲੀ ਸਿੰਗਲਾ, ਗੋਪਾਲ ਕ੍ਰਿਸ਼ਨ, ਸੋਰਵ, ਰਾਮ ਸਿੰਘ ਆਦਿ ਨੇ ਫਾਊਡੇਸ਼ਨ ਵੱਲੋਂਕੀਤੇ ਕਾਰਜਾ ਦੀ ਸਲਾਘਾ ਕੀਤੀ ਗਈ. 

NO COMMENTS