ਭਾਰਤ-ਚੀਨ ‘ਚ ਤਣਾਅ ਦੌਰਾਨ, ਭਾਰਤੀ ਫੌਜ ਨੇ ਪੇਸ਼ ਕੀਤੀ ਮਿਸਾਲ, ਰਾਹ ਭੱਟਕੇ 3 ਚੀਨੀ ਨਾਗਰਿਕਾਂ ਦੀ ਬਚਾਈ ਜਾਨ

0
137

ਨਵੀਂ ਦਿੱਲੀ 5 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਭਾਰਤ ਅਤੇ ਚੀਨ ਵਿਚਾਲੇ ਤਣਾਅ ਲਗਾਤਾਰ ਜਾਰੀ ਹੈ।ਜਿੱਥੇ ਚੀਨ ਭਾਰਤ ਨਾਲ ਆਪਣੀ ਦੁਸ਼ਮਨੀ ਨਿਭਾਉਣ ‘ਚ ਲੱਗਾ ਹੈ ਉੱਥੇ ਹੀ ਭਾਰਤੀ ਫੌਜ ਨੇ ਇੱਕ ਨਵੀਂ ਮਿਸਾਲ ਪੇਸ਼ ਕੀਤੀ ਹੈ।ਉੱਤਰੀ ਸਿੱਕਮ ਵਿੱਚ, ਭਾਰਤੀ ਸੈਨਾ ਨੇ ਚੀਨੀ ਨਾਗਰਿਕਾਂ ਲਈ ਸਹਾਇਤਾ ਦਾ ਹੱਥ ਵਧਾਇਆ ਹੈ।17500 ਫੁੱਟ ਦੀ ਉਚਾਈ ‘ਤੇ ਪਲੇਟਉ ਦੇ ਰਸਤੇ ‘ਚ ਭੱਟਕੇ ਚੀਨੀ ਨਾਗਰਿਕਾਂ ਲਈ ਭਾਰਤੀ ਸੈਨਾ ਨੇ ਮਦਦ ਦਾ ਹੱਥ ਵਧਾਇਆ।

ਘਟਨਾ 3 ਸਤੰਬਰ ਦੀ ਹੈ।ਜਿਵੇਂ ਹੀ ਭਾਰਤੀ ਸੈਨਿਕਾਂ ਨੂੰ ਜਾਣਕਾਰੀ ਮਿਲੀ ਕਿ ਤਿੰਨ ਚੀਨੀ ਨਾਗਰਿਕ ਠੰਡ ਵਿਚ ਫਸ ਗਏ ਹਨ, ਉਹ ਤੁਰੰਤ ਉਨ੍ਹਾਂ ਦੀ ਮਦਦ ਲਈ ਪਹੁੰਚ ਗਏ। ਇਨ੍ਹਾਂ ਵਿੱਚ ਦੋ ਆਦਮੀ ਅਤੇ ਇੱਕ ਔਰਤ ਸ਼ਾਮਲ ਸੀ।ਭਾਰਤੀ ਫੌਜ ਨੇ ਉਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ। ਉਨ੍ਹਾਂ ਲਈ ਆਕਸੀਜਨ ਦਾ ਪ੍ਰਬੰਧ ਕੀਤਾ ਗਿਆ ਅਤੇ ਭੋਜਨ ਅਤੇ ਗਰਮ ਕੱਪੜੇ ਵੀ ਦਿੱਤੇ ਗਏ।

ਇਸਦੇ ਨਾਲ ਹੀ ਭਾਰਤੀ ਫੌਜ ਨੇ ਉਨ੍ਹਾਂ ਨੂੰ ਵਾਪਸ ਜਾਣ ਦਾ ਸਹੀ ਤਰੀਕਾ ਵੀ ਦੱਸਿਆ। ਚੀਨੀ ਨਾਗਰਿਕਾਂ ਨੇ ਵੀ ਭਾਰਤੀ ਫੌਜ ਦੀ ਇਸ ਮਦਦ ਅਤੇ ਵਿਵਹਾਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

NO COMMENTS