ਭਾਰਤੀ ਸਰਹੱਦ ‘ਚ ਦਾਖਿਲ ਹੋਏ 6 ਪਾਕਿਸਤਾਨੀ, ਬੀਐਸਐਫ ਨੇ ਭੇਜੇ ਵਾਪਿਸ

0
39

ਅੰਮ੍ਰਿਤਸਰ 09,ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਅਣਜਾਣੇ ‘ਚ ਭਾਰਤੀ ਸਰਹੱਦ ‘ਚ ਦਾਖਲ ਹੋਏ 6 ਪਾਕਿਸਤਾਨੀ ਨਾਗਰਿਕ ਬੀਅੇੈਸਅੇੈਫ ਨੇ ਸ਼ਾਮ ਵੇਲੇ ਮਨੁੱਖਤਾ ਦੇ ਆਧਾਰ ‘ਤੇ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤੇ ਹਨ। ਬੀਅੇੈਸਅੇੈਫ ਵੱਲੋਂ ਜਾਰੀ ਬਿਆਨ ਮੁਤਾਬਕ ਬੀਤੀ ਸ਼ਾਮ 6 ਪਾਕਿਸਤਾਨੀ ਨਾਗਰਿਕ ਅੰਮ੍ਰਿਤਸਰ ਸੈਕਟਰ ਅਧੀਨ ਆਉਂਦੀ 88ਵੀਂ ਬਟਾਲੀਅਨ (ਪੁਲ ਮੋਰਾਂ) ਕੋਲ ਸਰਹੱਦ ਪਾਰ ਕਰਦੇ ਹੋਏ ਭਾਰਤੀ ਖੇਤਰ ‘ਚ ਦਾਖਲ ਹੋ ਗਏ ਸੀ, ਉਨ੍ਹਾਂ ਨੂੰ ਬੀਅੇੈਸਅੇੈਫ ਦੇ ਜਵਾਨਾਂ ਨੇ ਹਿਰਾਸਤ ‘ਚ ਲੈ ਲਿਆ ਸੀ।

ਬੀਅੇੈਸਅੇੈਫ ਵੱਲੋਂ ਕੀਤੀ ਪੁੱਛਗਿੱਛ ਤੇ ਜਾਂਚ ‘ਚ ਸਾਹਮਣੇ ਆਇਆ ਕਿ 6 ਪਾਕਿਸਤਾਨੀ ਨਾਗਰਿਕਾਂ ਦੀ ਉਮਰ ਕਰੀਬ 16 ਤੋਂ 30 ਦੇ ਵਿਚਾਲੇ ਸੀ, ਉਹ ਅਣਜਾਣੇ ‘ਚ ਭਾਰਤੀ ਸਰਹੱਦ ‘ਚ ਦਾਖਲ ਹੋ ਗਏ ਸੀ ਤੇ ਤਲਾਸ਼ੀ ਦੌਰਾਨ ਇਨਾਂ ਕੋਲੋਂ ਕੋਈ ਵੀ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ। ਬੀਅੇੈਸਅੇੈਫ ਨੇ ਅੱਜ ਪ੍ਰੋਟੋਕਾਲ ਮੁਤਾਬਕ ਪਾਕਿਸਤਾਨੀ ਰੇਂਜਰਾਂ ਨਾਲ ਸੰਪਰਕ ਕਰਕੇ ਆਪਣਾ ਵਿਰੋਧ ਦਰਜ ਕਰਵਾਇਆ।

ਇਸ ਤੋਂ ਬਾਅਦ ਪਾਕਿਸਤਾਨੀ ਰੇਂਜਰਾਂ ਵੱਲੋਂ ਬੇਨਤੀ ਕਰਨ ‘ਤੇ ਉਕਤ 6 ਪਾਕਿਸਤਾਨੀ ਨਾਗਰਿਕ ਬੀਅੇੈਸਅੇੈਫ ਨੇ ਇਨਸਾਨੀਅਤ ਦਿਖਾਉਂਦੇ ਹੋਏ ਪਾਕਿਸਤਾਨੀ ਰੇਂਜਰਾਂ ਨੂੰ ਸ਼ਾਮ ਕਰੀਬ 5.30 ਸੌਂਪ ਦਿੱਤੇ। ਪਿਛਲੇ ਸਾਲ ਵੀ ਬੀਅੇੈਸਅੇੈਫ ਨੇ ਪੰਜਾਬ ਫਰੰਟੀਅਰ ਦੀ ਹੱਦ ਗਲਤੀ ਨਾਲ ਭਾਰਤੀ ਸੀਮਾ ‘ਚ ਦਾਖਲ ਹੋਏ ਕੁਲ 6 ਨਾਗਰਿਕ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕੀਤੇ ਸੀ।

NO COMMENTS