*ਭਾਰਤੀ ਜਨਤਾ ਪਾਰਟੀ ਮੰਡਲ ਮਾਨਸਾ ਦੁਆਰਾ ਕੱਲ ਮੁੱਖ ਮੰਤਰੀ ਪੰਜਾਬ ਦੀ ਰੈਲੀ ਵਿੱਚ ਬੇਰੋਜ਼ਗਾਰ ਈ ਟੀ ਟੀ ਟੀਚਰਾਂ ਉੱਪਰ ਹੋਏ ਲਾਠੀਚਾਰਜ ਦੀ ਨਿੰਦਾ ਕੀਤੀ*

0
65

ਭਾਰਤੀ ਜਨਤਾ ਪਾਰਟੀ ਮੰਡਲ ਮਾਨਸਾ  ਦੁਆਰਾ ਕੱਲ ਮੁੱਖ ਮੰਤਰੀ ਪੰਜਾਬ ਦੀ ਰੈਲੀ ਵਿੱਚ ਬੇਰੋਜ਼ਗਾਰ ਈ ਟੀ ਟੀ ਟੀਚਰਾਂ ਉੱਪਰ ਹੋਏ ਲਾਠੀਚਾਰਜ ਦੀ ਨਿੰਦਾ ਕੀਤੀ ਗਈ ਮੰਡਲ ਪ੍ਰਧਾਨ ਰੋਹਿਤ ਬਾਂਸਲ ਦੂਆਰਾ ਜ਼ਾਰੀ ਬਿਆਨ ਵਿੱਚ ਕਿਹਾ ਗਿਆ ਕਿ ਕੱਲ ਜੋਂ ਅੱਤਿਆਚਾਰ ਬੇਰੋਜ਼ਗਾਰ ਲੜਕੇ ਲੜਕੀਆ ਉੱਪਰ ਪੰਜਾਬ ਸਰਕਾਰ ਦੁਆਰਾ ਕਿਆ ਉਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ ਅਤੇ ਪੰਜਾਬ ਸਰਕਾਰ ਦੁਆਰਾ ਉਸ ਉੱਪਰ ਕੋਈ ਕਾਰਵਾਈ ਨਾ ਕਰਨਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਸਰਕਾਰ ਇਸ ਕਾਰਵਾਈ ਦੇ ਨਾਲ ਹੈ  .  ਇਸ ਮੌਕੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਅਗਰ ਇਨ੍ਹਾਂ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਭਾਜਪਾ ਦੂਆਰਾ ਇਸ ਦੇ ਖਿਲਾਫ ਜਬਰਦਸਤ ਅੰਦੋਲਨ ਕੀਤਾ ਜਾਵੇਗਾ

NO COMMENTS