*ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਜਿਲ੍ਹਾ ਪੱਧਰੀ ਮੀਟਿੰਗ*

0
27

ਮਾਨਸਾ  (ਸਾਰਾ ਯਹਾਂ/  ਮੁੱਖ ਸੰਪਾਦਕ) : ਅੱਜ ਮਿਤੀ 12-3-2023 ਨੂੰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਮੀਟਿੰਗ ਜਿਲ੍ਹਾ
ਪ੍ਰਧਾਨ ਹਰਚਰਨ ਸਿੰਘ ਤਾਮਕੋਟ ਦੀ ਪ੍ਰਧਾਨਗੀ ਹੇਠ ਹੋਈ ਵਿਸ਼ੇਸ਼ ਤੌਰ ਤੇ ਸੂਬਾ ਕਮੇਟੀ ਮੈਂਬਰ ਹਾਜਰ ਹੋਏ। ਜਿਹਨਾਂ ਦੇ
27, 28 ਫਰਵਰੀ ਨੂੰ ਸੂਬਾ ਡੈਲੀਕੇਟ ਇਜਲਾਸ ਜੋ ਕਿ ਫੂਲ ਜਿਲ੍ਹਾ ਬਠਿੰਡਾ ਵਿਖੇ ਹੋਇਆ ਦੀ ਰਿਪੋਰਟ ਕੀਤੀ ਗਈ, 20
ਮਾਰਚ ਨੂੰ ਦਿੱਲੀ ਯੰਤਰ ਮੰਤਰ ਤੇ ਪੂਰੇ ਭਾਰਤ ਦੀ ਕਿਸਾਨ ਮਹਾਂ-ਪੰਚਾਇਤ ਸ਼ਾਮਲ ਹੋਣ ਦੀ ਚਰਚਾ ਕੀਤੀ ਗਈ। ਜੋ ਕਿ
ਮੋਰਚੇ ਦੀਆਂ ਰਹਿੰਦੀਆਂ ਮੰਗਾਂ ਐਮ.ਐਸ.ਪੀ ਲਾਗੂ ਕੀਤੀ ਜਾਵੇ ਹੋਰ ਮੰਗਾਂ ਲਾਗੂ ਕੀਤੀ ਜਾਣ ਦੀ ਤਿਆਰੀ ਕੀਤੀ ਜਾਵੇ।
ਪੰਜਾਬ ਸਰਕਾਰ ਵੱਲੋਂ ਵੱਡੀ ਪੱਧਰ ਤੇ ਮਿਲਦੀ ਕਣਕ ਦੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ ਜਿਹਨਾਂ ਤੇ ਵੱਡੀ ਪੱਧਰ ਤੇ
ਲੋੜਵੰਦਾ ਦੇ ਕਾਰਡ ਕੱਟੇ ਗਏ ਹਨ। ਨਵ ਨਿਯੁਕਤ ਹੋਏ ਟੀਚਰ ਜਿਨ੍ਹਾ ਦੇ ਨਿਯੁਕਤੀ ਪੱਤਰ ਆ ਚੁੱਕੇ ਹਨ ਸਟੇਸ਼ਨ ਦੇਣ ਦੀ
ਬਜਾਏ ਸੰਗਰੂਰ ਵਿਖੇ ਅਪਣੀਆਂ ਮੰਗਾਂ ਨੂੰ ਲੈ ਕੇ ਇਕੱਠ ਕੀਤਾ ਗਿਆ ਗੱਲ ਕਰਨ ਦੀ ਬਜਾਏ ਧੱਕਾ ਮੁੱਕੀ ਕੀਤੀ ਗਈ
ਜਥੇਬੰਦੀ ਮੰਗ ਕਰਦੀ ਹੈ ਕਿ ਸਟੇਸ਼ਨ ਅਲਾਰਟ ਕੀਤੇ ਜਾਣ, ਬੰਦੀ ਸਿੰਘਾਂ ਦੀ ਜਲਦੀ ਰਿਹਾਈ ਕੀਤੀ ਜਾਵੇ। ਇਸ ਮੀਟਿੰਗ
ਵਿੱਚ ਹੋਰਨਾਂ ਤੋਂ ਇਲਾਵਾ ਗੁਰਜੰਟ ਸਿੰਘ ਜਿਲ੍ਹਾ ਸਕੱਤਰ, ਦਲਜੀਤ ਖਜਾਨਚੀ, ਸਰਬਜੀਤ ਪ੍ਰਧਾਨ ਮਾਨਸਾ ਖੁਰਦ,
ਗੁਰਪਰਨਾਮ ਮਾਨਸਾ ਵਿਨੋਦ ਕੁਮਾਰ ਮਾਨਸਾ, ਮਾੜਾ ਸਿੰਘ ਖਿਆਲਾ, ਐਡਵੋਕੇਟ ਮਹਿਬੂਬ ਅਲੀ, ਭਿੰਦਰ ਖੋਖਰ ਖੁਰਦ
ਆਦਿ ਹਾਜਰ ਸਨ।

NO COMMENTS