*ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋ ਝੋਨੇ ਦੀ ਖਰੀਦ ਨਾ ਕਰਨ ਵਿਰੁੱਧ ਸੰਘਰਸ਼ ਦੀ ਚੇਤਾਵਨੀ*

0
19

 ਮਾਨਸਾ 20 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ) ਪੰਜਾਬ ਦੇ ਕਿਸਾਨ, ਝੋਨੇ ਦੀ ਖਰੀਦ ਨਾ ਹੋਣ ਕਾਰਣ ਸੰਘਰਸ਼ ਦੇ ਰਾਹ ਤੁਰਨ ਦਾ ਮਨ ਬਣਾ ਚੁੱਕੇ ਹਨ । ਅੱਜ ਖਿਆਲਾ ਕਲਾਂ ਦੀ ਦਾਣਾ ਮੰਡੀ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ । ਇਸ ਮੌਕੇ ਬੋਲਦਿਆਂ ਸੇਵਕ ਸਿੰਘ ਖਿਆਲਾ ਨੇ ਕਿਹਾ ਕਿ ਝੋਨੇ ਦੀ ਫ਼ਸਲ ਮੰਡੀਆਂ ਵਿੱਚ ਵਿਕਣ ਲਈ ਆ ਚੁੱਕੀ ਹੈ ਪਰ ਖਰੀਦ ਏਜੰਸੀਆਂ ਮੰਡੀਆਂ ਚੋਂ ਗਾਇਬ ਹਨ । ਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਝੋਨਾ ਪੰਜਾਬ ਦੀ ਸਾਉਣੀ ਦੀ ਮੁੱਖ ਫ਼ਸਲ ਹੈ । ਇਸ ਲਈ ਸਰਕਾਰ ਦਾ ਫਰਜ਼ ਬਣਦਾ ਸੀ ਕਿ ਉਹ ਖਰੀਦ ਦਾ ਸਾਰਾ ਪ੍ਰਬੰਧ ਕਰਦੀ । ਇਸ ਸਮੇਂ ਬਰਿਆਮ ਸਿੰਘ ਨੇ ਕਿਹਾ ਕਿ ਸਰਕਾਰ ਆਪਣੇ ਇਸਤਿਹਾਰਾਂ ਰਾਹੀਂ ਖਰੀਦ ਇਕ ਅਕਤੂਬਰ ਤੋਂ ਸ਼ੁਰੂ ਕੀਤੀ ਦਸ ਰਹੀ ਹੈ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਮੰਡੀਆਂ ਝੋਨੇ ਨਾਲ ਭਰੀਆਂ ਪਈਆਂ ਹਨ, ਪਰ ਕੋਈ ਵੀ ਏਜੰਸੀ ਖਰੀਦ ਨਹੀਂ ਕਰ ਰਹੀ । ਸਿਕੰਦਰ ਸਿੰਘ ਖਾਲਸਾ ਨੇ ਕਿਹਾ ਕਿ ਝੋਨੇ ਦੀ ਖਰੀਦ ਸਮੇਂ ਸਿਰ ਨਹੀਂ ਹੁੰਦੀ ਤਾਂ ਸਾਰਾ ਕਾਰੋਬਾਰ ਹੀ ਪ੍ਰਭਾਵਤ ਹੋਵੇਗਾ ਅਤੇ ਹਾੜੀ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਵੀ ਲੇਟ ਹੋਵੇਗੀ । ਜਿਸ ਨਾਲ ਝਾੜ ਤੇ ਵੀ ਮਾੜਾ ਪ੍ਰਭਾਵ ਪਵੇਗਾ । ਇਸ ਸਮੇਂ ਜੁੜੇ ਕਿਸਾਨਾਂ ਵਲੋ ਚੇਤਾਵਨੀ ਦਿੱਤੀ ਗਈ ਕਿ ਜੇ ਫੋਰੀ ਤੌਰ ਤੇ ਸਰਕਾਰ ਵਲੋ ਖਰੀਦ ਅਤੇ ਲਿਫਟਿੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਕਿਸਾਨ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ । ਇਸ ਸਮੇਂ ਬਲਾਕ ਆਗੂ ਬੱਲਾ ਸਿੰਘ ,ਲਾਭ ਸਿੰਘ ਫੌਜੀ ,ਭੋਲਾ ਸਿੰਘ,ਕਾਕਾ ਸਿੰਘ ਅਤੇ ਪਿੰਡ ਕਮੇਟੀ ਦੇ ਜਰਨੈਲ ਸਿੰਘ, ਰਾਮ ਸਿੰਘ, ਗੁਰਮੇਲ ਸਿੰਘ, ਬਿਕਰ ਸਿੰਘ, ਜਗਰਾਜ ਸਿੰਘ, ਤੇਜ ਸਿੰਘ, ਬਿਕਰ ਧਾਲੀਵਾਲ , ਗੁਰਜੰਟ ਸਿੰਘ ਨੱਥੂ ਸਿੰਘ ਹਾਜਰ ਸਨ । 

NO COMMENTS