*ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੀਟਿੰਗ ਹੋਈ*

0
53

ਮਾਨਸਾ 15 ਜੂਨ(ਸਾਰਾ ਯਹਾਂ/ਮੁੱਖ ਸੰਪਾਦਕ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਮਾਨਸਾ ਦੀ ਮੀਟਿੰਗ ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀ ਬਾਘਾ ਦੀ ਪ੍ਰਧਾਨਗੀ ਹੇਠ ਡੇਰਾ ਖੂਹੀ ਵਾਲਾ ਕੈਂਚੀਆਂ ਤੇ ਹੋਈ । ਜਿਸ ਵਿਚ ਸੂਬਾ ਕਮੇਟੀ ਮੈਬਰ ਮੱਖਣ ਸਿੰਘ ਭੈਣੀ ਬਾਘਾ ਤੋ ਇਲਾਵਾ ਜਗਦੇਵ ਸਿੰਘ ਕੋਟਲੀ, ਬਲਵਿੰਦਰ ਸ਼ਰਮਾ ਹਾਜਰ ਸਨ । ਮੀਟਿੰਗ ਵਿੱਚ ਬਲਾਕ ਦੀਆਂ 15 ਪਿੰਡ ਕਮੇਟੀਆਂ ਸ਼ਾਮਲ ਹੋਈਆਂ । 

            ਇਸ ਸਮੇ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਪੰਜਾਬ ਸਰਕਾਰ ਕੇਂਦਰ ਸਰਕਾਰ ਦਾ ਏਜੰਡਾ ਲਾਗੂ ਕਰਨ ਜਾ ਰਹੀ ਹੈ, ਜਿਸ ਦੀ ਮਿਸਾਲ ਹੈ ਕਿ ਨਹਿਰੀ ਵਿਭਾਗ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਵੱਲੋਂ ,ਨਹਿਰੀ ਵਿਭਾਗ ਦੇ ਪਟਵਾਰੀਆਂ ਨੂੰ ਧਮਕਾ ਕੇ ਟੇਲਾਂ ਉਪਰ ਪੂਰਾ ਪਾਣੀ ਦੇਣ ਦੀ ਝੂਠੀ ਰਿਪੋਰਟ ਬਣਾ ਕੇ ਦੇਣ ਤੋਂ ਮਿਲਦੀ ਹੈ । ਜਿਸ ਦੀ ਕਿ ਇਹਨਾਂ ਪਟਵਾਰੀਆਂ ਵਲੋ ਪ੍ਰੈਸ ਕਾਨਫਰੰਸ ਕਰ ਕੇ ਪੁਸ਼ਟੀ ਕੀਤੀ ਗਈ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਅਜੇ ਤੱਕ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ।

            ਇਸ ਸਮੇ ਬਲਾਕ ਖਜਾਨਚੀ ਗੁਰਚੇਤ ਸਿੰਘ ਚਕੇਰੀਆਂ ਨੇ ਮਾਨਸਾ ਪੁਲਿਸ ਤੋ ਮੰਗ ਕੀਤੀ ਕਿ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਵੱਢਣ ਵਾਲੇ ਚੋਰਾਂ ਨੂੰ ਨੱਥ ਪਾਈ ਜਾਵੇ । ਜਗਦੇਵ ਸਿੰਘ ਕੋਟਲੀ ਨੇ ਸਰਕਾਰ ਤੇ ਤੰਜ ਕਸਦਿਆਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਅਬਾਦਕਾਰ ਕਿਸਾਨਾਂ ਨੂੰ ਉਜਾੜਨਾ ਚਾਹੁੰਦੀ ਹੈ । ਜਿਸ ਦੀ ਮਿਸਾਲ ਕੁਲਰੀਆਂ ਦੇ ਕਿਸਾਨਾਂ ਦੀ ਹੈ ਓਹਨਾ ਕਿਹਾ ਕਿ ਭੁੰ ਮਾਫੀਏ ਦੇ ਗੁੰਡੇ, ਅਬਾਦਕਾਰ ਕਿਸਾਨਾਂ ‘ਤੇ ਲਗਾਤਾਰ ਹਮਲੇ ਕਰ ਰਹੇ ਹਨ ਪਰ ਮਾਨਸਾ ਪੁਲਿਸ ਗੁੰਡਿਆ ਨੂੰ ਹਲਕੇ ਦੇ ਐਮ ਐਲ ਏ ਬੁੱਧ ਰਾਮ ਦੀ ਸ਼ਹਿ ਤੇ ਗਿਰਫ਼ਤਾਰ ਨਹੀਂ ਕਰ ਰਿਹਾ । ਓਹਨਾ ਅੱਗੇ ਬੋਲਦਿਆਂ ਕਿਹਾ ਕਿ ਜੱਥੇਬੰਦੀ ਜਮੀਨਾ ਦੀ ਰਾਖੀ ਲਈ ਦ੍ਰਿੜਤਾ ਨਾਲ ਪਹਿਰਾ ਦੇ ਰਹੀ ਹੈ । 

             ਇਸ ਸਮੇ ਪ੍ਰਗਟ ਸਿੰਘ ਸਿਕੰਦਰ ਸਿੰਘ, ਲਾਭ ਸਿੰਘ ਖਿਆਲਾ ਕਲਾਂ, ਗੁਰਤੇਜ ਸਿੰਘ ਗੁਰਲਾਲ ਸਿੰਘ ਕੁੱਕੂ ਕੋਟਲੀ, ਲੀਲਾ ਸਿੰਘ, ਬਚਿੱਤਰ ਸਿੰਘ ਮੂਸਾ, ਰਾਜ ਖਾਰਾ, ਲਾਭ ਸਿੰਘ ਜਗਤਾਰ ਸਿੰਘ ਬੁਰਜ ਹਰੀ, ਸੁਰਜੀਤ ਸਿੰਘ ਨੰਗਲ ਕਲਾਂ, ਹਰਭਜਨ ਬੁਰਜ ਢਿੱਲਵਾਂ, ਬਿੰਦਰ ਸਿੰਘ ਖੜਕ ਸਿੰਘ ਵਾਲਾ, ਅਜਮੇਰ ਸਿੰਘ ਬੁਰਜ ਰਾਠੀ ਆਦਿ ਹਾਜਰ ਸਨ ।

NO COMMENTS